Visits:272 Total: 144744
Phagwara…..ਮੈਡਮ ਮਨਪ੍ਰੀਤ ਕੌਰ ਭੋਗਲ ਜੀ ਦੀ ਪ੍ਧਾਨਗੀ ਹੇਠ ਚੱਲ ਰਹੇ ਰਾਮਗੜ੍ਹੀਆ ਕਾਲਜ, ਫਗਵਾੜਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਹੋਣਹਾਰ ਵਿਦਿਆਰਥੀ ਸੰਦੀਪ ਸਿੰਘ ਨੇ ਯੂ ਜੀ ਨੈੱਟ ਪਾਸ ਕਰਕੇ ਕਾਲਜ ਤੇ ਵਿਭਾਗ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੁਬਾਰਕ ਮੌਕੇ ਸੰਦੀਪ ਸਿੰਘ ਨੂੰ ਪ੍ਧਾਨ ਆਰ. ਈ. ਸੀ. ਮੈਡਮ ਮਨਪ੍ਰੀਤ ਕੌਰ ਭੋਗਲ ਜੀ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ । ਉਨ੍ਹਾਂ ਨੇ ਪੰਜਾਬੀ ਵਿਭਾਗ ਦੁਆਰਾ ਹਰ ਸਾਲ ਕੋਈ ਨਾ ਕੋਈ ਉਪਲੱਬਧੀ ਹਾਸਿਲ ਕਰਨ ਸਦਕਾ ਮੁਬਾਰਕ ਤੇ ਹੱਲਾਸ਼ੇਰੀ ਦਿੱਤੀ। ਕਾਲਜ ਪਿ੍ੰਸੀਪਲ ਡਾ. ਮਨਜੀਤ ਸਿੰਘ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਹੋਣਹਾਰ ਵਿਦਿਆਰਥੀਆਂ ਨੂੰ ਹੋਰ ਬੁੰਲਦੀਆਂ ਛੂਹਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਡਾ. ਵਿਯੋਮਾ ਭੋਗਲ ਢੱਟ ਜੀ (ਡਾਇਰੈਕਟਰ ਆਰ ਈ ਸੀ) ਸ੍ਰੀ ਮੁਕੇਸ਼ ਕਾਂਤ ਜੀ ਸੀ. ਏ ਆਰ ਈ ਸੀ, ਪੋ੍. ਹਰੀਸ਼ ਸ਼ਰਮਾ, ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਮੀਤ ਕੌਰ ਤੇ ਪੋ੍. ਹਰਜਿੰਦਰ ਸਿੰਘ ਸ਼ਾਮਿਲ ਸਨ।