ਖੂਨਦਾਨ ਸੇਵਾ ਸਮਾਜ ਅਤੇ ਮਾਨਵ ਸੇਵਾ ਦੀ ਸਿਖਰ ਸੇਵਾ – ਖੂਨਦਾਨ ਸੇਵਾ ਸਮਾਜ ਨੂੰ ਜੋੜਨ ਵਾਲੀ ਸੇਵਾ – ਕੈਂਪ ਦੌਰਾਨ 1217 ਖੂਨਦਾਨੀਆਂ ਨੇ ਸਮਾਜਿਕ ਜ਼ਿੰਮੇਵਾਰੀ ਨਿਭਾਈ 9 ਜੋੜਿਆਂ , 5 ਪਿਤਾ ਪੁੱਤਰ , 47 ਮਹਿਲਾਵਾਂ ਅਤੇ 78 ਖੂਨਦਾਨੀਆਂ ਨੇ ਪਹਿਲੀ ਵਾਰ ਕੀਤਾ ਖੂਨਦਾਨ।। ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ

पंजाब
Spread the love
Visits:71 Total: 149694

ਫਗਵਾੜਾ- “ਖੂਨਦਾਨ ਸੇਵਾ ਸਮਾਜ ਸੇਵਾ ਅਤੇ ਮਾਨਵ ਸੇਵਾ ਦੀ ਸਿਖਰ ਸੇਵਾ ਹੈ ,ਖੂਨਦਾਨੀ ਹੀ ਸਮਾਜ ਦੇ ਅਸਲੀ ਹੀਰੋ ਹਨ ਜਿਹੜੇ ਜ਼ਿੰਦਗੀ ਦੀ ਰੱਖਿਆ ਕਰਕੇ ਪਰਿਵਾਰ ਦੇ ਚਿਹਰੇ ਤੇ ਰੌਣਕ ਲਿਆਉਂਦੇ ਹਨ ਅਤੇ  ਸਮਾਜਿਕ ਪਿਆਰ ਵਧਾਉਣ ਵਿੱਚ ਮਦਦ ਕਰ ਕਰ ਰਹੇ ਹਨ”। ਖੂਨਦਾਨ ਦੀ ਪ੍ਰਮੁੱਖ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜਿ) ਫਗਵਾੜਾ ਵਲੋਂ ਆਯੋਜਿਤ 31 ਵੇਂ ਸਲਾਨਾ ਸਮਾਰੋਹ ਵਿੱਚ ਮੁੱਖ ਮਹਿਮਾਨ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ  ਨੇ ਇਹ ਸ਼ਬਦ  ਖੂਨਦਾਨੀਆਂ ਦੇ ਹੌਂਸਲੇ ਨੂੰ ਦੇਖਕੇ ਵਿਅਕਤ ਕੀਤੇ । ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 118ਵੇਂ ਜਨਮ ਦਿਹਾੜੇ ਅਤੇ  21ਵੇਂ ਰਾਸ਼ਟਰੀ ਸਵੈ-ਇੱਛਤ ਖੂਨਦਾਨ ਦਿਵਸ  ਨੂੰ ਸਮਰਪਿਤ ਇਸ ਸਮਾਰੋਹ ਵਿੱਚ   ਵਿਸ਼ੇਸ਼ ਮਹਿਮਾਨ ਹਲਕਾ  ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ,ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਜੋਗਿੰਦਰ ਸਿੰਘ ਮਾਨ ਅਤੇ ਛੰਭ ਕੁਟੀਆ ਪੰਡਵਾ ਦੇ ਸੰਚਾਲਕ ਬਾਬਾ ਗੁਰਚਰਨ ਸਿੰਘ  ਨੇ ਖੂਨਦਾਨੀਆਂ ਦੇ ਜਜ਼ਬੇ ਦੀ ਤਾਰੀਫ ਕਰਦਿਆਂ ਕਿਹਾ  ਕਿ ਇਹ ਮਹਾਨ ਸੇਵਾ ਮਨੁੱਖਤਾ ਦੀ ਅਸਲੀ ਸੇਵਾ ਹੈ । ਪ੍ਰੋਗਰਾਮ ਵਿੱਚ ਵਿਸ਼ੇਸ਼ ਰੂਪ ਵਿੱਚ ਪਹੁੰਚੇ  ਸਰਪ੍ਰਸਤ ਕੁਲਦੀਪ ਸਰਦਾਨਾ , ਜੀ.ਐਨ.ਏ ਯੂਨੀਵਰਸਿਟੀ ਦੇ ਕੁਲਪਤੀ ਗੁਰਦੀਪ ਸਿੰਘ ਸੀਹਰਾ, ਲੀਫੋਰਡ ਹੈਲਥਕੇਅਰ ਲਿਮਿਟਿਡ ਦੇ ਐਚ.ਆਰ. ਸੁਤੀਕਸ਼ਣ ਕੁਮਾਰ, ਸ਼ਿਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਰਣਜੀਤ ਖੁਰਾਨਾ, ਦਿਹਾਤੀ ਪ੍ਰਧਾਨ ਰਾਜਿੰਦਰ ਸਿੰਘ ਚੰਦੀ ਅਤੇ ਮਾਰਕੀਟ ਕਮੇਟੀ ਚੇਅਰਮੈਨ ਤਵਿੰਦਰ ਰਾਮ ਨੇ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਖੂਨਦਾਨੀਆਂ ਦਾ ਹੌਂਸਲਾ ਵਧਾਇਆ । ਜਿਲ੍ਹਾ ਯੋਜਨਾ ਬੋਰਡ ਚੇਅਰਮੈਨ ਸਰਬਜੀਤ ਸਿੰਘ ਲੁਬਾਣਾ, ਮੇਰਾ ਯੁਵਾ ਭਾਰਤ  ਕਪੂਰਥਲਾ ਦੇ ਜ਼ਿਲਾ ਯੂਥ ਅਫਸਰ ਗਗਨਦੀਪ ਕੌਰ ,ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਸਪਾਲ ਸਿੰਘ, ਲਘੂ ਉਦਯੋਗ ਭਾਰਤੀ ਦੇ ਸਾਬਕਾ ਸੂਬਾ ਪ੍ਰਧਾਨ ਅਸ਼ੋਕ ਗੁਪਤਾ, ਭਾਰਤ ਵਿਕਾਸ ਪਰਿਸ਼ਦ ਪ੍ਰਧਾਨ ਰਵਿੰਦਰ ਗੁਲਾਟੀ , ਖੱਤਰੀ ਸਭਾ ਪ੍ਰਧਾਨ ਮਦਨ ਮੋਹਨ ਬਜਾਜ, ਸਰਬ ਨੌਜਵਾਨ ਸਭਾ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਸਾਇੰਸ ਟੀਚਰਜ਼ ਐਸੋਸੀਏਸ਼ਨ ਪ੍ਰਧਾਨ ਹਰਿੰਦਰ ਕੌਰ ਸੇਠੀ ਨੇ ਸਭ ਨੂੰ ਖੂਨਦਾਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖੂਨਦਾਨ  ਖੇਤਰ ਵਿੱਚ ਪੰਜਾਬੀਆਂ  ਨੂੰ ਅਜੇ ਹੋਰ ਸਮਰਪਣ ਦੀ ਜ਼ਰੂਰਤ ਹੈ । ਜੀ.ਐਨ.ਏ. ਯੂਨੀਵਰਸਿਟੀ, ਲੀਫੋਰਡ ਹੈਲਥਕੇਅਰ,ਬਠਿੰਡਾ ਕੈਮੀਕਲਜ਼ ਲਿਮਟਿਡ ,ਐਫਲੂਜੈਂਸ  ਐਵੋਲਿਊਸ਼ਨ ਇਰਾ, ਸੁਖਜੀਤ ਸਟਾਰਚ ਐਂਡ ਕੈਮੀਕਲਜ਼ ,ਸਾਈਂ ਟ੍ਰੈਵਲਜ਼ ਐਕਸਪਰਟ, ਬੈਸਟ ਕੇਅਰ ਹਸਪਤਾਲ, ਮਾਈ ਭਾਰਤ, ਯੁਵਕ ਸੇਵਾਵਾਂ ਪੰਜਾਬ,  ਨੱਚ ਬੱਲੀਏ ਡਾਂਸ ਅਕੈਡਮੀ ਅਤੇ ਮਹਾਰਾਜਾ ਪੈਲਸ  ਦੇ ਸਹਿਯੋਗ ਨਾਲ ਆਯੋਜਿਤ  ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ 9 ਜੋੜਿਆਂ , 5 ਪਿਤਾ ਪੁੱਤਰ , 47 ਮਹਿਲਾਵਾਂ ਅਤੇ 78 ਖੂਨਦਾਨੀਆਂ ਦੇ ਪਹਿਲੀ ਵਾਰ ਕੀਤੇ ਖੂਨਦਾਨ  ਸਹਿਤ ਕੁੱਲ 1217 ਖੂਨ ਦਾਨੀਆਂ ਨੇ ਸਵੈ-ਇੱਛਤ ਖੂਨਦਾਨ ਕੀਤਾ । ਕੈਂਪ ਵਿੱਚ ਅਜ਼ਾਦ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ,ਮੈੜ ਰਾਜਪੂਤ ਸਭਾ ਫਗਵਾੜਾ , ਖੱਤਰੀ ਸਭਾ , ਭਾਰਤੀ ਜਨਤਾ ਯੁਵਾ ਮੋਰਚਾ , ਆਟੋ ਮੋਬਾਇਲ ਡੀਲਰਜ਼ ਐਸੋਸੀਏਸ਼ਨ, ਸਾਇੰਸ ਟੀਚਰਜ਼ ਐਸੋਸੀਏਸ਼ਨ , ਕੰਪਊਟਿਰ ਟੀਚਰ ਐਸੋਸੀਏਸ਼ਨ ,ਮਾਰਵਾੜੀ ਵਿਕਾਸ ਮੰਚ, ਭਾਰਤੀ ਯੋਗ ਸੰਸਥਾਨ ਅਤੇ ਬ੍ਰਹਮਾ ਕੂਮਾਰੀ ਆਸ਼ਰਮ ਦੇ ਮੈਂਬਰਾਂ ਨੇ ਪੂਰੇ ਜੋਸ਼ ਨਾਲ ਹਿੱਸਾ ਲਿਆ ।  ਸਾਬਕਾ ਕੌਂਸਲਰ ਸਰਬਜੀਤ ਕੌਰ, ਮੈਡਮ ਅਨੀਤਾ ਸੋਮ ਪ੍ਰਕਾਸ਼, ਮੈਡਮ ਪ੍ਰਿਤਪਾਲ ਕੌਰ ਤੁਲੀ ਸੀਨੀਅਰ ਡਿਪਟੀ ਮੇਅਰ ਤੈਜ ਪਾਲ ਬਸਰਾ ਅਤੇ ਡਿਵਾਇਨ ਏਂਜਲਸ ਸੁਸਾਇਟੀ ਦੇ ਪ੍ਰਧਾਨ ਨਿਵੇਤਾ ਛਾਬੜਾ ਦੀ ਅਗਵਾਈ ਵਿੱਚ ਮਹਿਲਾਵਾਂ ਵਲੋਂ ਵੱਖ ਵੱਖ ਖੂਨਦਾਨੀਆਂ ਨੂੰ ਮਿਲਕੇ ਉਹਨਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਗਈ ।

Leave a Reply

Your email address will not be published. Required fields are marked *