ਫਗਵਾੜਾ ਦੇ ਕਿਸ ਸਕੂਲ ਦੇ ਅਧਿਆਪਕ ਨੇ ਸਿੰਗਾਪੁਰ ਵਿਖੇ ਹੋਏ ਅੰਤਰਰਾਸ਼ਟਰੀ ਮਾਸਟਰ ਟਰੈਕ ਫੀਲਡ ਅਥਲੈਟਿਕਸ ਪ੍ਰਤੀਯੋਗਿਤਾ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਫਗਵਾੜਾ ਦਾ ਕੀਤਾ ਨਾਂ ਰੌਸ਼ਨ …. PHAGWARA express news vinod Sharma and kuldeep Singh Noor

खेल
Spread the love
Visits:235 Total: 79393

ਫਗਵਾੜਾ,14 ਜੂਨ

ਰਿਪੋਰਟ ਬਾਏ ਵਿਨੋਦ ਸ਼ਰਮਾ/ਕੁਲਦੀਪ ਸਿੰਘ ਨੂਰ

ਸਥਾਨਕ ਕਮਲਾ ਨਹਿਰੂ ਪਬਲਿਕ ਸਕੂਲ ਦੇ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕ ਹਰਦੀਪ ਸਿੰਘ ਨੇ ਸਿੰਗਾਪੁਰ ਵਿਖੇ ਹੋਏ ਅੰਤਰਰਾਸ਼ਟਰੀ ਮਾਸਟਰ ਟਰੈਕ ਫੀਲਡ ਅਥਲੈਟਿਕਸ ਪ੍ਰਤੀਯੋਗਿਤਾ ਵਿੱਚ ਭਾਗ ਲੈਂਦਿਆਂ ਲੰਬੀ ਛਾਲ ਮੁਕਾਬਲੇ ‘ਚ ਚਾਂਦੀ ਦਾ ਤਗਮਾ ਜਿੱਤ ਕੇ ਫਗਵਾੜਾ ਦਾ ਨਾਂ ਰੌਸ਼ਨ ਕੀਤਾ ਹੈ। ਸਿੰਗਾਪੁਰ ਦੇ ਕਲੰਗ ਨੈਸ਼ਨਲ ਸਟੇਡੀਅਮ ਵਿਖੇ 10 ਅਤੇ 11 ਜੂਨ ਨੂੰ ਹੋਏ ਮੁਕਾਬਲੇ ਵਿਚ ਮੈਡਲ ਜਿੱਤ ਕੇ ਵਾਪਸ ਪਰਤੇ ਮਾਸਟਰ ਹਰਦੀਪ ਸਿੰਘ ਨੇ ਦੱਸਿਆ ਕਿ ਭਾਰਤ ਤੋਂ ਇਲਾਵਾ ਵੀਅਤਨਾਮ, ਤਾਈਵਾਨ, ਹਾਂਗਕਾਂਗ, ਮਲੇਸ਼ੀਆ, ਫਰਾਂਸ, ਸਪੇਨ ਸਮੇਤ ਕਈ ਏਸ਼ੀਆਈ ਅਤੇ ਯੂਰਪੀ ਦੇਸ਼ਾਂ ਦੇ ਖਿਡਾਰੀਆਂ ਨੇ ਇਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। ਮਾਸਟਰ ਹਰਦੀਪ ਸਿੰਘ ਨੇ ਮਾਸਟਰ ਟਰੈਕ ਐਂਡ ਫੀਲਡ ਐਸੋਸੀਏਸ਼ਨ ਦੇ ਪ੍ਰਧਾਨ ਜੇਸਨ ਵਾਂਗ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਵੀ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਮੈਡਲ ਜਿੱਤ ਚੁੱਕੇ ਹਨ ਅਤੇ ਹੁਣ ਦੁਬਈ, ਮਲੇਸ਼ੀਆ ਅਤੇ ਕੈਨੇਡਾ ਵਿੱਚ ਹੋਣ ਵਾਲੇ ਮੁਕਾਬਲਿਆਂ ਦੀ ਤਿਆਰੀ ਕਰਨਗੇ। ਉਨ੍ਹਾਂ ਸਮੂਹ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮਿਹਨਤ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ, ਪਰ ਮਿਹਨਤ ਜਨੂੰਨ ਦੀ ਹੱਦ ਤੋਂ ਘੱਟ ਨਹੀਂ ਹੋਣੀ ਚਾਹੀਦੀ। ਇਸ ਪ੍ਰਾਪਤੀ ’ਤੇ ਸਕੂਲ ਦੀ ਪਿੰਸੀਪਲ ਪਰਮਜੀਤ ਕੌਰ ਢਿੱਲੋਂ ਨੇ ਹਰਦੀਪ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਸਕੂਲ ’ਚ ਵਿਦਿਆਰਥੀਆਂ ਨੂੰ ਖੇਡਾਂ ਦੀ ਸਿਖਲਾਈ ਦੇਣ ਵਾਲੇ ਹੋਣਹਾਰ ਅਧਿਆਪਕ ਨੇ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਦਾ ਹੀ ਨਹੀਂ ਸਗੋਂ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ

Leave a Reply

Your email address will not be published. Required fields are marked *