å
ਫਗਵਾੜਾ…… ਬਲਾਕ ਫਗਵਾੜਾ ਦੇ ਪਿੰਡ ਖੁਰਮਪੁਰ ਵਿਖੇ ਖੇਡ ਗਰਾਊਂਡ ਦੇ ਮਸਲੇ ਨੂੰ ਲੈ ਕੇ ਸਰਪੰਚ ਮਨਜੀਤ ਕੌਰ ਅਤੇ ਸਮੂਹ ਪੰਚਾਇਤ ਦੀ ਅਗਵਾਈ ਹੇਠ ਆਮ ਇਜਲਾਸ ਕੀਤਾ ਗਿਆ। ਪਿੰਡ ਦੀ ਸਰਪੰਚ ਮਨਜੀਤ ਕੌਰ ਨੇ ਦੱਸਿਆ ਕਿ ਪਿੰਡ ਖੁਰਮਪੁਰ ਦੇ ਮੋਹਤਬਰ ਵਿਅਕਤੀਆਂ ਅਤੇ ਪੰਚਾਇਤ ਵਿਭਾਗ ਦੇ ਸੈਕਟਰੀ ਸਤੀਸ਼ ਅਤੇ ਹੋਰ ਅਫਸਰਾਂ ਦੀ ਅਗਵਾਈ ਹੇਠ ਪਿੰਡ ਦੀ ਸ਼ਾਮਲਾਟ ਜ਼ਮੀਨ ਦੀ ਤਬਦੀਲੀ ਬਾਰੇ ਸਰਵ ਸੰਮਤੀ ਮਤਾ ਪਾਇਆ ਗਿਆ ਸੀ। ਉਹਨਾਂ ਦੱਸਿਆ ਕਿ ਮਤਾ ਪਾਉਣ ਦੇ ਸਮੇਂ ਖੇਡ ਗਰਾਊਂਡ ਦੀ ਤਬਦੀਲੀ ਸਬੰਧੀ ਸਰਕਾਰ ਦੀਆਂ ਹਦਾਇਤਾਂ ਦੀ ਮੁਕੰਮਲ ਪਾਲਣਾ ਕੀਤੀ ਗਈ ਸੀ । ਉਸ ਤੋਂ ਬਾਅਦ ਪੰਚਾਇਤ ਵਿਭਾਗ ਨੇ ਜੋ ਅਬਜਐਕਸ਼ਨ ਲਗਾਏ ਸਨ ਸਰਪੰਚ ਮਨਜੀਤ ਕੌਰ ਅਨੁਸਾਰ ਉਹਨਾਂ ਅਬਜਐਕਸ਼ਨਾਂ ਨੂੰ ਪੂਰਾ ਕਰ ਦਿੱਤਾ ਗਿਆ ਸੀ ਪਰ ਹੁਣ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਤਬਦੀਲ ਹੋਈ ਪਿੰਡ ਖੁਰਮਪੁਰ ਦੀ ਖੇਡ ਗਰਾਊਂਡ ਅਤੇ ਵਿਕਾਸ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ ਜਿਸਦੇ ਰੋਸ ਵਜੋਂ ਅੱਜ ਪਿੰਡ ਖੁਰਮਪੁਰ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਇਕੱਠੇ ਹੋਏ ਮੌਕੇ ਤੇ ਪਿੰਡ ਦੇ ਸਮੂਹ ਨੌਜਵਾਨਾਂ ਵੱਲੋਂ ਪਿੰਡ ਦੀ ਹੀ ਖੇਡ ਗਰਾਊਂਡ ਦਾ ਕੰਮ ਪ੍ਰਸ਼ਾਸਨ ਵੱਲੋਂ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਅਤੇ ਸਮੂਹ ਪਿੰਡ ਵਾਸੀਆਂ ਨੇ ਇੱਕ ਸਾਂਝਾ ਮਤਾ ਪਾਉਂਦੇ ਹੋਏ ਇੱਕਜੁੱਟਤਾ ਦਿਖਾਈ। ਮਤੇ ਦੇ ਅਬਜਐਕਸ਼ਨ ਤੋਂ ਬਾਅਦ ਲੰਬਾ ਸਮਾਂ ਬੀਤ ਜਾਣ ਤੇ ਵੀ ਸਾਰੇ ਅਬਜਐਕਸ਼ਨ ਪੂਰੇ ਹੋਣ ਦੇ ਬਾਵਜੂਦ ਵੀ ਖੇਡ ਗਰਾਊਂਡ ਦਾ ਕੰਮ ਸ਼ੁਰੂ ਕਿਉਂ ਨਹੀਂ ਹੋਇਆ ਸਕਿਆ ਇਹ ਇੱਕ ਭੇਦ ਹੀ ਬਣਿਆ ਹੋਇਆ ਹੈ, ਪਰ ਬਲਾਕ ਵਿਕਾਸ ਪੰਚਾਇਤ ਵਿਭਾਗ ਦੇ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ । ਇਸ ਗੰਭੀਰ ਮਸਲੇ ਨੂੰ ਲੈ ਕੇ ਜਦੋਂ ਸਬੰਧਤ ਵਿਭਾਗ ਦੇ ਬੀਡੀਪੀਓ ਰਾਜੇਸ਼ ਚੱਢਾ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੁਝ ਵਾਜਬ ਜਵਾਬ ਨਾ ਦਿੰਦੇ ਹੋਏ ਕਪੂਰਥਲਾ ਵਿੱਚ ਮੀਟਿੰਗ ਦਾ ਕਹਿ ਕੇ ਆਪਣਾ ਪੱਲਾ ਝਾੜ ਦਿੱਤਾ।
ਫਗਵਾੜਾ ਦੇ ਕਿਹੜੇ ਪਿੰਡ ਦੀ ਪੰਚਾਇਤ ਨੇ ਕੀਤਾ ਕਿਸ ਗੰਭੀਰ ਮਸਲੇ ਨੂੰ ਲੈ ਕੇ ਆਮ ਇਜਲਾਸ ਮਤੇ ਦੇ ਅਬਜਐਕਸ਼ਨਾਂ ਨੂੰ ਪੂਰਾ ਕਰਨ ਤੋਂ ਬਾਅਦ ਵੀ ਕਿਉਂ ਰੁੱਕਿਆ ਹੋਇਆ ਹੈ ਪਿੰਡ ਦਾ ਵਿਕਾਸ…. PHAGWARA express news Report… vinod Sharma and kuldeep Singh Noor ..8528121325…8198069291
Visits:55 Total: 44691