ਫਗਵਾੜਾ ।। ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਅਤੇ ਲਾਇਨਜ ਕਲੱਬ ਬੰਗਾ ਸਿਮਰਨ ਦੇ ਐਡਮਿਨਿਸਟ੍ਰੇਟਰ ਧੀਰਜ ਕੁਮਾਰ ਮੱਕੜ (ਅਮਰੀਕਾ) ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਲੱਬ ਵਲੋਂ ‘ਹੈੱਲਥ ਇਜ ਵੈਲਥ’ ਲੜੀ ਤਹਿਤ ਫਰੀ ਬਲੱਡ ਸ਼ੁਗਰ ਚੈਕਅਪ ਕੈਂਪ ਕਲੱਬ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੀ ਅਗਵਾਈ ਹੇਠ ਪਾਲ ਲੈਬਾਰਟਰੀ ਬੰਗਾ ਵਿਖੇ ਲਗਾਇਆ ਗਿਆ। ਕਲੱਬ ਦੇ ਡਾਇਬਟੀਜ਼ ਚੇਅਰਮੇਨ ਅਮਰਜੀਤ ਸਿੰਘ ਨਾਗਰਾ ਦੇ ਸਹਿਯੋਗ ਨਾਲ ਲਗਾਏ ਇਸ ਦੂਸਰੇ ਫਰੀ ਕੈਂਪ ਦੌਰਾਨ ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕ ਚੇਅਰਮੇਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜਕਲ ਬੇਤਰਤੀਬ ਲਾਈਫ ਸਟਾਈਲ ਦੀ ਵਜ੍ਹਾ ਨਾਲ ਸ਼ੁਗਰ ਅਤੇ ਬਲੱਡ ਪਰੈਸ਼ਰ ਦੇ ਮਰੀਜਾਂ ਦੀ ਗਿਣਤੀ ਬਹੁਤ ਜਿਆਦਾ ਵੱਧ ਰਹੀ ਹੈ। ਇਸ ਲਈ ਸਾਨੂੰ ਆਪਣੇ ਖਾਣ-ਪਾਣ ‘ਚ ਸੁਧਾਰ ਕਰਨਾ ਚਾਹੀਦਾ ਹੈ ਤੇ ਨਾਲ ਹੀ ਰੋਜਾਨਾ ਕਸਰਤ ਤੇ ਯੋਗ ਲਈ ਕੁੱਝ ਸਮਾਂ ਜਰੂਰ ਕੱਢਣਾ ਚਾਹੀਦਾ ਹੈ। ਉਹਨਾਂ ਕਲੱਬ ਦੇ ਇਸ ਉਪਰਾਲੇ ਨੂੰ ਲੋੜਵੰਦਾਂ ਲਈ ਲਾਹੇਵੰਦ ਦੱਸਿਆ। ਲਾਇਨ ਕੰਗ ਨੇ ਕਲੱਬ ਦੀ ਇਸ ਗੱਲ ਲਈ ਖਾਸ ਤੌਰ ਤੇ ਸ਼ਲਾਘਾ ਕੀਤੀ ਕਿ ਇਹ ਕਲੱਬ ਬਹੁਤ ਥੋੜੇ ਸਮੇਂ ਵਿੱਚ ਆਪਣੀ ਮਿਹਨਤ ਨਾਲ ਡਿਸਟ੍ਰਿਕਟ 321-ਡੀ ਦੀ ਮੋਹਰੀ ਕਲੱਬ ਬਣ ਗਈ ਹੈ। ਕਲੱਬ ਪ੍ਰਧਾਨ ਮੀਨੂੰ ਭੁੱਟਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਉਨ੍ਹਾਂ ਦੇ ਕਲੱਬ ਦਾ ਦੂਜਾ ਮੈਡੀਕਲ ਪ੍ਰੋਜੈਕਟ ਹੈ ਅਤੇ ਆਉਣ ਵਾਲੇ ਦਿਨਾਂ ‘ਚ ਕਲੱਬ ਵਲੋਂ ਵੱਧ ਤੋਂ ਵੱਧ ਪ੍ਰੋਜੈਕਟਾਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਕਲੱਬ ਵਲੋਂ ਡਿਸਟ੍ਰਿਕਟ ਚੇਅਰਮੈਨ ਲਾਇਨ ਗੁਰਦੀਪ ਸਿੰਘ ਕੰਗ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲਾਇਨ ਰੋਹਿਤ ਚੋਪੜਾ, ਲਾਇਨ ਹਰਨੇਕ ਸਿੰਘ, ਲਾਇਨ ਸ਼ਰਨਦੀਪ ਦੋਸਾਂਝ, ਲਾਇਨ ਕਮਲਜੀਤ ਰਾਏ, ਲਾਇਨ ਰਮਨਦੀਪ ਸਿੰਘ, ਲਾਇਨ ਗੁਰਮੀਤ ਸਿੰਘ, ਲਾਇਨ ਸੁਧੀਰ ਕੁਮਾਰ, ਲਾਇਨ ਲਵਦੀਪ ਸਿੰਘ, ਲਾਇਨ ਸੀਮਾ, ਲਾਇਨ ਜਸਵੀਰ ਸਿੰਘ, ਲਾਇਨ ਪ੍ਰਿਆ ਚੋਪੜਾ, ਲਾਇਨ ਵਨੀਤਾ ਕੁਮਾਰੀ, ਲਾਇਨ ਸੋਨੀਆ ਰਾਏ, ਲਾਇਨ ਹਰਮਨਪ੍ਰੀਤ ਕੌਰ, ਲਾਇਨ ਕਮਲਜੀਤ ਕੌਰ, ਲਾਇਨ ਕੁਲਵਿੰਦਰ ਕੌਰ, ਲਾਇਨ ਬਲਵਿੰਦਰ ਕੌਰ, ਲਾਇਨ ਸਨਪ੍ਰੀਤ ਸਿੰਘ, ਲਾਇਨ ਨਿਧੀ ਕਪੂਰ, ਲਾਇਨ ਪ੍ਰਿਯੰਕਾ ਕਲਸੀ, ਲਾਇਨ ਤਨਵੀਰ ਸਿੰਘ, ਲਾਇਨ ਮਨਜੋਤ ਕੌਰ ਆਦਿ ਹਾਜਰ ਸਨ।
ਬੇਤਰਤੀਬ ਲਾਈਫ ਸਟਾਈਲ ਨਾਲ ਵੱਧ ਰਹੀ ਬੀ.ਪੀ. ਤੇ ਸ਼ੁਗਰ ਦੇ ਮਰੀਜਾਂ ਦੀ ਗਿਣਤੀ – ਲਾਇਨ ਕੰਗ * ਲਾਇਨਜ ਕਲੱਬ ਸਿਮਰਨ ਵਲੋਂ ਲਗਾਏ ਕੈਂਪ ਨੂੰ ਦੱਸਿਆ ਲਾਹੇਵੰਦ ।
Visits:165 Total: 122082