ਫਗਵਾੜਾ,9 ਜੂਨ ( ਵਿਨੋਦ ਸ਼ਰਮਾ/ਕੁਲਦੀਪ ਸਿੰਘ ਨੂਰ ) ਬਲਾਕ ਫਗਵਾੜਾ ਦੇ ਪਿੰਡ ਖੁਰਮਪੁਰ ਵਿਖੇ ਪਿੰਡ ਵਿੱਚ ਬਣੀ ਖੇਡ ਗਰਾਊਂਡ ਦਾ ਕੰਮ ਮਤਾ ਪਾਉਣ ਤੋਂ ਦੋ ਸਾਲ ਬਾਅਦ ਵੀ ਹਾਲੇ ਤੱਕ ਵਿਕਾਸ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਅੱਜ ਹੋਏ ਆਮ ਇਜਲਾਸ ਵਿੱਚ ਪਿੰਡ ਵਾਸੀਆਂ ਅਤੇ ਪਿੰਡ ਦੇ ਸਮੂਹ ਨੌਜਵਾਨਾਂ ਨੇ ਪਿੰਡ ਦੀ ਖੇਡ ਗਰਾਊਂਡ ਦਾ ਕੰਮ ਮਤਾ ਪਾ ਕੇ ਜਲਦ ਪ੍ਰਸ਼ਾਸਨ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਪਿੰਡ ਦੇ ਸਮੂਹ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਹੱਥ ਖੜ੍ਹੇ ਕਰਕੇ ਇੱਕਜੁੱਟਤਾ ਦਿਖਾਉਂਦੇ ਹੋਏ ਮਤੇ ਦਾ ਪੂਰਨ ਤੌਰ ਤੇ ਸਮੱਰਥਨ ਕੀਤਾ। ਪਿੰਡ ਦੀ ਸਰਪੰਚ ਮਨਜੀਤ ਕੌਰ ਨੇ ਦੱਸਿਆ ਕਿ ਜਿਹੜੀ ਗਰਾਊਂਡ ਪ੍ਰਸ਼ਾਸਨ ਵੱਲੋਂ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਸੀ ਉਸ ਖੇਡ ਗਰਾਊਂਡ ਦੀ ਤਬਦੀਲੀ ਦੌਰਾਨ ਪਿੰਡ ਦੀ ਗਰਾਊਂਡ ਦਾ ਸਮੂਹ ਪਿੰਡ ਵਾਸੀਆਂ ਨੇ ਸਮਰਥਨ ਕੀਤਾ ਹੈ। ਸਰਕਾਰ ਵੱਲੋਂ ਦਿੱਤੀ ਗਈ ਖੇਡ ਗਰਾਊਂਡ ਜਿੱਥੇ ਸਥਾਨਕ ਪਿੰਡ ਤੋਂ ਦੋ ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਨਾ ਹੀ ਕੋਈ ਰਸਤਾ ਲੱਗਦਾ ਹੈ ਉੱਥੇ ਹੀ ਇਸ ਖੇਡ ਗਰਾਊਂਡ ਵਿੱਚ ਦੀ ਬਿਜਲੀ ਵਿਭਾਗ ਦੀਆਂ ਹਾਈਵੋਲਟਜ 56 ਹਜਾਰ ਵਾਟ ਦੀਆਂ ਵੀ ਤਾਰਾਂ ਲੰਘ ਰਹੀਆਂ ਹਨ ਜਿਸ ਕਾਰਨ ਨੌਜਵਾਨਾਂ ਲਈ ਖੇਡਣ ਵੇਲੇ ਖ਼ਤਰਾ ਬਣਿਆ ਰਹੇਗਾ ਅਤੇ ਕਿਸੇ ਸਮੇਂ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਜਿਸ ਕਰਕੇ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਨੇ ਇਸ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਅਤੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਮਤਾ ਪਾਸ ਕਰਕੇ ਗਰਾਊਂਡ ਦੀ ਥਾਂ ਨੂੰ ਤਬਦੀਲ ਕੀਤਾ ਹੈ ਪਰ ਇਹ ਤਬਦੀਲ ਕੀਤੀ ਜ਼ਮੀਨ ਕੁਝ ਅਫਸਰਾਂ ਨੂੰ ਰਾਸ ਨਹੀਂ ਆ ਰਹੀ ਹੈ ਜਿਸ ਕਾਰਨ ਨੌਜਵਾਨਾਂ ਨੂੰ ਖੇਡ ਗਰਾਊਂਡ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਿੰਡ ਖੁਰਮਪੁਰ ਦੇ ਸਮੂਹ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਪਿੰਡ ਦੀ ਸਾਫ਼ ਸੁਥਰੀ ਖੇਡ ਗਰਾਊਂਡ ਦਾ ਸਰਵ ਸੰਮਤੀ ਨਾਲ ਮਤਾ ਪਾ ਕੇ ਸਰਕਾਰ ਵੱਲੋਂ ਰੋਕੇ ਗਏ ਕੰਮ ਨੂੰ ਸ਼ੁਰੂ ਕਰਨ ਦੀ ਮੰਗ ਕੀਤੀ।

ਫਗਵਾੜਾ ਦੇ ਪਿੰਡ ਖੁਰਮਪੁਰ ਦੀ ਖੇਡ ਗਰਾਊਂਡ ਦਾ ਮਸਲਾ ਭਖ਼ਿਆ ਸਰਕਾਰ ਵੱਲੋਂ ਨੌਜਵਾਨਾਂ ਨੂੰ ਦਿੱਤੀ ਖੇਡ ਗਰਾਊਂਡ ਵਿੱਚ ਲੱਗੀਆ ਹਾਈਵੋਲਟਜ ਤਾਰਾਂ ਨਾਲ ਵਾਪਰ ਸਕਦਾ ਹੈ ਕੋਈ ਵੱਡਾ ਹਾਦਸਾ ਨੌਜਵਾਨਾਂ ਲਈ ਕਿਹੜੀ ਖੇਡ ਗਰਾਊਂਡ ਹੈ ਲਾਹੇਵੰਦ ਪੜ੍ਹੋ ਸਾਰੀ ਖ਼ਬਰ … PHAGWARA express news vinod Sharma kuldeep singh Noor
Visits:72 Total: 44594