Visits:280 Total: 144285
ਫਗਵਾੜਾ…… ਵਿਨੋਦ ਸ਼ਰਮਾ…… ਮੈਡਮ ਰਾਮਗੜ੍ਹੀਆ ਮਨਪ੍ਰੀਤ ਕੌਰ ਭੋਗਲ ਜੀ ਦੀ ਪ੍ਰਧਾਨਗੀ ਹੇਠ ਚੱਲ ਰਹੇ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਚੱਲ ਰਹੇ ਪੀ ਜੀ ਡੀ ਸੀ ਏ ਦੀ ਵਿਦਿਆਰਥਣ ਪੀ੍ਤੀ ਹੰਸ ਨੇ, 617/800 (77.1% ) ਅੰਕ ਪਾ੍ਪਤ ਕਰਕੇ ਯੂਨੀਵਰਸਿਟੀ ਵਿੱਚੋਂ ਡਿਸਟਿਕਸ਼ਨ ਪਾ੍ਪਤ ਕੀਤੀ ਤੇ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਪ੍ਰਕਾਰ ਕਿਰਨ ਹੰਸ ਨੇ 578/800 ( 74.8% ) ਅੰਕ ਪ੍ਰਾਪਤ ਕਰਕੇ ਕਾਲਜ ਵਿਚੋਂ ਦੂਜਾ ਸਥਾਨ ਪਾ੍ਪਤ ਕੀਤਾ। ਇਸ ਮੌਕੇ ਪਿ੍ੰਸੀਪਲ ਡਾ. ਮਨਜੀਤ ਸਿੰਘ ਨੇ ਸਮੁੱਚੇ ਕੰਪਿਊਟਰ ਵਿਭਾਗ ਨੂੰ ਮੁਬਾਰਕ ਦਿੱਤੀ ਤੇ ਆਉਣ ਵਾਲੇ ਸਮੇਂ ਵਿਦਿਆਰਥੀਆਂ ਦੀ ਸਹਾਇਤਾ ਲਈ ਕਾਲਜ ਨੂੰ ਹਰ ਵਕਤ ਤਿਆਰ ਦੱਸਿਆ। ਕੰਪਿਊਟਰ ਵਿਭਾਗ ਦੇ ਮੁਖੀ ਪੋ੍.ਹਰੀਸ਼ ਕੁਮਾਰ ਨੇ ਇਸ ਪਾ੍ਪਤੀ ਦਾ ਸਿਹਰਾ ਆਪਣੇ ਸਮੁੱਚੇ ਵਿਭਾਗ ਸਿਰ ਬੰਨਿਆ। ਇਸ ਮੌਕੇ ਸਮੁੱਚਾ ਕੰਪਿਊਟਰ ਵਿਭਾਗ ਜਿਸ ਵਿੱਚ ਪੋ੍. ਅਰਪਨ ਦੀਪ ਕੌਰ, ਪੋ੍. ਤਜਿੰਦਰ ਕੌਰ, ਪੋ੍. ਰਮਨ ਭਨੋਟ ਸ਼ਾਮਿਲ ਸਨ।