√
: ਅਮਲੋਹ ਵਿਖੇ ਬੱਚਿਆਂ ਦੀ ਮਾਸੂਲੀ ਲੜ੍ਹਾਈ ਨੇ ਖੂਨੀ ਰੂਪ ਉਸ ਵੇਲੇ ਧਾਰਨ ਕਰ ਲਿਆ, ਜਦੋਂ ਇਕ ਨਿਹੰਗ ਨੇ ਵਿਅਕਤੀ ਦਾ ਹੱਥ ਹੀ ਵੱਢ ਦਿੱਤਾ।
ਪੁਲਿਸ ਦੇ ਵਲੋਂ ਨਿਹੰਗ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਦੇ ਖਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ। ਦੂਜੇ ਪਾਸੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੀ ਖ਼ਬਰ ਮੁਤਾਬਿਕ, ਪਿੰਡ ਚਹਿਲਾਂ ਦੇ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਦੋਸਤਾਂ ਨਾਲ ਬਾਜ਼ਾਰ ਆਇਆ ਹੋਇਆ ਸੀ। ਉਸਨੂੰ ਉਸ ਦੇ ਲੜਕੇ ਦਾ ਫੋਨ ਆਇਆ ਕਿ ਕੁਝ ਨੌਜਵਾਨ ਉਸ ਨੂੰ ਘੇਰ ਕੇ ਖੜ੍ਹੇ ਹਨ ਤਾਂ ਉਸ ਨੇ ਬੇਟੇ ਨੂੰ ਦੁਕਾਨ ਦੇ ਅੰਦਰ ਲੁਕਣ ਨੂੰ ਕਿਹਾ।ਉਹ ਆਪਣੇ ਭਰਾ ਨੂੰ ਨਾਲ ਕੇ ਜਿਵੇਂ ਹੀ ਮੌਕੇ ‘ਤੇ ਪੁੱਜਿਆ, ਅੱਗੋਂ ਬੱਚੇ ਦਾ ਪਿਤਾ ਗੁਰਵਿੰਦਰ ਸਿੰਘ ਵਾਸੀ ਪਿੰਡ ਖਨਿਆਣ ਉੱਥੇ ਆ ਗਿਆ ਤੇ ਕਿਰਪਾਨ ਕੱਢ ਕੇ ਉਸ ਦੀ ਬਾਂਹ ‘ਤੇ ਵਾਰ ਕੀਤਾ ਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ।ਦੂਜੇ ਪਾਸੇ ਡੀਐਸਪੀ ਜੰਗਜੀਤ ਸਿੰਘ ਨੇ ਦੱਸਿਆ ਕਿ ਨਿਹੰਗ ਗੁਰਵਿੰਦਰ ਸਿੰਘ ਵਲੋਂ ਮਾਮੂਲੀ ਲੜਾਈ ਤੋਂ ਬਾਅਦ ਇੱਕ ਵਿਅਕਤੀ ਬਲਜੀਤ ਸਿੰਘ ਦੀ ਬਾਂਹ ਤੇ ਆਪਣੀਂ ਤਲਵਾਰ ਨਾਲ ਹਮਲਾ ਕਰਕੇ ਸਖ਼ਤ ਜ਼ਖ਼ਮੀ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਨਿਹੰਗ ‘ਤੇ ਮੁਕੱਦਮਾ ਨੰਬਰ 76 ਤੇ ਧਾਰਾ 307 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।