ਫਗਵਾੜਾ- ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜ਼ਿ.) ਫਗਵਾੜਾ , ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ( ਰਜ਼ਿ.) ਫਗਵਾੜਾ ਅਤੇ ਨੈਸ਼ਨਲ ਇੰਟੈਗਰੇਟਿਡ ਮੈਡੀਕਲ ਐਸੋਸੀਏਸ਼ਨ ( ਨੀਮਾ) ਵਲੋਂ ਸ਼ਿਵ ਮੰਦਰ ਤਲਾਬ ਅਰੋੜਿਆਂ ਮੇਹਲੀ ਗੇਟ ਫਗਵਾੜਾ ਵਿਖੇ ਸੰਯੁਕਤ ਰੂਪ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ।ਕਲੱਬ ਪ੍ਰਧਾਨ ਵਿਕਰਮ ਗੁਪਤਾ, ਨੀਮਾ ਪ੍ਰਧਾਨ ਡਾ. ਨੀਰਜ ਅੱਭੀ ਅਤੇ ਸੋਸਾਇਟੀ ਪ੍ਰਧਾਨ ਰਾਜੂ ਚੈਲ ਦੀ ਅਗਵਾਈ ਵਿੱਚ ਆਯੋਜਿਤ ਇਸ ਕੈਂਪ ਵਿੱਚ ਦਾ ਉਦਘਾਟਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਜੰਗੇ ਅਜ਼ਾਦੀ ਦੌਰਾਨ ਇਹਨਾਂ ਦੀ ਸ਼ਹਾਦਤ ਨੇ ਅਜ਼ਾਦੀ ਜੰਗ ਨੂੰ ਆਯਾਮ ਪ੍ਰਦਾਨ ਕਰਨ ਦੇ ਨਾਲ ਨਾਲ ਅਜ਼ਾਦੀ ਦਾ ਰਾਸਤਾ ਵੀ ਰੁਸ਼ਨਾ ਦਿੱਤਾ। ਕਲੱਬ ਪ੍ਰਧਾਨ ਵਿਕਰਮ ਗੁਪਤਾ ਅਨੁਸਾਰ ਭਗਤ ਸਿੰਘ ਨੌਜਵਾਨਾਂ ਦੇ ਰੋਲ ਮਾਡਲ ਹਨ ਇਸ ਕਾਰਨ 93 ਖੂਨਦਾਨੀਆਂ ਨੇ ਖੂਨਦਾਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ।ਸਾਬਕਾ ਮੇਅਰ ਅਰੁਣ ਖੋਸਲਾ ਅਤੇ ਨੀਮਾ ਨਾਲ ਜੁੜੇ ਪ੍ਰਸਿੱਧ ਲੇਖਕ ਡਾ. ਜਵਾਹਰ ਧੀਰ ਨੇ ਕਿਹਾ ਕਿ ਸ਼ਹਾਦਤ ਕਿਸੇ ਕੌਮ ਦੀ ਅਮੀਰ ਵਿਰਾਸਤ ਦਾ ਅਭਿੰਨ ਅੰਗ ਹੈ ਅਤੇ ਸ਼ਹੀਦ ਦਾ ਜੀਵਨ ਕਾਲ ਭਵਿੱਖਤ ਪੀੜੀ ਦਾ ਮਾਰਗ ਦਰਸ਼ਨ ਕਰਦਾ ਹੈ ।ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਚੇਅਰਮੈਨ ਰਾਜੂ ਚੈਲ ਅਤੇ ਕਲੱਬ ਸਕੱਤਰ ਵਿਿਤਨ ਪੁਰੀ ਨੇ ਵਿਚਾਰ ਪ੍ਰਗਟ ਕੀਤਾ ਕਿ ਸ਼ਹੀਦਾਂ ਨੇ ਖੂਨ ਦੇ ਕੇ ਦੇਸ਼ ਨੂੰ ਨਵੀਂ ਜ਼ਿੰਦਗੀ ਦਿੱਤੀ ਅਤੇ ਉਹਨਾਂ ਦੀ ਪ੍ਰੇਰਣਾ ਸਦਕਾ ਖੂਨਦਾਨੀ ਵੀ ਕਿਸੇ ਮਰੀਜ਼ ਨੂੰ ਜ਼ਿੰਦਗੀ ਪ੍ਰਦਾਨ ਕਰਦੇ ਹਨ ।ਵਿਸ਼ੇਸ਼ ਰੂਪ ਵਿੱਚ ਪਹੁੰਚੇ ਕੌਂਸਲਰ ਦਦਿੰਦਰ ਸਪਰਾ ਅਤੇ ਕੌਂਸਲਰ ਗੁਰਪ੍ਰੀਤ ਕੌਰ ਅਤੇ ਨੈਸ਼ਨਲ ਅਵਾਰਡੀ ਗੁਰਮੀਤ ਸਿੰਘ ਨੇ ਕਿਹਾ ਕਿ ਖੂਨਦਾਨੀ ਦੇ ਅਸਲੀ ਹੀਰੋ ਹਨ । ਕੈਂਪ ਵਿੱਚ ਨੀਤੂ ਬਾਲਾ ਦੀ ਪ੍ਰੇਰਣਾ ਸਦਕਾ ਤਿੰਨ ਮਹਿਲਾਵਾਂ ਸਹਿਤ 12 ਖੂਨਦਾਨੀਆਂ ਨੇ ਆਪਣਾ ਸਮਾਜਿਕ ਫਰਜ਼ ਨਿਭਾਇਆ ।ਨੀਤੂ ਬਾਲਾ ਦੀ ਸੇਵਾ ਦੀ ਤਾਰੀਫ ਕਰਦਿਆਂ ਉਸ ਨੂੰ ਕਲੱਬ ਦੀ ਮੈਂਬਰਸ਼ਿਪ ਪ੍ਰਦਾਨ ਕੀਤੀ ਗਈ ।ਸ਼ਿਵ ਮੰਦਰ ਕਮੇਟੀ ਪ੍ਰਧਾਨ ਸਹਿਤ ਸ਼ਹੀਦ ਭਗਤ ਸਿੰਘ ਵੈਲਫੇਅਰ ਸੋਸਾਇਟੀ ਦ ਸਮੂਹ ਮੈਂਬਰਾਂ ਨੇ ਖੂਨਦਾਨ ਕੀਤਾ ਅਤੇ ਇਸ ਨੂੰ ਜਾਰੀ ਰੱਖਣ ਦਾ ਪ੍ਰਣ ਲਿਆ ।ਇਸ ਮੌਕੇ ਡਾ. ਅਮਿਤ ਸ਼ਰਮਾ, ਡਾ. ਮਿਿਖਲ ਖੋਸਲਾ, ਡਾ. ਪੰਕਜ ਸੂਦ, ਡਾ. ਅਜੇ ਉਹਰੀ. ਡਾ. ਯਸ਼ ਚੋਪੜਾ, ਡਾ, ਵਿਵੇਕ ਮਹਾਜਨ, ਡਾ. ਗੁਰਦੀਪ, ਡਾ. ਜਤਿੰਦਰ ਸੰਧੂ, ਡਾ. ਲਲਿਤ ਵਰਮਾ, ਰਾਜੀਵ ਚੈਲ, ਸ਼ਿਵ ਸ਼ਰਮਾ, ਵਿਵੇਕ ਸ਼ਰਮਾ, ਰਾਹੁਲ ਸ਼ੈਰੀ, ਰਾਜਿੰਦਰ ਸ਼ਰਮਾ, ਜਸਵਿੰਦਰ ਸਿੰਘ, ਦੀਪੂ, ਗੌਰਵ ਬੱਗਾ, ਵਿਪੁਨ ਸ਼ਰਮਾ, ਅਰਜੁਨ ਬਸਰਾ, ਜਰਨੈਲ ਸਿੰਘ, ਪ੍ਰਦੀਪ ਬੇਦੀ, ਨੰਦ ਕਿਸ਼ੋਰ ਸ਼ਰਮਾ, ਹਰਜਿੰਦਰ ਗੋਗਨਾ, ਨਰੇਸ਼ ਕੋਹਲੀ, ਅਸ਼ਵਨੀ ਸ਼ਰਮਾ, ਪ੍ਰੇਮ ਗੁਪਤਾ, ਪ੍ਰਭਜੋਤ ਸਿੰਘ, ਸਚਿਨ ਮੁੰਜਾਲ, ਰਣਜੀਤ ਸਿੰਘ, ਪ੍ਰਦੀਪ ਕੁਮਾਰ, ਹਰਮਿੰਦਰ ਕੁੰਦੀ, ਅੰਜੂ ਸ਼ਰਮਾ, ਰਾਕੇਸ਼ ਵਢੇਰਾ ਹਾਜ਼ਰ ਸਨ ।

ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਜੰਗੇ ਅਜ਼ਾਦੀ ਦਾ ਵਧਾਇਆ ਆਯਾਮ- ਸੋਮ ਪ੍ਰਕਾਸ਼ ਤਿੰਨ ਸਮਾਜਸੇਵੀ ਸੰਸਥਾਵਾਂ ਵਲੋਂ ਕੈਂਪ ਵਿੱਚ 93 ਖੂਨਦਾਨੀਆਂ ਨੇ ਦਿੱਤੀ ਸੱਚੀ ਸ਼ਰਧਾਂਜਲੀ.. Phagwara Express news Vinod Sharma
Visits:108 Total: 45044