ਫਗਵਾੜਾ ।।ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਰੀਡਿੰਗ ਐਕਸ਼ਨ ਪ੍ਰੋਗਰਾਮ) ਲਾਇਨ ਮਾਸਟਰ ਹਰਮੇਸ਼ ਲਾਲ ਦੀ ਅਗਵਾਈ ਅਤੇ ਸੀਐਚਟੀ ਅਵਤਾਰ ਕੌਰ ਦੀ ਅਗਵਾਈ ਹੇਠ ਬਲਾਕ ਬੰਗਾ ਦੇ ਪਿੰਡ ਬਿਸਲਾ ਵਿਖੇ ਆਯੋਜਿਤ ਇਕ ਸਨਮਾਨ ਸਮਾਗਮ ਦੌਰਾਨ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਗੁਰਦੀਪ ਸਿੰਘ ਕੰਗ ਸਟੇਟ ਸਕੱਤਰ ਹਿਊਮਨ ਰਾਈਟਸ ਕੌਂਸਲ (ਇੰਡੀਆ) ਨੂੰ ਉਹਨਾਂ ਵਲੋਂ ਸਮਾਜ ਸੇਵਾ ਵਿੱਚ ਪਾਏ ਜਾ ਰਹੇ ਵਢਮੁੱਲੇ ਯੋਗਦਾਨ ਲਈ ਸਨਮਾਨਤ ਕੀਤਾ ਗਿਆ। ਮੁੱਖ ਮਹਿਮਾਨ ਸ਼੍ਰੀਮਤੀ ਅਨੀਤਾ ਸ਼ਰਮਾ, ਜ਼ਿਲ੍ਹਾ ਸਿੱਖਿਆ ਅਧਿਕਾਰੀ, ਨਵਾਂਸ਼ਹਿਰ, ਅਤੇ ਜਗਦੀਪ ਸਿੰਘ ਜੌਹਲ, ਬਲਾਕ ਪ੍ਰਾਇਮਰੀ ਅਫਸਰ, ਬੰਗਾ ਨੇ ਲਾਇਨ ਗੁਰਦੀਪ ਸਿੰਘ ਕੰਗ ਨੂੰ ਸਨਮਾਨਤ ਕਰਦਿਆਂ ਕਿਹਾ ਕਿ ਸਮਾਜ ਸੇਵਾ ਹਮੇਸ਼ਾ ਨਿਰਸਵਾਰਥ ਹੋ ਕੇ ਕਰਨੀ ਚਾਹੀਦੀ ਹੈ, ਤਾਂ ਹੀ ਸੇਵਾ ਦਾ ਉਦੇਸ਼ ਪੂਰਾ ਹੋ ਸਕਦਾ ਹੈ, ਨਹੀਂ ਤਾਂ ਇਹ ਸਿਰਫ਼ ਦਿਖਾਵਾ ਹੀ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸੰਤੁਸ਼ਟੀ ਦੀ ਗੱਲ ਹੈ ਕਿ ਲਾਇਨ ਗੁਰਦੀਪ ਸਿੰਘ ਕੰਗ ਨਾ ਸਿਰਫ਼ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਹੋਏ ਹਨ, ਸਗੋਂ ਨਿਜੀ ਤੌਰ ਤੇ ਵੀ ਲੋੜਵੰਦਾਂ ਦੀ ਹਰ ਸੰਭਵ ਮੱਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਲਾਇਨ ਗੁਰਦੀਪ ਸਿੰਘ ਕੰਗ ਨੇ ਇਸ ਸਨਮਾਨ ਲਈ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਬਾਲਕ ਨਾਥ ਜੀ ਦੀ ਕਿਰਪਾ ਅਤੇ ਪ੍ਰੇਰਨਾ ਸਦਕਾ ਉਹ ਲਗਭਗ 25 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਹਨ। ਉਦੋਂ ਤੋਂ ਉਹ ਆਪਣੇ ਤਨ-ਮਨ-ਧਨ ਨਾਲ ਨਿਰਸਵਾਰਥ ਸੇਵਾ ਕਰ ਰਹੇ ਹਨ। ਬਾਬਾ ਜੀ ਦੇ ਆਸ਼ੀਰਵਾਦ ਨਾਲ ਇਹ ਮਿਸ਼ਨ ਅੱਗੇ ਵੀ ਜਾਰੀ ਰਹੇਗਾ। ਇਸ ਦੌਰਾਨ ਉਨ੍ਹਾਂ ਨੇ ਹਾਜਰੀਨ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਵੀ ਕੀਤਾ। ਡਿਸਟ੍ਰਿਕਟ ਚੇਅਰਮੈਨ ਲਾਇਨ ਮਾਸਟਰ ਹਰਮੇਸ਼ ਲਾਲ ਅਤੇ ਲਾਇਨ ਕਲੱਬ ਫਗਵਾੜਾ ਵਿਸ਼ਵਾਸ ਦੇ ਪ੍ਰਧਾਨ ਲਾਇਨ ਅਸ਼ਵਨੀ ਸ਼ਰਮਾ ਨੇ ਲਾਇਨ ਕੰਗ ਅਤੇ ਸਮੂਹ ਸਨਮਾਨਤ ਪਤਵੰਤਿਆਂ ਨੂੰ ਸ਼ੁੱਭ ਇੱਛਾਵਾਂ ਦਿੱਤੀ। ਇਸ ਮੌਕੇ ਦਵਿੰਦਰ ਕੁਮਾਰ ਬਲਾਕ ਪ੍ਰਾਇਮਰੀ ਅਫਸਰ ਨੌਰਾ, ਅਵਤਾਰ ਸਿੰਘ ਬੀਪੀਈਓ ਨਵਾਂਸ਼ਹਿਰ, ਗੁਰਭੇਜ ਸਿੰਘ ਬੀਪੀਈਓ, ਜਗਦੀਪ ਸਿੰਘ ਬੀਪੀਈਓ, ਬੰਗਾ, ਲਾਇਨ ਸੁਖਜੀਤ ਸਮਰਾ, ਲਾਇਨ ਪ੍ਰਦੀਪ ਸਿੰਘ, ਲਾਇਨ ਚਮਨ ਲਾਲ ਅਤੇ ਲਾਇਨ ਸੁਸ਼ੀਲ ਸ਼ਰਮਾ ਵੀ ਮੌਜੂਦ ਸਨ।