, ਫਗਵਾੜਾ… ਰਾਮਗੜ੍ਹੀਆ ਕਾਲਜ ਫਗਵਾੜਾ ਦੇ ਵਿਦਿਆਰਥੀਆਂ ਅਤੇ ਐਨ. ਸੀ ਸੀ. ਯੂਨਿਟ ਦੇ ਕੈਡਿਟਾਂ ਵਲੋਂ ਕਾਲਜ ਵਿਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਕਾਲਜ ਵਿਚ ਵਿਦਿਆਰਥੀ ਸੂਰਜ ਨਿਕਲਣ ਤੋਂ ਪਹਿਲਾ ਇਸ ਪ੍ਰੋਗਰਾਮ ਵਿਚ ਭਾਗ ਲੈਣ ਲਈ ਪਹੁੰਚੇ ਤੇ ਉਹਨਾਂ ਨੇ ਯੋਗਾ ਦੇ ਵੱਖ ਵੱਖ ਆਸਨ ਕੀਤੇ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਮਨਜੀਤ ਸਿੰਘ ਅਤੇ ਐਨ. ਸੀ. ਸੀ. ਇੰਚਾਰਜ (ਲੈਫ. ) ਡਾ ਜਸਕਰਨ ਸਿੰਘ ਨੇ ਯੋਗਾ ਦੀ ਨਿੱਜੀ ਜਿੰਦਗੀ ਵਿਚ ਅਤੇ ਸਮਾਜਿਕ ਮਹੱਤਵ ਬਾਰੇ ਵਿਸ਼ੇਸ਼ ਚਾਨਣਾ ਪਾਇਆ। ਇਸ ਪ੍ਰੋਗਰਾਮ ਵਿਚ ਵਿਸ਼ਾਖਾ, ਲਵਪ੍ਰੀਤ, ਹਰਪ੍ਰੀਤ, ਰੀਤੂ, ਹਿਮਾਂਸ਼ੂ, ਦੀਪਕ, ਪਾਰਸ ਅਤੇ ਹੋਰ ਕਈ ਐਨ. ਸੀ. ਸੀ. ਕੈਡਿਟਾਂ ਨੇ ਹਿੱਸਾ ਲਿਆ। ਉਹਨਾਂ ਨੇ ਆਪਣੇ ਹੋਰ ਸਾਥੀਆਂ ਤੇ ਆਮ ਨਾਗਰਿਕਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਚ ਅੱਗੇ ਤੋਂ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਵਿਦਿਆਰਥੀਆਂ ਨੇ ਮਾਨਵੀ ਵਿਕਾਸ ਵਿੱਚ ਸੰਤੁਲਨ ਸਿਹਤ ਅਤੇ ਯੋਗਾ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਇਥੇ ਜ਼ਿਕਰਯੋਗ ਹੈ ਕਿ ਰਾਮਗੜ੍ਹੀਆ ਕਾਲਜ ਵਿਚ ਕਾਫੀ ਲੰਮੇ ਸੰਮੇ ਤੋਂ ਐਨ. ਸੀ ਸੀ. ਯੂਨਿਟ ਸਥਾਪਿਤ ਹੈ ਜਿਸ ਵਿਚ ਸਮੇ-ਸਮੇ ਤੇ ਕੈਡੇਟ ਆਪਣੀ ਬਣਦੀ ਸਮਾਜਿਕ ਜਿੰਮੇਵਾਰੀ ਨਿਭਾਉਂਦੇ ਰਹਿੰਦੇ ਹਨ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ ਮਨਜੀਤ ਸਿੰਘ ਨੇ ਵੀ ਕਾਲਜ ਦੇ ਐਨ. ਸੀ ਸੀ. ਯੂਨਿਟ ਦੇ ਇਸ ਕਾਰਜ ਦੀ ਸ਼ਾਲਾਂਗਾ ਕੀਤੀ ਤੇ ਕਿਹਾ ਕਿ ਸਿਹਤ ਵਿੱਚ ਆ ਰਹੇ ਵਿਗਾੜ ਅਤੇ ਵੱਧ ਰਹੇ ਸਮਾਜਿਕ ਤਣਾਅ ਦੇ ਮੱਦੇਨਜ਼ਰ ਵਿੱਦਿਆਰਥੀਆਂ ਦਾ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਉਣਾ ਸਮਾਜ ਨੂੰ ਸੇਧ ਦੇਣ ਵਾਲਾ ਹੈ। ਮੈਡਮ ਮਨਪ੍ਰੀਤ ਕੌਰ ਭੋਗਲ, ਪ੍ਰਧਾਨ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਵਲੋਂ ਵੀ ਰਾਮਗੜ੍ਹੀਆ ਸਿੱਖਿਅਕ ਅਦਾਰਿਆਂ ਵਲੋਂ ਸਮਾਜ ਪ੍ਰਤੀ ਆਪਣੀ ਸਾਰਥਿਕ ਜਿੰਮੇਵਾਰੀ ਨਿਭਾਉਣ ਦੀ ਰੀਤ ਨੂੰ ਚਲਦੇ ਰੱਖਣ ਲਈ ਕਾਲਜ ਪ੍ਰਿੰਸੀਪਲ, ਕਾਲਜ ਐਨ. ਸੀ. ਸੀ. ਯੂਨਿਟ ਦੇ ਇੰਨਚਾਰਜ, ਅਤੇ ਐਨ. ਸੀ. ਸੀ. ਕੈਡਿਟਾਂ ਨੂੰ ਵਧਾਈ ਦਿੱਤੀ।