ਲੁਧਿਆਣਾ, 15 ਜੂਨ
ਰਿਪੋਰਟ ਬਾਏ ਵਿਨੋਦ ਸ਼ਰਮਾ ਕੁਲਦੀਪ ਸਿੰਘ ਨੂਰ
ਸਾਢੇ 8 ਕਰੋੜ ਰੁਪਏ ਦੀ ਕੈਸ਼ ਡਕੈਤੀ ’ਚ ਪਰਤਾਂ ਖੁੱਲ੍ਹਦੀਆਂ ਜਾ ਰਹੀਆਂ ਹਨ। ਹੁਣ ਮੋਨਿਕਾ ਦੇ ਨਾਲ-ਨਾਲ 4 ਹੋਰ ਭਗੌੜਿਆਂ ਦੀ ਭਾਲ ਕੀਤੀ ਜਾ ਰਹੀ ਹੈ। ਹੁਣ ਪੁਲਿਸ ਵਲੋਂ ਫੜੇ ਗਏ 5 ਮੁਲਜ਼ਮਾਂ ’ਚ ਇੱਕਲੇ-ਇੱਕਲੇ ਕੋਲੋਂ 25 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ-ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਭੱਜੇ ਹੋਏ ਮੁਲਜ਼ਮਾਂ ਨੂੰ ਖੁੱਡਾਂ ’ਚੋਂ ਚੂਹਿਆਂ ਵਾਂਗ ਕੱਢ-ਕੱਢਕੇ ਲਿਆਵਾਂਗੇ। ਪੁਲਿਸ ਵਲੋਂ ਖੁਲਾਸਾ ਕੀਤਾ ਗਿਆ ਕਿ ਮੁਲਜਮਾਂ ਨੇ ਕਾਲੇ ਕੱਪੜਿਆਂ ’ਚ ਵਾਰਦਾਤ ਨੂੰ ਰਾਤ ਦੇ ਹਨ੍ਹੇਰੇ ’ਚ ਅੰਜਾਮ ਦਿੱਤਾ ਤਾਂ ਜੋ ਪਹਿਚਾਣ ਨਾ ਹੋ ਸਕੇ। ਇਹ ਵੀ ਸਾਹਮਣੇ ਆਇਆ ਕਿ ਫੜੇ ਗਏ ਮੁਲਜ਼ਮਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਹੈ।ਪ੍ਰੈਸ-ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਗਿਆ ਕਿ ਹੁਣ ਤੱਕ ਕੁੱਲ 5 ਕਰੋੜ 75 ਲੱਖ ਰੁਪਏ ਬਰਾਮਦ ਹੋ ਚੁੱਕੇ ਹਨ। ਮੁਲਜ਼ਮਾਂ ਨੇ ਨੋਟ ਛੁਪਾਉਣ ਲਈ ਅੱਲਗ ਹੀ ਤਰੀਕਾ ਵਰਤਿਆ ਸੀ। ਇੱਕ ਮੁਲਜ਼ਮ ਮਨਜਿੰਦਰ ਮਨੀ ਨੇ ਸੇਫ਼ਟੀ ਟੈਂਕ ’ਚ ਛੁਪਾਏ ਹੋਏ ਸਨ। ਜਦੋਂ ਪੁਲਿਸ ਨੇ ?50 ਲੱਖ ਰੁਪਏ ਬਰਾਮਦ ਕੀਤੇ ਤਾਂ ਜ਼ਿਆਦਾਤਰ ਨੋਟ ਸਲਾਬ ਗਏ ਸਨ। ਇੱਕ ਹੋਰ ਮੁਲਜ਼ਮ ਨਰਿੰਦਰ ਹੁਸ਼ਿਆਰੀ ਵਿਖਾਉਂਦਿਆਂ ਆਪਣੇ ਘਰ ਦੇ ਸਾਹਮਣੇ ਖ਼ਾਲੀ ਪਏ ਪਲਾਟ ’ਚ ਦੱਬ ਦਿੱਤੇ ਸਨ। ਹੁਣ ਪੁਲਿਸ ਵਲੋਂ ਮੁੱਖ ਮੁਲਜ਼ਮ ਲੇਡੀ ਡਾਕੂ ਮੋਨਾ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਰਾਜਸਥਾਨ, ਮਹਾਂਰਾਸ਼ਟਰ ਅਤੇ ਹਿਮਾਚਲ ਤੱਕ ਰੇਡਾਂ ਕੀਤੀਆਂ ਜਾ ਰਹੀਆਂ ਹਨ। ਤਾਜ਼ਾ ਮਿਲੀ ਇਨਪੁਟ ਅਨੁਸਾਰ ਕੁਝ ਮੁਲਜ਼ਮਾਂ ਦੇ ਦੱਖਣੀ ਭਾਰਤ ’ਚ ਫ਼ਰਾਰ ਹੋਣ ਦੀ ਜਾਣਕਾਰੀ ਹਾਸਲ ਹੋਈ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਾਮਲੇ ਦੇ ਨਾਲ ਜੁੜੇ ਇੱਕ ਹੋਰ ਮੁਲਜ਼ਮ ਨੂੰ ਜਗਰਾਓਂ ਪੁਲਿਸ ਨੇ ਕਾਬੂ ਕੀਤਾ ਹੈ। ਉਸਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ 25 ਲੱਖ ਰੁਪਏ ਬਰਾਮਦ ਕੀਤੇ ਹਨ। ਮੁਲਜ਼ਮ ਦੀ ਪਛਾਣ ਨਰਿੰਦਰ ਸਿੰਘ ਹੈਪੀ ਦੇ ਨਾਂ ਵੱਜੋਂ ਹੋਈ ਹੈ। ਪੁਲਿਸ ਦੇ ਹੱਥ ਹੁਣ ਤੱਕ 5 ਕਰੋੜ 75 ਲੱਖ ਰੁਪਏ ਲੱਗ ਚੁੱਕੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਮਾਮਲੇ ਦੇ ਕੁੱਲ ਲੁਟੇਰੇ 11 ਹਨ। ਹੁਣ ਤੱਕ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਮਨਜਿੰਦਰ ਸਿੰਘ ਮਨੀ ਅਤੇ ਮਨਦੀਪ ਕੌਰ ਉਰਫ ਮੋਨਾ ਮਾਮਲੇ ਦੇ ਮਾਸਟਰਮਾਈਂਡ ਹੈ। ਦੋਹਾਂ ਨੇ ਬਾਕੀ ਮੁਲਜ਼ਮਾਂ ਨੂੰ ਇੱਕਠਾ ਕੀਤਾ ਸੀ। ਮਾਮਲੇ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਈ ਦਿਨ ਮੀਟਿੰਗ ਕੀਤੀ ਗਈ ਸੀ। ਫਿਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਾਮਲੇ ‘ਚ ਸ਼ਾਮਲ ਮੁਲਜ਼ਮ ਮਨਜਿੰਦਰ ਮਨੀ ਨੇ ਘਰ ‘ਚ ਸੈਪਟਿਕ ਟੈਂਕ ‘ਚ 50 ਲੱਖ ਰੁਪਏ ਲੁਕਾ ਰੱਖੇ ਸੀ। ਜਿਸ ਨੂੰ ਬਰਾਮਦ ਕਰ ਲਿਆ ਗਿਆ ਹੈ।