ਫਗਵਾੜਾ,9 ਸਤੰਬਰ…ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਦੇ ਜਰਨਲ ਸਕੱਤਰ ਅਤੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਨੂਰ ਦੇ ਛੋਟੇ ਭਰਾ ਸਰਬਜੀਤ ਸਿੰਘ ਉਰਫ ਸਾਬਾ ਪੁੱਤਰ ਜੱਥੇਦਾਰ ਬਾਬਾ ਬਲਦੇਵ ਸਿੰਘ ਜੀ ਨਮਿੱਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ 13 ਸਤੰਬਰ ਦਿਨ ਬੁੱਧਵਾਰ ਨੂੰ ਗੁਰਦੁਆਰਾ ਸ਼ਹੀਦਾਂ ਸਿੰਘਾਂ ਸਾਹਿਬ ਨੇੜੇ ਸਰਪੰਚ ਰੈਸਟੋਰੈਂਟ ਖੁਰਮਪੁਰ ਮੌੜ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ 11 ਵਜੇ ਤੋਂ 1 ਵਜੇ ਤੱਕ ਪਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਸਾਬਾ ਉਮਰ ਕਰੀਬ 38 ਸਾਲ ਦਾ ਭਰ ਜਵਾਨੀ ਵਿੱਚ ਇੱਕ ਸੰਖੇਪ ਬਿਮਾਰੀ ਦੇ ਚੱਲਦਿਆਂ ਬੀਤੀ 6 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ। ਸਰਬਜੀਤ ਸਿੰਘ ਸਾਬਾ ਆਪਣੇ ਪਿੱਛੇ ਤਿੰਨ ਧੀਆ ਅਤੇ ਇੱਕ ਪੁੱਤਰ ਗਗਨਦੀਪ ਕੌਰ, ਕਿਰਨਦੀਪ ਕੌਰ, ਨਰਿੰਦਰਜੀਤ ਕੌਰ , ਨਿਸ਼ਾਨ ਸਿੰਘ ਆਦਿ ਛੱਡ ਗਏ ਹਨ । ਜਿਨ੍ਹਾਂ ਦਾ ਅੰਤਿਮ ਸੰਸਕਾਰ ਭੂਆ ਧਮੜੀ ਸ਼ਮਸ਼ਾਨਘਾਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਪੂਰਨ ਗੁਰਮਰਿਆਦਾ ਨਾਲ ਕੀਤਾ ਗਿਆ ਸੀ । ਉਨ੍ਹਾਂ ਦੀ ਹੋਈ ਇਸ ਬੇਵਕਤੀ ਮੌਤ ਤੇ ਜਰਨਲਿਸਟ ਪ੍ਰੈਸ ਕਲੱਬ ਰਜਿ. ਪੰਜਾਬ ਫਗਵਾੜਾ ਯੂਨਿਟ ਦੇ ਪ੍ਰਧਾਨ ਡਾਕਟਰ ਰਮਨ ਸ਼ਰਮਾ, ਪਵਿੱਤਰ ਸਿੰਘ , ਧੰਨਪਾਲ ਗਾਂਧੀ, ਬਲਵੀਰ ਕੁਮਾਰ ਬਹੂਆਂ , ਸੁਸ਼ੀਲ ਰਾਕੇਸ਼ ਸ਼ਰਮਾ , ਅਸ਼ੋਕ ਸ਼ਰਮਾ , ਵਿਵੇਕ ਕੁਮਾਰ ਮਰਵਾਹਾ , ਪ੍ਰਵੀਨ ਕਨੋਜੀਆ , ਕਸਤੂਰੀ ਲਾਲ, ਮਦਨ ਲਾਲ, ਜੀਵਨ ਕੁਮਾਰ ਸੰਘਾ , ਅਸ਼ੀਸ਼ ਗਾਂਧੀ , ਸਤਪ੍ਰਕਾਸ਼ ਸਿੰਘ ਸੱਗੂ , ਐਡਵੋਕੇਟ ਧੰਨਦੀਪ ਕੋਰ , ਮੋਨੀਕਾ ਬੇਦੀ , ਗੁਲਾਮ ਅਲੀ, ਅਜੇ ਕੋਛੜ, ਪ੍ਰਿੰਸ ਆਦਿ ਤੋਂ ਇਲਾਵਾ ਇੰਟਰਨੈਸ਼ਨਲ ਢਾਡੀ ਗਿਆਨੀ ਗੁਰਦਿਆਲ ਸਿੰਘ ਲੱਖਪੁਰ, ਸੀਨੀਅਰ ਮੈਡੀਕਲ ਅਫ਼ਸਰ ਲਹਿੰਬਰ ਰਾਮ, ਐੱਸਡੀਓ ਸੀਤਲ ਦਾਸ, ਇੰਜੀਨੀਅਰ ਮਦਨ ਲਾਲ, ਇੰਸਪੈਕਟਰ ਹਰਕਮਲ, ਜੱਥੇਦਾਰ ਸੰਤ ਬਾਬਾ ਗੁਰਮੀਤ ਸਿੰਘ ਨਡਾਲੋਂ, ਗੋਲਡ ਮੈਡਲਲਿਸਟ ਪੱਤਰਕਾਰ ਸ੍ਰ ਡਾਕਟਰ ਗੁਰਬਚਨ ਸਿੰਘ ਰੁਪਾਲ, ਜੱਥੇਦਾਰ ਸੁੱਚਾ ਸਿੰਘ ਬਿਸ਼ਨਪੁਰ ਦਿਹਾਂਤੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਐਡਵੋਕੇਟ ਧੰਨਦੀਪ ਕੌਰ, ਪ੍ਰਿਤਪਾਲ ਸਿੰਘ ਢੀਂਗਰਾ, ਆਦਿ ਨੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਪ੍ਰਮਾਤਮਾ ਅੱਗੇ ਅਰਦਾਸ ਅਰਜ਼ੋਈ ਕੀਤੀ। ਇਸ ਮੌਕੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਨੂਰ ਅਤੇ ਉਹਨਾਂ ਦੇ ਸਮੂਹ ਪਰਿਵਾਰ ਨੇ ਸਮੂਹ ਸੰਗਤਾਂ ਨੂੰ 13 ਸਤੰਬਰ ਦਿਨ ਬੁੱਧਵਾਰ ਨੂੰ ਸਰਬਜੀਤ ਸਿੰਘ ਸਾਬਾ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।

ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਨੂਰ ਦੇ ਛੋਟੇ ਭਰਾ ਨਮਿੱਤ ਅੰਤਿਮ ਅਰਦਾਸ 13 ਸਤੰਬਰ ਦਿਨ ਬੁੱਧਵਾਰ ਨੂੰ
Visits:116 Total: 45112