ਫਗਵਾੜਾ ਐਕਸਪ੍ਰੈਸਲਜ ਵਿਨੋਦ ਸ਼ਰਮਾ।।
ਵਾਰਡ ਨੰਬਰ 12 ਅਤੇ ਵਾਰਡ ਨੰਬਰ 13 ਦੀ ਸਾਂਝੀ ਮੀਟਿੰਗ ਪ੍ਰੋਫੈਸਰ ਕਾਲੋਨੀ ਗਲੀ ਨੰਬਰ 1 ਵਿੱਚ ਰੱਖੀ ਗਈ, ਜਿਸ ਵਿੱਚ ਆਮ ਆਦਮੀ ਪਾਰਟੀ ਦੀ ਸਮੂਹੀ ਲੀਡਰਸ਼ਿਪ ਨੇ ਯੁੱਧ ਨਸ਼ਿਆਂ ਦੇ ਖਿਲਾਫ ਮੀਟਿੰਗ ਦੀ ਅਗਵਾਈ ਕੀਤੀ। ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਡਿਪਟੀ ਮੇਅਰ ਵਿਕੀ ਸੂਦ ਜੀ, ਹਲਕਾ ਸੰਗਠਨ ਇੰਚਾਰਜ, ਮਾਰਕੀਟ ਕਮੇਟੀ ਚੇਅਰਮੈਨ ਤਵਿੰਦਰ ਰਾਮ ਜੀ, ਬੋਬੀ ਬੇਦੀ , ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਿੱਖਿਆ ਕ੍ਰਾਂਤੀ ਕੋਆਰਡੀਨੇਟਰ ਗੁਰਦੀਪ ਦੀਪਾ, ਜ਼ਿਲ੍ਹਾ ਵਾਈਸ ਕੋਆਰਡੀਨੇਟਰ ਯੁੱਧ ਨਸ਼ਿਆਂ ਖਿਲਾਫ ਓਮ ਪ੍ਰਕਾਸ਼ ਬਿੱਟੂ, ਹਲਕਾ ਕੋਆਰਡੀਨੇਟਰ ਦਲਜੀਤ ਰਾਜੂ, ਵਾਈਸ ਕੋਆਰਡੀਨੇਟਰ ਨਵਨੀਤ ਉੱਪਲ, ਸੋਸ਼ਲ ਮੀਡੀਆ ਇੰਚਾਰਜ ਰਜਨੀਸ਼ ਪ੍ਰਭਾਕਰ, ਵਾਰਡ ਇੰਚਾਰਜ ਅਮਨਦੀਪ ਕੌਰ ਵਾਲੀਆ ਜੀ (ਵਾਰਡ 15), ਗੋਰਾ ਜੀ ਯੂਥ ਕੋਆਰਡੀਨੇਟਰ , ਪ੍ਰੀਤੀ ਸ਼ਰਮਾ ਜੀ ਅਤੇ ਰਵਿੰਦਰ ਐੱਮਸੀ ਮੌਜੂਦ ਰਹੇ। ਸਾਰੇ ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਨਸ਼ਿਆਂ ਦੀ ਲਤ ਨਾਲ ਲੜਨ ਵਾਲੇ ਹਰੇਕ ਘਰ ਤੱਕ ਪਹੁੰਚ ਕਰ ਨਵੇਂ ਭਵਿੱਖ ਦੀ ਰਾਹ ਬਣਾਈ ਜਾਵੇਗੀ।
ਵਾਰਡ ਨੰਬਰ 12 ਅਤੇ 13 ਦੇ ਵਾਸੀਆਂ ਨੇ ਸੌਂਹ ਚੁੱਕੀ ਕਿ ਉਹ ਨਸ਼ਾ ਕਰਨ ਵਾਲਿਆਂ ਦਾ ਇਲਾਜ ਕਰਵਾਉਣਗੇ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਆਪਣੀ ਅਵਾਜ਼ ਬੁਲੰਦ ਕਰੰਗੇ।
ਇਸ ਮੌਕੇ ’ਤੇ ਵਾਰਡ 12 ਇੰਚਾਰਜ, ਹਲਕਾ ਵਾਈਸ ਕੋਆਰਡੀਨੇਟਰ ਸੀਮਾ ਰਾਣਾ ਅਤੇ ਵਾਰਡ 13 ਦੇ ਹੋਰ ਇੰਚਾਰਜ ਰੇਸ਼ਮ ਸਿੰਘ ਪੱਪੀ ਨੇ ਵਿਸ਼ਵਾਸ ਦਿਲਾਇਆ ਕਿ ਉਨ੍ਹਾਂ ਦੇ ਵਾਰਡ ਦੇ ਸਾਰੇ ਵਸਨੀਕ ਮਿਹਨਤ ਅਤੇ ਲਗਨ ਨਾਲ ਇਕ ਜੁੱਟ ਜੋ ਕਿ ਯੁੱਧ ਨਸ਼ੇ ਵਿਰੁੱਧ ਦੀ ਮੁਹਿੰਮ ਵਿਚ ਸਰਕਾਰ ਦੇ ਨਾਲ ਹਨ ।
ਸਭ ਨੇ ਇਕਸੁਰ ਹੋ ਕੇ ਇਹ ਐਲਾਨ ਕੀਤਾ ਕਿ ਨਸ਼ਿਆਂ ਦੇ ਖਿਲਾਫ ਇਹ ਜੰਗ ਹੁਣ ਰੁਕਣ ਵਾਲੀ ਨਹੀਂ — ਇਹ ਨਵੇਂ ਜੋਸ਼, ਨਵੀਂ ਉਮੀਦ ਅਤੇ ਨਵੀਂ ਦ੍ਰਿੜਤਾ ਨਾਲ ਜਾਰੀ ਰਹੇਗੀ।