ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਵਿਸ਼ਵ ਕਵਿਤਾ ਦਿਵਸ ਮਨਾਇਆ
ਮੈਡਮ ਮਨਪ੍ਰੀਤ ਕੌਰ ਭੋਗਲ ਜੀ ਦੀ ਪ੍ਰਧਾਨਗੀ ਹੇਠ ਚੱਲ ਰਹੇ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਅੱਜ ਮਿਤੀ 21 ਮਾਰਚ 2042 ਨੂੰ ਵਿਸ਼ਵ ਕਵਿਤਾ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਹਰਮੀਤ ਕੌਰ, ਪੋਸਟ ਗ੍ਰੈਜੂਏਟ ਵਿਭਾਗ ਪੰਜਾਬੀ ਨੇ ਵਿਦਿਆਰਥੀਆਂ ਨੂੰ ਕਵਿਤਾ ਦੇ ਜੀਵਨ ਵਿੱਚ ਮਹੱਤਵ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਸ਼ਵੀ ਪ੍ਸੰਗ ਵਿੱਚ ਕਵਿਤਾ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਤੇ ਪੰਜਾਬੀ ਕਵਿਤਾ ਦੇ ਸਥਾਨ ਬਾਰੇ ਵਿਚਾਰ ਚਰਚਾ ਕੀਤੀ। ਵਿਦਿਆਰਥੀਆਂ ਨੇ ਆਪਣੀਆਂ ਮੌਲਿਕ ਤੇ ਮਨਪਸੰਦ ਕਵਿਤਾਵਾਂ ਦਾ ਉਚਾਰਨ ਵੀ ਕੀਤਾ। ਕਾਲਜ ਪ੍ਰਿੰਸੀਪਲ ਡਾ. ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਿਰਜਣਾ ਕਰਨ ਲਈ ਪ੍ਰੇਰਿਤ ਕੀਤਾ। ਪੰਜਾਬੀ ਵਿਭਾਗ ਦੇ ਪੋ੍. ਹਰਜਿੰਦਰ ਸਿੰਘ ਨੇ ਵੀ ਆਪਣੀਆਂ ਤੇ ਹੋਰ ਸ਼ਾਇਰਾਂ ਦੀਆਂ ਕਵਿਤਾਵਾਂ ਦਾ ਉਚਾਰਨ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਦੇ ਨਾਲ ਸਮੁੱਚਾ ਪੰਜਾਬੀ ਵਿਭਾਗ ਡਾ. ਹਰਮੀਤ ਕੌਰ, ਪੋ੍. ਹਰਜਿੰਦਰ ਸਿੰਘ, ਪੋ੍. ਹਰਪ੍ਰੀਤ ਕੌਰ ਅਤੇ ਪੋ੍ ਡਾ. ਵੰਦਨਾ ਬਾਂਸਲ, ਪੋ੍. ਕੁਲਵੀਰ ਕੌਰ, ਪੋ੍. ਜਸਕਰਨ ਸਿੰਘ ਆਦਿ ਸ਼ਾਮਿਲ ਸਨ।