ਫਗਵਾੜਾ 14 ਸਤੰਬਰ ( ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ (ਐਮ.ਜੇ.ਐਫ.) ਵਲੋਂ ਬਾਬਾ ਬਾਲਕ ਨਾਥ ਸੇਵਾ ਸੰਮਿਤੀ ਫਗਵਾੜਾ ਦੇ ਸਹਿਯੋਗ ਨਾਲ 89ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਸ਼ਿਵ ਸ਼ਕਤੀ ਮਾਤਾ ਮੰਦਿਰ ਜੋਸ਼ੀਆਂ ਮੁਹੱਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਰਣਜੀਤ ਗੋਗਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਸਮਾਜ ਸੇਵਕ ਬੱਬੂ ਮਨੀਲਾ, ਬਾਬਾ ਬਾਲਕ ਨਾਥ ਸੇਵਾ ਸੰਮਿਤੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਸਰਪ੍ਰਸਤ ਐਸ.ਪੀ. ਬਸਰਾ ਵੀ ਉਚੇਰੇ ਤੌਰ ਤੇ ਮੌਜੂਦ ਰਹੇ। ਮੁੱਖ ਮਹਿਮਾਨ ਅਤੇ ਪਤਵੰਤਿਆਂ ਨੇ 20 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਤੇ ਗੁਰਦੀਪ ਸਿੰਘ ਕੰਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਰਣਜੀਤ ਗੋਗਨਾ ਨੇ ਕਿਹਾ ਕਿ ਲਾਇਨ ਗੁਰਦੀਪ ਸਿੰਘ ਕੰਗ ਵੱਲੋਂ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣਾ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਸਾਨੂੰ ਹਮੇਸ਼ਾ ਅਜਿਹੇ ਨੇਕ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰ ਸੰਭਵ ਤਰੀਕੇ ਨਾਲ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ। ਧਰਮਪਾਲ ਨਿਸ਼ਚਲ ਨੇ ਵੀ ਕਿਹਾ ਕਿ ਸਮਾਜ ਦੇ ਸਾਰੇ ਸਮਰੱਥ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਵਿੱਤੀ ਸੰਕਟ ਨਾਲ ਜੂਝ ਰਹੇ ਲੋਕਾਂ, ਬਿਮਾਰਾਂ ਅਤੇ ਬਜ਼ੁਰਗਾਂ ਦੀ ਹਰ ਸੰਭਵ ਤਰੀਕੇ ਨਾਲ ਮੱਦਦ ਕਰਨ। ਲਾਇਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਹਰ ਮਹੀਨੇ ਇਸ ਰਾਸ਼ਨ ਵੰਡ ਪ੍ਰੋਗਰਾਮ ਦਾ ਆਯੋਜਨ ਕਰਦੇ ਹਨ। ਜਿਸ ਵਿੱਚ ਉਨ੍ਹਾਂ ਨੂੰ ਦਾਨੀ ਸੱਜਣਾਂ ਦਾ ਭਰਪੂਰ ਸਹਿਯੋਗ ਮਿਲਦਾ ਹੈ। ਇਸ ਦੌਰਾਨ ਮੁੱਖ ਮਹਿਮਾਨ ਪ੍ਰਿੰਸੀਪਲ ਰਣਜੀਤ ਗੋਗਨਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਟੇਜ ਦੀ ਸੇਵਾ ਲਾਇਨ ਸੁਸ਼ੀਲ ਸ਼ਰਮਾ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ। ਇਸ ਮੌਕੇ ਸ਼ਿਵ ਸ਼ਕਤੀ ਮਾਤਾ ਮੰਦਰ ਦੇ ਪ੍ਰਧਾਨ ਚੰਚਲ ਸੇਠ, ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਦੇ ਪ੍ਰਧਾਨ ਲਾਇਨ ਸੰਜੀਵ ਸੂਰੀ, ਕੈਸ਼ੀਅਰ ਲਾਇਨ ਅਜੈ ਕੁਮਾਰ, ਸੈਕਟਰੀ ਲਾਇਨ ਦਿਨੇਸ਼ ਖਰਬੰਦਾ, ਪੀਆਰਓ ਲਾਇਨ ਸ਼ਸ਼ੀ ਕਾਲੀਆ, ਸ਼ਾਮ ਸੁੰਦਰ ਅਰੋੜਾ, ਸੇਵਾਮੁਕਤ ਪ੍ਰਿੰਸੀਪਲ ਕੇ.ਕੇ. ਸ਼ਰਮਾ, ਅਜੈ ਮਹਿਤਾ ਪ੍ਰਧਾਨ ਸ਼ਿਵ ਸੈਨਾ ਅਖੰਡ ਭਾਰਤ, ਰਾਜਕੁਮਾਰ ਕਨੌਜੀਆ, ਮਨੀਸ਼ ਕਨੌਜੀਆ, ਦੀਪਕ ਬਹਿਲ, ਸ਼ੀਤਲ ਕੋਹਲੀ, ਅਮਰਜੀਤ ਸਿੰਘ ਬਘਾਣਾ, ਵਿਪਨ ਸ਼ਰਮਾ, ਅਨੂਪ ਦੁੱਗਲ, ਲਾਇਨ ਸੰਜੀਵ ਲਾਂਬਾ, ਲਾਇਨ ਸੁਖਬੀਰ ਸਿੰਘ ਕਿੰਨੜਾ, ਵਿਪਨ ਕੁਮਾਰ ਜੈਨ, ਰਮੇਸ਼ ਕਪੂਰ, ਹੈਪੀ ਮਲ੍ਹਨ, ਰਮੇਸ਼ ਸ਼ਿੰਗਾਰੀ, ਵਿਨੇ ਕੁਮਾਰ ਬਿੱਟੂ, ਰਾਜਿੰਦਰ ਕੁਮਾਰ ਬੰਟੀ, ਰਵੀ ਕੁਮਾਰ, ਮਨਜੀਤ ਡੰਗ, ਵਰਿੰਦਰ ਦੱਤ ਆਦਿ ਹਾਜ਼ਰ ਸਨ।

ਲਾਇਨ ਗੁਰਦੀਪ ਸਿੰਘ ਕੰਗ ਨੇ ਬਾਬਾ ਬਾਲਕ ਨਾਥ ਸੇਵਾ ਸਮਿਤੀ ਦੇ ਸਹਿਯੋਗ ਨਾਲ ਕਰਵਾਇਆ 89ਵਾਂ ਮਾਸਿਕ ਰਾਸ਼ਨ ਵੰਡ ਸਮਾਗਮ * ਲੋੜਵੰਦਾਂ ਨੂੰ ਮੁਫ਼ਤ ਰਾਸ਼ਨ ਦੇਣਾ ਸ਼ਲਾਘਾਯੋਗ ਉਪਰਾਲਾ : ਪ੍ਰਿੰਸੀਪਲ ਰਣਜੀਤ ਗੋਗਨਾ
Visits:51 Total: 146747