ਪੰਜਾਬ ਦੀਆਂ 13 ਲੋਕਸਭਾ ਸੀਟਾਂ ‘ਤੇ ‘ਆਪ’ ਦੇ ਮੁਕਾਬਲੇ ‘ਚ ਕੋਈ ਨਹੀਂ – ਆਮ ਆਦਮੀ ਪਾਰਟੀ ਸੀਨੀਅਰ ਆਗੂ ਰਣਜੀਤ ਪਾਬਲਾ …. report vinod Sharma

पंजाब
Spread the love
Visits:211 Total: 114579

ਫਗਵਾੜਾ….
ਆਮ ਆਦਮੀ ਪਾਰਟੀ ਸੀਨੀਅਰ ਆਗੂ ਰਣਜੀਤ ਪਾਬਲਾ (‌‌‌ਮਿਸਟਰ ਪੰਜਾਬ ਵਰਲਡ ਰਿਕਾਰਡ ਹੋਲਡਰ) ਨੇ ਮੋਜੂਦਾ ਲੋਕਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਭਾਰੀ ਜਿੱਤ ਦਾ ਦਾਅਵਾ ਕਰਦਿਆਂ ਅੱਜ ਇੱਥੇ ਕਿਹਾ ਕਿ ਪੰਜਾਬ ਦੀਆਂ ਕੁੱਲ 13 ਸੀਟਾਂ ‘ਤੇ ਆਪ ਪਾਰਟੀ ਵੱਡੇ ਫਰਕ ਨਾਲ ਜਿੱਤ ਦਰਜ ਕਰੇਗੀ ਕਿਉਂਕਿ ਆਪ ਪਾਰਟੀ ਦੇ ਮਜਬੂਤ ਉਮੀਦਵਾਰਾਂ ਦਾ ਕਿਸੇ ਵੀ ਸੀਟ ਤੇ ਵਿਰੋਧੀਆਂ ਨਾਲ ਕੋਈ ਮੁਕਾਬਲਾ ਨਹੀਂ ਹੈ। ਉਹਨਾਂ ਕਿਹਾ ਕਿ ਇਸ ਵਾਰ ਆਪ ਪਾਰਟੀ ਪੰਜਾਬ, ਦਿੱਲੀ ਤੋਂ ਇਲਾਵਾ ਦੇਸ਼ ਦੇ ਹੋਰ ਕਈ ਸੂਬਿਆਂ ‘ਚ ਵੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਦੀ ਸੱਤਾ ਵਿਚ ਭਾਈਵਾਲ ਬਣੇਗੀ। ਭਾਜਪਾ ਦੇ 400 ਸੀਟਾਂ ਦੇ ਦਾਅਵੇ 4 ਜੂਨ ਨੂੰ ਖੋਖਲੇ ਸਾਬਿਤ ਹੋਣ ਦੀ ਗੱਲ ਵੀ ਉਹਨਾਂ ਕਹੀ ਹੈ। ਰਣਜੀਤ ਪਾਬਲਾ ਨੇ ਕਿਹਾ ਕਿ ਇਸ ਵਾਰ ਕੇਂਦਰ ਵਿਚ-‘ਇੰਡੀਆ’ ਗਠਜੋੜ ਦੀ ਸਰਕਾਰ ਬਣੇਗੀ। ਜਿਸ ਵਿਚ ਆਮ ਆਦਮੀ ਪਾਰਟੀ ਦਾ ਅਹਿਮ ਰੋਲ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਅਤੇ ਦਿੱਲੀ ਵਿਚ ਆਪ ਪਾਰਟੀ ਦੀਆਂ ਸਰਕਾਰਾਂ ਨੇ ਰਿਕਾਰਡ ਵਿਕਾਸ _ ਕਰਵਾਇਆ ਹੈ। ਲੋਕਾਂ ਨੂੰ ਦਿੱਤੀਆਂ ਗਰੰਟੀਆਂ ਪੂਰੀਆਂ ਕੀਤੀਆਂ ਹਨ। · ਦਿੱਲੀ ਦੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਦੀ ਚਰਚਾ ਵਿਦੇਸ਼ਾਂ ਤੱਕ ਹੋ ਰਹੀ ਹੈ। ਪੰਜਾਬ ਵਿਚ ਵੀ ਉਸੇ ਤਰਜ ਤੇ ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਹਨ । ਪੰਜਾਬ ਦੇ ਘਰੇਲੂ ਖਪਤਕਾਰਾਂ ਨੂੰ ਫਰੀ ਬਿਜਲੀ ਦੇ ਕੇ ਭਗਵੰਤ ਮਾਨ ਸਰਕਾਰ ਨੇ ਦੇਸ਼ ਅੱਗੇ ਮਿਸਾਲ ਪੇਸ਼ ਕੀਤੀ ਹੈ। ਪੰਜਾਬ ਅਤੇ ਦਿੱਲੀ ਵਿਚ ਆਪ ਸਰਕਾਰਾਂ ਦਾ ਕੰਮ ਬੋਲ ਰਿਹਾ ਹੈ। ਜਿਸ ਕਰਕੇ ਵੋਟਰ ਕਿਸੇ ਵੀ ਹੋਰ ਪਾਰਟੀ ‘ਤੇ ਵਿਸ਼ਵਾਸ ਨਾ ਕਰਦੇ ਹੋਏ ਇਸ ਵਾਰ ਆਪ ਪਾਰਟੀ ਨੂੰ ਕੇਂਦਰ ਦੀ ਸੱਤਾ ਵਿਚ
ਭਾਈਵਾਲ ਬਨਾਉਣ ਦਾ ਮਨ ਬਣਾ ਚੁੱਕੇ ਹਨ। ਉਹਨਾਂ ਕਿਹਾ ਕਿ ਫਗਵਾੜਾ ਦੇ ਹਰ ਗਲੀ, ਮੁਹੱਲੇ ਅਤੇ ਪਿੰਡ ਤੋਂ ਇਸ ਵਾਰ ਡਾ.ਰਾਜਕੁਮਾਰ ਚੱਬੇਵਾਲ ਦੇ ਸਮਰਥਨ ਵਿਚ ਆਵਾਜ਼ ਆ ਰਹੀ ਹੈ ਅਤੇ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਉਹਨਾਂ ਵਲੋਂ ਰਿਕਾਰਡ ਜਿੱਤ ਦਰਜ ਕੀਤੀ ਜਾਵੇਗੀ।

Leave a Reply

Your email address will not be published. Required fields are marked *