ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋਏ ਜ਼ੋਨਲ ਯੂਥ ਫੈਸਟੀਵਲ ਵਿੱਚ ਜ਼ੋਨ ਡੀ ਵਿੱਚ ਰਾਮਗੜ੍ਹੀਆ ਕਾਲਜ ਫਗਵਾੜਾ ਨੇ ਵਿਚ ਸ਼ਿਰਕਤ ਕੀਤੀ ਅਤੇ ਇੱਥੋਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਪ੍ਰਤੀਯੋਗਿਤਾਵਾਂ ਵਿਚ ਭਾਗ ਲਿਆ। ਇਨ੍ਹਾਂ ਵਿੱਚੋਂ ਐਲੋਕੇਸ਼ਨ (ਭਾਸ਼ਣ) ਮੁਕਾਬਲੇ ਵਿੱਚ ਸਥਾਨਕ ਕਾਲਜ ਦੀ ਵਿਦਿਆਰਥਣ ਸੁਕਿ੍ਤੀ ਚੋਪੜਾ (ਬੀ ਕਾਮ ਸਮੈਸਟਰ ਤੀਜਾ) ਨੇ 13 ਕਾਲਜਾਂ ਦੇ ਪ੍ਰਤੀਯੋਗੀਆਂ ਵਿਚੋਂ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ। । ਇਸ ਦੇ ਨਾਲ ਹੀ ਕਵਿਤਾ ਸਿੰਮਪੋਜ਼ੀਅਮ ਦੇ ਮੁਕਾਬਲੇ ਵਿੱਚ ਇਸੇ ਕਾਲਜ ਦੀ ਵਿਦਿਆਰਥਣ ਮਨਜੀਤ (ਪੀ ਜੀ ਡੀ ਏ) ਨੇ 14 ਕਾਲਜਾਂ ਦੇ ਭਾਗੀਦਾਰਾਂ ਵਿਚੋਂ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ।
ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਮਨਜੀਤ ਸਿੰਘ ਨੇ ਸਭ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇਹੋ ਜਿਹੇ ਮੰਚ ਵਿਦਿਆਰਥੀਆਂ ਨੂੰ ਹਮੇਸ਼ਾ ਹੋਰ ਅੱਗੇ ਵੱਧਣ ਲਈ ਪੇ੍ਰਿਤ ਕਰਦੇ ਹਨ। ਉਨ੍ਹਾਂ ਨੇ ਇੰਚਾਰਜ ਅਧਿਆਪਕਾਂ ਨੂੰ ਵੀ ਹੋਰ ਮਿਹਨਤ ਕਰਵਾਉਣ ਲਈ ਕਿਹਾ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਜੀ ਨੇ ਵਿਦਿਆਰਥੀਆਂ ਨੂੰ ਹੋਰ ਬੁਲੰਦੀਆਂ ਤੇ ਪਹੁੰਚਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਾਲਜ ਲਈ ਇਸ ਪ੍ਰਾਪਤੀ ਨੂੰ ਫਖ਼ਰ ਵਾਲੀ ਦੱਸਿਆ। ਇਸ ਮੌਕੇ ਅਧਿਆਪਕ ਇੰਚਾਰਜ ਪੋ੍. ਕੁਲਵੀਰ ਕੌਰ, ਪ੍ਰੋ ਅਰਪਨਦੀਪ ਕੌਰ, ਡਾ.ਜਸਕਰਨ ਸਿੰਘ, ਡਾ. ਹਰਮੀਤ ਕੌਰ ਹਾਜ਼ਿਰ ਸਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋਏ ਜ਼ੋਨਲ ਯੂਥ ਫੈਸਟੀਵਲ ਵਿੱਚ ਜ਼ੋਨ ਡੀ ਵਿੱਚ ਰਾਮਗੜ੍ਹੀਆ ਕਾਲਜ ਫਗਵਾੜਾ ਨੇ ਮਾਰੀਆ ਮਲਾ…. ਵਿਨੋਦ ਸ਼ਰਮਾ
Visits:135 Total: 44532