Visits:280 Total: 229697
ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ।।
- ਫਗਵਾੜਾ ਜਲੰਧਰ ਰੋਡ ਤੇ ਈਸਟਬੁਡ ਵਿਖੇ ਗੋਲੀ ਚਲਣ ਦੇ ਨਾਲ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਖਮੀ ਦੀ ਪਹਿਚਾਨ ਸੰਦੀਪ ਪੁੱਤਰ ਸਤਪਾਲ ਨਿਵਾਸੀ ਹਦੀਆਬਾਦ ਵਜੋਂ ਹੋਈ ਹੈ। ਸੰਦੀਪ ਇਸਟਬੁਡ ਵਿਖੇ ਬੋਨਸਰ ਕਲੱਬ ਦਾ ਕਰਮਚਾਰੀ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਿਕ ਮੰਗਲਵਾਰ ਸ਼ਾਮ ਪੰਜ ਦੇ ਕਰੀਬ ਨੌਜਵਾਨ ਆਏ ਅਤੇ ਉਹਨਾਂ ਨੇ ਸੰਦੀਪ ਤੇ ਗੋਲੀ ਚਲਾ ਦਿੱਤੀ ਗੋਲੀ ਮਾਰਨ ਤੋਂ ਬਾਅਦ ਕਰੀਬ ਚਾਰ ਤੇ ਪੰਜ ਦੇ ਕਰੀਬ ਨੌਜਵਾਨ ਥਾਰ ਗੱਡੀ ਦੇ ਵਿੱਚ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਗੋਲੀ ਚਲਾ ਕੇ ਭੱਜਣ ਵਾਲੇ ਪਿੰਡ ਤਲਣ ਜਿਲਾ ਜਲੰਧਰ ਦੇ ਦੱਸੇ ਜਾ ਰਹੇ ਹਨ ਫਗਵਾੜਾ ਪੁਲਿਸ ਨੇ ਪਹੁੰਚ ਕੇ ਅਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਸ਼ੱਕ ਤੇ ਅਧਾਰ ਤੇ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਰਾਊਂਡਅਪ ਵੀ ਕੀਤਾ ਹੈ ਮਾਮਲੇ ਸਬੰਧੀ ਪੁਲਿਸ ਗੰਭੀਰਤਾ ਦੇ ਨਾਲ ਜਾਂਚ ਵਿੱਚ ਜੁੱਟ ਗਈ ਹੈ