ਹੁਸ਼ਿਆਰਪੁਰ, 07 ਜੂਨ ( ਹਰਵਿੰਦਰ ਸਿੰਘ ਭੁੰਗਰਨੀ ) ਪਿੰਡ ਮਹਿਤਪੁਰ ਵੱਲੋ ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਜੀ ਟੀ ਰੋਡ ਤੇ ਬਿਲਾਸਪੁਰ, ਨੰਗਲ ਸ਼ਹੀਦਾਂ ਟੋਲ ਪਲਾਜ਼ਾ ਦੇ ਨਜ਼ਦੀਕ ਸਮੂਹ ਨਿਹੰਗ ਸਿੰਘਾਂ ਜਥੇਬੰਦੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਸਾਕਾ ਨੀਲਾ ਤਾਰਾ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਛੋਲਿਆਂ ਦੇ ਪ੍ਰਸਾਦਿ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਬਾਬਾ ਬਲਵੀਰ ਸਿੰਘ ਮਹਿਤਪੁਰ ਨੇ ਦੱਸਿਆ ਕਿ ਬਾਬਾ ਨਾਗਰ ਸਿੰਘ ਜੀ ਨੇ ਅਰਦਾਸ ਬੇਨਤੀ ਕਰਕੇ ਲੰਗਰ ਅਤੇ ਛਬੀਲ ਦੀ ਆਰੰਭਤਾ ਕੀਤੀ।ਇਸ ਮੌਕੇ ਬਾਬਾ ਬਲਵੀਰ ਸਿੰਘ ਸਿੰਘ ਮਹਿਤਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮੂਹ ਸੇਵਾਦਾਰਾਂ ਵੱਲੋਂ ਆਉਂਣ ਜਾਣ ਵਾਲੇ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ ਛਕਾਇਆ ਅਤੇ ਛੋਲਿਆਂ ਦੇ ਪ੍ਰਸਾਦਿ ਦੇ ਲੰਗਰ ਛਕਾਏ ਗਏ। ਇਸ ਮੌਕੇ ਬਾਬਾ ਬਲਵੀਰ ਸਿੰਘ ਮਹਿਤਪੁਰ ਨੇ ਸਮੂਹ ਸੇਵਾਦਾਰਾਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ।ਇਸ ਮੌਕੇ ਬਾਬਾ ਬਲਵੀਰ ਸਿੰਘ, ਬਾਬਾ ਹਰਦਿਆਲ ਸਿੰਘ, ਸੁਰਿੰਦਰ ਸਿੰਘ, ਵਿਜੈ ਸਿੰਘ, ਸਿਮਰ ਸਿੰਘ, ਕਰਨਜੀਤ ਸਿੰਘ, ਤਰਨਦੀਪ ਸਿੰਘ, ਰਣਵੀਰ ਸਿੰਘ ਮਹਿਲਾਂਵਾਲੀ, ਬੀਬੀ ਰਜਨੀ, ਪਰਮਜੀਤ ਸਿੰਘ, ਗੁਰਦੇਵ ਸਿੰਘ ਖ਼ਾਨਪੁਰ, ਸੁਖਵਿੰਦਰ ਸਿੰਘ ਫੋਜੀ ਆਦਿ ਹਾਜ਼ਰ ਸਨ।