ਪਿੰਡ ਨਰੂੜ ਵਿਖੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਅਜਨੋਹਾ ਵਲੋਂ ਚਲਾਈ ਜਾ ਰਹੀ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬਾਰਟਰੀ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 554 ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਮੁਫ਼ਤ ਅੱਖਾਂ ਦਾ ਅਪ੍ਰੇਸ਼ਨ ਕੈਂਪ ਆਪਣੀਆਂ ਨਿਵੇਕਲੀਆਂ ਯਾਦਾਂ ਦੀ ਛਾਪ ਛੱਡ ਦਾ ਸਮਾਪਤ ਹੋਇਆ।
ਇਸ ਕੈਂਪ ਦਾ ਉਦਘਾਟਨ ਸੰਸਥਾ ਮੁੱਖੀ ਹਰਵਿੰਦਰ ਸਿੰਘ ਖਾਲਸਾ ਦੇ ਮਾਤਾ ਭੁਪਿੰਦਰ ਕੌਰ ਅਜਨੋਹਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਲਾਇਨਜ਼ ਕਲੱਬ ਆਦਮਪੁਰ ਅਤੇ ਲਾਇਨਜ਼ ਆਈ ਹਸਪਤਾਲ ਦੀ ਦੇਖ ਰੇਖ ਹੇਠ ਅਤੇ ਇਲਾਕਾ ਨਿਵਾਸੀ,ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸੰਸਥਾ ਵਲੋਂ ਲਗਾਏ ਗਏ ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਅੱਖਾਂ ਦੇ ਮਾਹਿਰ ਡਾਕਟਰ ਕੁਲਦੀਪ ਸਿੰਘ, ਲਾਇਨ ਅਮਰਜੀਤ ਸਿੰਘ ਭੋਗਪੁਰ,ਹਰਵਿੰਦਰ ਸਿੰਘ ਪਰਹਾਰ ਨੇ ਦੱਸਿਆ ਕਿ ਇਸ ਕੈਂਪ ਵਿੱਚ 210 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਕੀਤਾ ਗਿਆ ਅਤੇ ਦਵਾਈਆਂ ਦਿੱਤੀਆਂ ਗਈਆਂ ਅਤੇ 60 ਦੇ ਕਰੀਬ ਲੋੜਵੰਦ ਮਰੀਜ਼ਾਂ ਦੀ ਅੱਖਾਂ ਦੇ ਲੈਨਜ ਲਾਇਨਜ ਆਈ ਹਸਪਤਾਲ ਆਦਮਪੁਰ ਵਿਖੇ 20 ਨਵੰਬਰ ਨੂੰ ਪਾਏ ਜਾਣਗੇ।ਉਹਨਾਂ ਦੱਸਿਆ ਕਿ ਮਰੀਜ਼ਾਂ ਨੂੰ ਹਸਪਤਾਲ ਤੱਕ ਲੈ ਕੇ ਆਉਣ ਜਾਣ ਦੀ ਜਿੰਮੇਵਾਰੀ ਸੰਸਥਾ ਦੀ ਹੋਵੇਗੀ ਅਤੇ ਮਰੀਜ਼ਾਂ ਦਾ ਸਾਰਾ ਇਲਾਜ ਮੁਫ਼ਤ ਹੋਵੇਗਾ।ਇਸ ਸਬੰਧੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਅਜਨੋਹਾ ਦੇ ਮੁੱਖ ਸੇਵਾਦਾਰ ਹਰਵਿੰਦਰ ਸਿੰਘ ਖਾਲਸਾ ਨੇ ਇਲਾਕਾ ਵਾਸੀ ਸੰਗਤਾਂ ਦੇ ਸਹਿਯੋਗ ਨਾਲ
ਲਾਇਨਜ਼ ਕਲੱਬ ਆਦਮਪੁਰ ਅਤੇ ਲਾਇਨਜ਼ ਆਈ ਹਸਪਤਾਲ ਦੀ ਦੇਖ ਰੇਖ ਹੇਠ ਲਗਾਏ ਇਸ ਮੁਫਤ ਅੱਖਾਂ ਦੇ ਨਿਰੀਖਣ ਕੈਂਪ ਵਿੱਚ ਆਏ ਡਾਕਟਰਾਂ,ਮੈਡੀਕਲ ਸਟਾਫ ਮਰੀਜ਼ਾਂ ਅਤੇ ਆਏ ਹੋਏ ਮਹਿਮਾਨਾਂ ਦਾ ਦਿਲੋਂ ਧੰਨਵਾਦ ਕਰਦਿਆਂ ਸਹਿਯੋਗੀ ਸੱਜਣਾਂ,ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੰਸਥਾ ਮੁੱਖੀ ਹਰਵਿੰਦਰ ਸਿੰਘ ਖਾਲਸਾ,ਮਾਤਾ ਭੁਪਿੰਦਰ ਕੌਰ ਅਜਨੋਹਾ,ਸੁਖਦੇਵ ਸਿੰਘ,ਜਤਿੰਦਰ ਸਿੰਘ,ਸਰਦਾਰ ਕਰਨੈਲ ਸਿੰਘ,ਮਨਪ੍ਰੀਤ ਸਿੰਘ,ਲਖਵਿੰਦਰ ਸਿੰਘ ਮੁਖਲਿਆਣਾ,ਗੁਰਪਾਲ ਸਿੰਘ,ਉਂਕਾਰ ਸਿੰਘ ਕਾਲਰਾ,ਕਮਲਜੀਤ ਸਿੰਘ,ਸੁਰਿੰਦਰ ਪਾਲ ਸਿੰਘ ਅਜਨੋਹਾ,ਦਵਿੰਦਰ ਸਿੰਘ,ਸੁਰਿੰਦਰ ਪਾਲ ਸਿੰਘ ਅਜਨੋਹਾ,ਗੁਰਪ੍ਰੀਤ ਸਿੰਘ ਗੁਗਲੀ,ਮਨਪ੍ਰੀਤ ਸਿੰਘ,ਅਮਨਦੀਪ ਸਿੰਘ ਨਰੂੜ,ਪ੍ਰੇਮ ਸਿੰਘ,ਉਂਕਾਰ ਸਿੰਘ,ਜਸਪ੍ਰੀਤ ਸਿੰਘ,ਕਿਰਪਾਲ ਸਿੰਘ,ਡਾਕਟਰ ਤਰਸੇਮ ਸਿੰਘ,ਬਲਜੀਤ ਕੌਰ,ਸੰਦੀਪ ਕੌਰ,ਤਰਸੇਮ ਸਿੰਘ,ਭੁਪਿੰਦਰ ਕੌਰ ਨਰੂੜ,ਸੰਦੀਪ ਕੌਰ ਅਜਨੋਹਾ,ਨੰਬਰਦਾਰ ਪਰਮਜੀਤ ਸਿੰਘ ਜਲਵੇਹੜਾ,ਅਮਰਜੀਤ ਸਿੰਘ ਕੁਕੋਵਾਲ,ਅਵਤਾਰ ਸਿੰਘ,ਰਣਜੀਤ ਕੌਰ,ਅਮਰਿੰਦਰ ਜੀਤ ਕੌਰ,ਚਰਨਜੀਤ ਕੌਰ,ਡਾਕਟਰ ਟੀਮ ਹਰਵਿੰਦਰ ਸਿੰਘ ਪਰਹਾਰ ਕਾਲਰਾ,ਡਾਕਟਰ ਕੁਲਦੀਪ ਸਿੰਘ,ਅਮਰਜੀਤ ਸਿੰਘ,ਰਾਹੁਲ ਸ਼ਰਮਾ,ਰੇਖਾ ਅਤੇ ਰਾਜਵਿੰਦਰ ਕੌਰ ਹਾਜ਼ਰ ਸਨ
ਫਗਵਾੜਾ ਦੇ ਨਰੂੜ ਵਿਖੇ ਪਹਿਲਾ ਮੁਫ਼ਤ ਅੱਖਾਂ ਦਾ ਅਪ੍ਰੇਸ਼ਨ ਕੈਂਪ ਆਪਣੀਆਂ ਨਿਵੇਕਲੀਆਂ ਯਾਦਾਂ ਦੀ ਛਾਪ ਛੱਡਦਾ ਸਮਾਪਤ… ਵਿਨੋਦ ਸ਼ਰਮਾ 8528121325
Visits:47 Total: 45142