ਫਗਵਾੜਾ।।।ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੇ ਟਰੀ ਪਲਾਂਟੇਸ਼ਨ ਦੀ ਮੁਹਿੰਮ ਤਹਿਤ ਸਥਾਨਕ ਖੋਥੜਾਂ ਰੋਡ ਸਥਿਤ ਸੈਫਰਨ ਪਬਲਿਕ ਸਕੂਲ ਦੇ ਕੈਂਪਸ ਵਿੱਚ ਬੂਟੇ ਲਗਾ ਕੇ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਵੱਡੇ ਪੱਧਰ ’ਤੇ ਰੁੱਖ ਲਗਾਉਂਦੇ ਹਨ। ਇਸ ਦੌਰਾਨ ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਆ ਵਿੱਚ ਰੁੱਖਾਂ ਦੀ ਮਹੱਤਤਾ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਘੱਟੋ-ਘੱਟ ਪੰਜ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ। ਲਾਇਨ ਕੰਗ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਦੋਂ ਉਹ ਆਪਣੇ ਦੁਆਰਾ ਲਗਾਏ ਗਏ ਰੁੱਖਾਂ ਨੂੰ ਆਪਣੇ ਨਾਲ ਵੱਡੇ ਹੁੰਦੇ ਦੇਖਣਗੇ, ਤਾਂ ਉਨ੍ਹਾਂ ਨੂੰ ਬਹੁਤ ਹੀ ਚੰਗਾ ਮਹਿਸੂਸ ਹੋਵੇਗਾ। ਪ੍ਰਿੰਸੀਪਲ ਡਾ. ਸੰਦੀਪਾ ਸੂਦ ਵਲੋਂ ਲਾਇਨ ਗੁਰਦੀਪ ਸਿੰਘ ਕੰਗ ਨੂੰ ਸਮਾਜ ਸੇਵਾ ‘ਚ ਪਾਏ ਜਾ ਰਹੇ ਯੋਗਦਾਨ ਲਈ ਸਨਮਾਨਤ ਵੀ ਕੀਤਾ ਗਿਆ। ਉਹਨਾਂ ਨੇ ਲਾਇਨ ਕੰਗ ਦੇ ਨਾਲ ਪਹੁੰਚੇ ਲਾਇਨ ਸੰਜੀਵ ਲਾਂਬਾ ਤੇ ਲਾਇਨ ਦੀਪਕ ਸੇਠੀ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੌਰਾਨ ਮੈਡਮ ਸੀਮਾ ਰਾਣਾ ਨੇ ਗੁਰਦੀਪ ਸਿੰਘ ਕੰਗ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਹਰ ਸਮਰੱਥ ਵਿਅਕਤੀ ਨੂੰ ਜ਼ਿੰਦਗੀ ਵਿੱਚ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ ਅਤੇ ਸਾਰਿਆਂ ਨੂੰ ਵਾਤਾਵਰਣ ਸੁਰੱਖਿਆ ਵਿੱਚ ਵੀ ਸਹਿਯੋਗ ਕਰਨਾ ਚਾਹੀਦਾ ਹੈ। ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਲਗਾਏ ਗਏ ਬੂਟਿਆਂ ਦੀ ਚੰਗੀ ਦੇਖਭਾਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਮੈਡਮ ਅਪਰਾਜਿਤਾ, ਮੀਨੂ ਪਾਠਕ ਤੋਂ ਇਲਾਵਾ ਸਕੂਲ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

ਡਿਸਟ੍ਰਿਕਟ ਚੇਅਰਮੈਨ ਲਾਇਨ ਗੁਰਦੀਪ ਸਿੰਘ ਕੰਗ ਨੇ ਸੈਫਰਨ ਸਕੂਲ ਦੇ ਕੈਂਪਸ ‘ਚ ਲਗਾਏ ਬੂਟੇ * ਪ੍ਰਿੰਸੀਪਲ ਡਾ. ਸੰਦੀਪਾ ਸੂਦ ਨੇ ਸਮਾਜ ਸੇਵਾ ਕਾਰਜਾਂ ਲਈ ਕੀਤਾ ਸਨਮਾਨਤ।। ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:28 Total: 129355