ਫਗਵਾੜਾ ।। ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੂੰ ਉਨ੍ਹਾਂ ਦੀਆਂ ਮਨੁੱਖਤਾ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਇਹ ਸਮਾਗਮ ਲਾਇਨ ਇੰਟਰਨੈਸ਼ਨਲ 321-ਡੀ ਦੇ ਨਵੇਂ ਚੁਣੇ ਗਏ ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਐਮ.ਜੇ.ਐਫ. ਦੇ ਅਮਰੀਕਾ ਤੋਂ ਵਾਪਸੀ ਮੌਕੇ ਰੱਖੇ ਗਏ ਸਨਮਾਨ ਦੌਰਾਨ ਦਿੱਤਾ ਗਿਆ। ਜਿਸ ਵਿੱਚ ਉਹ ਫਗਵਾੜਾ ਤੋਂ ਸ਼ਾਮਲ ਹੋਣ ਲਈ ਗਏ ਸਨ। ਉਨ੍ਹਾਂ ਕਿਹਾ ਕਿ ਡਿਸਟ੍ਰਿਕਟ ਪੱਧਰ ਦੇ ਸਮਾਗਮ ‘ਚ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨਾ ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਜਿਸ ਲਈ ਉਹ ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਲਾਇਨ ਕੰਗ ਨੇ ਕਿਹਾ ਕਿ ਉਨ੍ਹਾਂ ਨੇ ਬਤੌਰ ਕਲੱਬ ਮੈਂਬਰ ਸਮਾਜ ਸੇਵਾ ਵਿੱਚ ਹਮੇਸ਼ਾ ਸਮਰਪਣ ਦੀ ਭਾਵਨਾ ਨਾਲ ਕੰਮ ਕੀਤਾ ਹੈ ਅਤੇ ਅੱਗੇ ਵੀ ਕਰਦੇ ਰਹਿਣਗੇ। ਬਟਾਲਾ ਵਿਖੇ ਆਯੋਜਿਤ ਸਮਾਗਮ ਦੌਰਾਨ ਲਾਇਨ ਸੁਦੀਪ ਗਰਗ ਜੀ.ਐਮ.ਟੀ ਕੋਆਰਡੀਨੇਟਰ-321, ਲਾਇਨ ਕੈਲਾਸ਼ ਸਿੰਗਲਾ ਪੀ.ਡੀ.ਜੀ., ਲਾਇਨ ਬੀ.ਐਸ. ਕਾਲੜਾ ਪੀ.ਡੀ.ਜੀ., ਲਾਇਨ ਐਸ.ਕੇ. ਪੁੰਜ ਪੀ.ਡੀ.ਜੀ., ਲਾਇਨ ਜੀ.ਐਸ.ਸੇਠੀ ਪੀ.ਡੀ.ਜੀ., ਲਾਇਨ ਰਾਜੀਵ ਕੁਕਰੇਜਾ ਪੀ.ਡੀ.ਜੀ., ਲਾਇਨ ਦਵਿੰਦਰ ਅਰੋੜਾ ਪੀ.ਡੀ.ਜੀ ਤੋਂ ਇਲਾਵਾ ਲਾਇਨ ਹਰੀਸ਼ ਬੰਗਾ ਪੀ.ਡੀ.ਜੀ., ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਪੀ.ਡੀ.ਜੀ., ਲਾਇਨ ਰਾਜੀਵ ਖੋਸਲਾ ਪੀ.ਡੀ.ਜੀ.-2, ਲਾਇਨ ਰਾਜੀਵ ਬਿੱਗ ਜੀ.ਐਮ.ਟੀ. ਕੋਆਰਡੀਨੇਟਰ 321-ਡੀ, ਲਾਇਨ ਜਨਕ ਸਿੰਘ ਚੀਫ ਸੈਕ੍ਰੇਟਰੀ, ਲਾਇਨ ਕੇ.ਡੀ. ਸਿੰਘ ਚੀਫ ਕੋਆਰਡੀਨੇਟਰ ਵਿਜ਼ਨ, ਰੀਜਨ ਚੇਅਰਮੈਨ ਲਾਇਨ ਸੰਜੀਵ ਸੂਰੀ, ਲਾਇਨ ਦਿਨੇਸ਼ ਖਰਬੰਦਾ ਸੈਕਟਰੀ ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ, ਲਾਇਨ ਅਜੇ ਕੁਮਾਰ ਕੈਸ਼ੀਅਰ, ਲਾਇਨ ਸ਼ਸ਼ੀ ਕਾਲੀਆ ਪੀ.ਆਰ.ਓ., ਲਾਇਨ ਭੁਪਿੰਦਰ ਸਿੰਘ ਡਿਸਟ੍ਰਿਕਟ ਚੇਅਰਮੈਨ, ਲਾਇਨ ਬਲਵੀਰ ਚਿੰਗਾਰੀ ਡਿਸਟ੍ਰਿਕਟ ਪੀ.ਆਰ.ਓ., ਲਾਇਨ ਹਰਮੇਸ਼ ਲਾਲ ਕੁਲਥਮ ਡਿਸਟ੍ਰਿਕਟ ਪੀ.ਆਰ.ਓ., ਲਾਇਨ ਹਰਮੇਸ਼ ਲਾਲ ਕੁਲਥਮ ਡਿਸਟ੍ਰਿਕਟ ਚੇਅਰਮੈਨ, ਲਾਇਨ ਓ.ਪੀ. ਬੁਲਾਨੀ, ਲਾਇਨ ਸੰਜੀਵ ਗੁਪਤਾ ਆਦਿ ਮੌਜੂਦ ਸਨ।

ਲਾਇਨ ਗੁਰਦੀਪ ਸਿੰਘ ਕੰਗ ਨੂੰ ਬਟਾਲਾ ਵਿਖੇ ਹੋਏ ਸਮਾਗਮ ਦੌਰਾਨ ਮਿਲਿਆ ਪ੍ਰਸ਼ੰਸਾ ਪੱਤਰ * ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਨੇ ਕੀਤੀ ਸੇਵਾ ਕਾਰਜਾਂ ਦੀ ਸ਼ਲਾਘਾ।। ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:70 Total: 108952