ਫਗਵਾੜਾ- ਪਹਿਲਗਾਮ ਵਿੱਚ ਅੱਤਵਾਦੀਆਂ ਵਲੋਂ ਨਰਿਦੋਸ਼ ਸੈਲਾਨੀਆਂ ਦੇ ਕਤਲ ਦੇ ਜਵਾਬ ਵਿੱਚ ਭਾਰਤੀ ਫੋਜਾਂ ਵਲੋਂ ਜਾਰੀ ਉਪਰੇਸ਼ਨ ਸਿੰਧੂਰ ਤਹਿਤ ਕਾਰਵਾਈ ਤੋਂ ਬੌਖਲਾਏ ਪਾਕਿਸਤਾਨ ਵਲੋਂ ਐਲਾਨੀ ਜੰਗ ਅਤੇ ਸੰਭਾਵਿਤ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਦੇ ਜਾਂਬਾਜ਼ ਯੋਧਿਆਂ ਦੀ ਜੀਵਨ ਸੁਰੱਖਿਆ ਲਈ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜ਼ਿ) ਫਗਵਾੜਾ ਵਲੋਂ ਬੀ.ਐਸ.ਐਫ ਹੈਡਕੁਆਟਰ ਪੰਜਾਬ ਅਤੇ ਫਗਵਾੜਾ ਦੀਆਂ ਸਮੂਹ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਆਯੋਜਨ ਦੀ ਰੂਪ ਰੇਖਾ ਤਿਆਰ ਕਰਨ ਲਈ ਇੱਕ ਮੀਟਿੰਗ ਸ਼ਿਵ ਮੰਦਰ ਤਲਾਬ ਅਰੋੜਿਆਂ ਮੇਹਲੀ ਗੇਟ ਵਿਖੇ ਆਯੋਜਿਤ ਕੀਤੀ ਗਈ ਜਿਸ ਵਿੱਚ ਸ਼ਿਵ ਮੰਦਰ ਪੱਕਾ ਬਾਗ ਸਟਾਰਚ ਮਿੱਲ ਦੇ ਪ੍ਰਧਾਨ ਇੰਦਰਜੀਤ ਕਾਲੜਾ, ਹਿੰਦੂ ਧਾਰਮਿਕ ਤਿਉਹਾਰ ਕਮੇਟੀ ਦੇ ਅਹੁਦੇਦਾਰ ਐਡਵੋਕੇਟ ਰਵਿੰਦਰ ਸ਼ਰਮਾ, ਪਰਬਤ ਮੱਠ ਹਦੀਆਬਾਦ ਦੇ ਟ੍ਰਸਟੀ ਰਾਕੇਸ਼ ਦੁੱਗਲ, ਲਾਇਨ ਕਲੱਬ ਫਗਵਾੜਾ ਦੇ ਪ੍ਰਧਾਨ ਆਸ਼ੂ ਮਾਰਕੰਡਾ ਅਤੇ ਉੱਘੇ ਗਾਇਕ ਜਸਵੀਰ ਮਾਹੀ ਅਤੇ ਸ਼ਿਵ ਮੰਦਰ ਤਲਾਬ ਅਰੋੜਿਆਂ ਪ੍ਰਧਾਨ ਸੰਜੀਵ ਕੁਮਾਰ ਬੌਬੀ ਨੇ ਸਾਂਝੇ ਤੌਰ ਤੇ ਪ੍ਰੈਸ ਨੋਟ ਜਾਰੀ ਕਰਦਿਆਂ 11 ਮਈ ਐਤਵਾਰ ਨੂੰ ਸ਼ਿਵ ਮੰਦਰ ਤਲਾਬ ਅਰੋੜਿਆਂ ਮੇਹਲੀ ਗੇਟ ਫਗਵਾੜਾ ਵਿਖੇ ਖੂਨਦਾਨ ਕੈਂਪ ਦਾ ਫੈਸਲਾ ਲਿਆ । ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਪਦਾਧਿਕਾਰੀਆਂ ਨੇ ਇੱਕ ਸੁਰ ਵਿੱਰ ਵਿੱਚ ਮੰਨਿਆ ਕਿ ਦੇਸ਼ ਦੇ ਜਵਾਨ ਸਾਡੇ ਪਰਿਵਾਰਿਕ ਮੈਂਬਰ ਹਨ ਅਤੇ ਕਿਸੇ ਵੀ ਜਵਾਨ ਦੀ ਕੀਮਤੀ ਜਾਨ ਖੂਨ ਦੀ ਕਮੀ ਦੇ ਕਾਰਣ ਨਹੀਂ ਜਾਣ ਦਿੱਤੀ ਜਾਵੇਗੀ । ਜ਼ਿਕਰਯੋਗ ਹੈ ਕਿ ਕਿ ਇਸ ਕੈਂਪ ਵਿੱਚ ਡੀ ਆਈ ਜੀ ਬੀ ਐਸ. ਐਫ ਹੈਡਕੁਆਟਰ ਪੰਜਾਬ ਡਾ. ਸ਼ਿਵ ਕੁਮਾਰ ਵਿਸ਼ੇਸ ਰੂਪ ਵਿੱਚ ਸ਼ਾਮਿਲ ਹੋਣਗੇ । ਕਲੱਬ ਦੇ ਸਾਬਕਾ ਪ੍ਰਧਾਨ ਵਿਕਰਮ ਗੁਪਤਾ ਅਤੇ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਨੇ ਸਮੂਹ ਸੰਸਥਾਵਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ । ਲੈਕ. ਹਰਜਿੰਦਰ ਗੋਗਨਾ ਵਲੋਂ ਸੰਚਾਲਿਤ ਇਸ ਮੀਟਿੰਗ ਵਿੱਚ ਵਿਤਿਨ ਪੁਰੀ, ਨੀਰਜ ਬਖਸ਼ੀ, ਰਮਨ ਛਾਬੜਾ, ਦਵਿੰਦਰ ਕੁਮਾਰ, ਰਾਜੀਵ ਸ਼ਰਮਾ, ਨਰੇਸ਼ ਕੋਹਲੀ, ਗਗਨ ਰਾਜ ਪੁਰੋਹਿਤ, ਜੁਗਨੂ ਸ਼ਰਮਾ ਹਾਜ਼ਰ ਸਨ ।

ਦੇਸ਼ ਦੇ ਬਹਾਦਰ ਰਾਖਿਆਂ ਨੂੰ ਸਮਰਪਿਤ ਖੂਨਦਾਨ ਕੈਂਪ 11 ਮਈ ਨੂੰ ਬੀ.ਐਸ.ਐਫ. ਅਤੇ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਲੱਗੇਗਾ ਕੈਂਪ
Visits:50 Total: 52684