ਫਗਵਾੜਾ …ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋਂ ਪ੍ਰਧਾਨ ਡਾ ਰਮਨ ਸ਼ਰਮਾ ਦੀ ਪ੍ਰਧਾਨਗੀ ਅਤੇ ਪ੍ਰਿੰਸੀਪਲ ਡਾ ਸਵਿੰਦਰ ਪਾਲ ਦੀ ਯੋਗ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰ ਜੀਵਨ ਕੁਮਾਰ ਦੀ ਸੁਚੱਜੀ ਦੇਖ-ਰੇਖ ਹੇਠ ਸਥਾਨਕ ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਵਿਖੇ ‘ ਮੇਰੀ ਲਾਈਫ – ਮੇਰਾ ਸਵੱਛ ‘ ਦੇ ਤਹਿਤ ਵਾਤਾਵਰਨ ਦੀ ਸ਼ੁੱਧਤਾ ਲਈ ਛਾਂਦਾਰ ਤੇ ਫਲਦਾਰ ਪੌਦੇ ਲਗਾਏ ਗਏ ਇਸ ਮੌਕੇ ਪ੍ਰਧਾਨ ਡਾ ਰਮਨ ਨੇ ਕਿਹਾ ਕਿ ਅੱਜ ਧਰਤੀ ਉੱਪਰ ਵਧ ਰਹੀ ਲੋੜ ਤੋਂ ਵੱਧ ਤਪਸ਼ ਦਰੱਖਤਾਂ ਦੀ ਅੰਨ੍ਹੇਵਾਹ ਹੋ ਰਹੀ ਕਟਾਈ ਤੇ ਉਨ੍ਹਾਂ ਦੀ ਸੰਭਾਲ ਨਾ ਕਰਨ ਕਾਰਣ ਸਾਡਾ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਉਨ੍ਹਾ ਕਿਹਾ ਕਿ ਜੇ ਇਸੇ ਤਰ੍ਹਾਂ ਰਿਹਾ ਤਾਂ ਇੱਕ ਦਿਨ ਸਾਡਾ ਪੰਜਾਬ ਵੀ ਰਾਜਸਥਾਨ ਬਣ ਜਾਵੇਗਾ ਧਰਤੀ ਉੱਪਰ ਵਧ ਰਹੀ ਤਪਸ਼ ਤੇ ਖਰਾਬ ਹੋ ਰਹੇ ਵਾਤਾਵਰਨ ਨੂੰ ਜੇਕਰ ਕੋਈ ਠੀਕ ਕਰ ਸਕਦਾ ਹੈ ਤਾਂ ਉਹ ਸਿਰਫ ਤੇ ਸਿਰਫ ਦਰੱਖਤ ਹਨ , ਸਾਨੂੰ ਇਸ ਪ੍ਰਤੀ ਜਾਗਰੂਕ ਹੋ ਕੇ ਹਰ ਇੱਕ ਮਨੁੱਖ ਨੂੰ ਘੱਟ ਤੋਂ ਘੱਟ 1
ਬੂਟਾ ਅਪਣੀ ਜ਼ਿੰਦਗੀ ਚ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ ਤਾਂ ਹੀ ਅਸੀਂ ਆਪਣੇ ਬੱਚਿਆਂ ਨੂੰ ਇੱਕ ਚੰਗਾ ਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਦੇ ਸਕਦੇ ਹਾਂ ਪ੍ਰਿੰਸੀਪਲ ਮੈਡਮ ਡਾ ਸਵਿੰਦਰ ਪਾਲ ਨੇ ਕਿਹਾ ਕਿ ਰੁੱਖ ਹੀ ਹਨ , ਜੋ ਵਾਤਾਵਰਨ ਨੂੰ ਸ਼ੁੱਧ ਬਣਾਈ ਰੱਖਣ ਲਈ ਸਹਾਈ ਹੁੰਦੇ ਹਨ ਘਰਾਂ , ਵਾਹਨਾਂ ਤੇ ਕਾਰਖਾਨਿਆਂ ‘ ਚੋਂ ਨਿਕਲਦੇ ਜ਼ਹਿਰੀਲੇ ਧੂੰਏਂ ਨੂੰ ਰੁੱਖ ਆਪਣੇ ਵੱਲ ਖਿੱਚਦੇ ਹਨ ਤੇ ਵਾਤਾਵਰਨ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਂਦੇ ਹਨ , ਹਵਾ ਦੇ ਪ੍ਰਦੂਸ਼ਣ ਨੂੰ ਵੀ ਕੰਟਰੋਲ ਕਰਨ ‘ ਚ ਰੁੱਖਾਂ ਤੋਂ ਹੀ ਸਹਾਇਤਾ ਮਿਲਦੀ ਹੈ ਇਸ ਲਈ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਦਰੱਖ਼ਤ ਲਗਾਉਣਾ ਬਹੁਤ ਜ਼ਰੂਰੀ ਹੈ ਉਨ੍ਹਾ ਕਿਹਾ ਕਿ ਅੰਨ੍ਹੇਵਾਹ ਹੋ ਰਹੀ ਦਰੱਖਤਾਂ ਦੀ ਕਟਾਈ ਨੇ ਹੀ ਵਾਤਾਵਰਨ ‘ ਚ ਪ੍ਰਦੂਸ਼ਣ ਬਣਾਇਆ ਹੈ ਉਨ੍ਹਾ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਦਰੱਖਤ ਲਗਾਉਣੇ ਬਹੁਤ ਜ਼ਰੂਰੀ ਹਨ ਉਨ੍ਹਾ ਕਿਹਾ ਕਿ ਜਦੋਂ ਵੀ ਕਿਸੇ ਦੇ ਘਰ ਕੋਈ ਬੱਚਾ ਜਨਮ ਲੈਂਦਾ ਹੈ ਉਸ ਸਮੇਂ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਇਸ ਪ੍ਤੀ ਸਾਨੂੰ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ ੲਿਸ ਮੌਕੇ ਵਿਦਿਆਰਥੀਆਂ ਨੂੰ ਬੂੱਟੇ ਵੀ ਵੰਡੇ ਗਏ ਇਸ ਮੌਕੇ ਸੁਸ਼ੀਲ ਸ਼ਰਮਾ , ਪ੍ਰਵੀਨ ਕਨੋਜੀਆ , ਕੁਲਦੀਪ ਸਿੰਘ ਨੂੰਰ , ਵਿਵੇਕ ਮਰਵਾਹਾ , ਹਰਦਿਆਲ ਸਿੰਘ ਹੈਪੀ , ਕਮਲਪ੍ਰੀਤ ਸਿੰਘ ਨੂੰਰ , ਆਦਿ ਸ਼ਾਮਲ ਸਨ