ਫਗਵਾੜਾ 2 ਜੂਨ ( ਕੁਲਦੀਪ ਸਿੰਘ ਨੂਰ ) ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਵਲੋਂ ਫਰੀ ਮੈਡੀਕਲ ਚੈਕਅੱਪ ਕੈਂਪ 4 ਜੂਨ ਦਿਨ ਐਤਵਾਰ ਨੂੰ ਧਰਮਸ਼ਾਲਾ ਸ੍ਰੀ ਗੁਰੂ ਰਵਿਦਾਸ ਜੀ ਤਾਕੀ ਮੁਹੱਲਾ ਮੇਹਲੀ ਗੇਟ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਕੇਂਦਰ ਦੇ ਪ੍ਰਧਾਨ ਰਵਿੰਦਰ ਸਿੰਘ ਰਾਏ ਨੇ ਦੱਸਿਆ ਕਿ ਸਵੇਰੇ 8 ਤੋਂ 10.30 ਵਜੇ ਤੱਕ ਲਗਾਏ ਜਾ ਰਹੇ ਫਰੀ ਮੈਡੀਕਲ ਕੈਂਪ ਦਾ ਉਦਘਾਟਨ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਵਲੋਂ ਕੀਤਾ ਜਾਵੇਗਾ। ਕੈਂਪ ਦੌਰਾਨ ਡਾ. ਹਰਨੀਤ ਕੌਰ (ਐਮ.ਬੀ.ਬੀ.ਐਸ.), ਡਾ. ਜੀਵਨ ਜਯੋਤੀ (ਬੀ.ਡੀ.ਐਸ.) ਤੋਂ ਇਲਾਵਾ ਡਾ. ਐਸ.ਪੀ. ਮਾਨ, ਡਾ. ਅਸ਼ੋਕ ਸਾਗਰ ਦੀ ਦੇਖਰੇਖ ‘ਚ ਮੈਡੀਕਲ ਟੀਮ ਵਲੋਂ ਲੋੜਵੰਦ ਮਰੀਜਾਂ ਦੀਆਂ ਵੱਖ ਵੱਖ ਬਿਮਾਰੀਆਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਕੇ.ਐਸ.ਕੇ. ਲੈਬਾਰਟਰੀ ਸੁਖਚੈਨ ਰੋਡ ਤੋਂ ਜਤਿੰਦਰ ਮਦਾਨ ਲੋੜਵੰਦ ਮਰੀਜਾਂ ਦੇ ਟੈਸਟ ਕਰਨਗੇ। ਲੋੜਵੰਦ ਮਰੀਜਾਂ ਨੂੰ ਸਿਹਤ ਦੀ ਸੰਭਾਲ ਸਬੰਧੀ ਜਰੂਰੀ ਹਦਾਇਤਾਂ ਤੋਂ ਇਲਾਵਾ ਫਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਪੁਰਜੋਰ ਅਪੀਲ ਵੀ ਕੀਤੀ। ਇਸ ਮੌਕੇ ਕੇਂਦਰ ਦੇ ਮੀਤ ਪ੍ਰਧਾਨ ਬਲਬੀਰ ਸਿੰਘ, ਮੀਤ ਪ੍ਰਧਾਨ ਗੁਰਨਾਮ ਸਿੰਘ, ਪੀ.ਆਰ.ਓ. ਓਮ ਪ੍ਰਕਾਸ਼ ਪਾਲ ਤੋਂ ਇਲਾਵਾ ਪ੍ਰੈਸ ਸਕੱਤਰ ਲਵਪ੍ਰੀਤ ਸਿੰਘ ਰਾਏ ਆਦਿ ਹਾਜਰ ਸਨ।

ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਵਲੋਂ ਫਰੀ ਮੈਡੀਕਲ ਕੈਂਪ 4 ਜੂਨ ਨੂੰ… reporter kuldeep singh Noor
Visits:43 Total: 45092