ਰਾਮਗੜ੍ਹੀਆ ਕਾਲਜ ਦੀਆਂ ਵਿਦਿਆਰਥਣਾਂ ਨੇ ਪੜਾਈ ਵਿੱਚ ਮਾਰੀਆਂ ਮੱਲਾਂ… ਵਿਨੋਦ ਸ਼ਰਮਾ ਦੀ ਰਿਪੋਰਟ

पंजाब
Spread the love
Visits:199 Total: 115025
  1. üਫਗਵਾੜਾ…ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਚੱਲ ਰਹੇ ਪੋਸਟ ਗ੍ਰੈਜੂਏਟ ਵਿਭਾਗ ਪੰਜਾਬੀ ਦੀ ਐਮ ਏ ਪੰਜਾਬੀ ਸਮੈਸਟਰ ਦੂਜਾ ਦੀ ਵਿਦਿਆਰਥਣ ਮਨਦੀਪ ਕੌਰ ਨੇ, 630/800 ( 78.5% ) ਅੰਕ ਪਾ੍ਪਤ ਕਰਕੇ ਯੂਨੀਵਰਸਿਟੀ ਵਿੱਚੋਂ ਦੂਜਾ ਸਥਾਨ ਤੇ ਕਾਲਜ ਵਿੱਚੋਂ ਪਹਿਲਾ ਸਥਾਨ ਪਾ੍ਪਤ ਕੀਤਾ। ਇਸੇ ਪ੍ਰਕਾਰ ਗੀਤਾਂਜਲੀ ਨੇ ਐਮ ਏ ਭਾਗ ਪਹਿਲਾ ਵਿੱਚੋਂ 578/800 ਅੰਕ ਪ੍ਰਾਪਤ ਕੀਤੇ 72.25% ਕਾਲਜ ਵਿਚੋਂ ਦੂਜਾ ਸਥਾਨ ਤੇ ਰਜਨੀ ਐਮ ਏ ਭਾਗ ਪਹਿਲਾ ਵਿੱਚੋਂ 576/800 ਅੰਕ 72 %ਅੰਕ ਪਾ੍ਪਤ ਕਰਕੇ ਕਾਲਜ ਵਿੱਚੋਂ ਤੀਜਾ ਸਥਾਨ ਪਾ੍ਪਤ ਕੀਤਾ। ਇਸ ਮੌਕੇ ਪਿ੍ੰਸੀਪਲ ਡਾ. ਮਨਜੀਤ ਸਿੰਘ ਨੇ ਸਮੁੱਚੇ ਪੰਜਾਬੀ ਵਿਭਾਗ ਨੂੰ ਮੁਬਾਰਕ ਦਿੱਤੀ ਤੇ ਆਉਣ ਵਾਲੇ ਸਮੇਂ ਵਿਦਿਆਰਥੀਆਂ ਦੀ ਸਹਾਇਤਾ ਲਈ ਕਾਲਜ ਨੂੰ ਹਰ ਵਕਤ ਤਿਆਰ ਦੱਸਿਆ। ਆਰ ਈ ਸੀ ਪ੍ਰੈਜ਼ੀਡੈਂਟ ਮੈਡਮ ਮਨਪ੍ਰੀਤ ਕੌਰ ਭੋਗਲ ਜੀ ਨੇ ਇਸ ਲਈ ਸਮੁੱਚੇ ਕਾਲਜ ਨੂੰ ਵਧਾਈ ਦਿੱਤੀ ਅਤੇ ਖ਼ਾਸ ਤੌਰ ਤੇ ਪੋਸਟ ਗ੍ਰੈਜੂਏਟ ਵਿਭਾਗ ਪੰਜਾਬੀ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਰਾਮਗੜ੍ਹੀਆ ਇੰਸਟੀਚਿਊਸ਼ਨਜ਼ ਦੇ ਡਾਇਰੈਕਟਰ ਡਾ. ਵਿਯੋਮਾ ਭੋਗਲ ਢੱਟ ਅਤੇ ਰਾਮਗੜ੍ਹੀਆ ਇੰਸਟੀਚਿਊਸ਼ਨਜ਼ ਦੇ ਡਿਪਟੀ ਡਾਇਰੈਕਟਰ ਮੈਡਮ ਰਵਨੀਤ ਕੌਰ ਕਾਲੜਾ ਜੀ ਅਤੇ ਸ੍ਰੀ ਮੁਕੇਸ਼ ਕਾਂਤ ਜੀ ਸੀ ਏ ਹਾਜ਼ਿਰ ਰਹੇ। ਪੋਸਟ ਗ੍ਰੈਜੂਏਟ ਵਿਭਾਗ ਪੰਜਾਬੀ ਦੇ ਮੁਖੀ ਡਾ. ਹਰਮੀਤ ਕੌਰ ਤੇ ਪੋ੍. ਹਰਜਿੰਦਰ ਸਿੰਘ ਨੇ ਸਮੁੱਚੀ ਕਾਲਜ ਮੈਨੇਜਮੈਂਟ ਤੇ ਕਾਲਜ ਪਿ੍ੰਸੀਪਲ ਡਾ. ਮਨਜੀਤ ਸਿੰਘ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋਫੈਸਰ ਤਜਿੰਦਰ ਸਿੰਘ, ਕਾਲਜ ਸੁਪਰਡੈਂਟ ਸੁਖਵਿੰਦਰ ਸਿੰਘ,ਪ੍ਰੋਫੈਸਰ ਹਰੀਸ਼ ਕੁਮਾਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਰਹੇ।

Leave a Reply

Your email address will not be published. Required fields are marked *