Visits:131 Total: 106493
ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
ਸਮਾਜ ਸੇਵਕ ਗੁਰਮੀਤ ਸਿੰਘ ਸਾਥੀ ਵਲੋਂ ਇੱਕ ਚਾਹ ਵਿਕਰੇਤਾ ਦੀ ਸ਼ਿਕਾਇਤ ਤੋਂ ਬਾਅਦ ਨਗਰ ਨਿਗਮ ਵੱਲੋਂ ਪੂਰੀ ਮਾਰਕੀਟ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਨੋਟਿਸ ਵਿੱਚ ਸੱਤ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਕਿ ਸਾਰੇ ਦੁਕਾਨਦਾਰ ਆਪਣੇ ਖੋਖੇ ਸੜਕਾਂ ਤੋਂ ਚੱਕ ਲਓ ਨਹੀਂ ਤਾਂ ਨਿਗਮ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਕੜੀ ਦੇ ਤਹਿਤ ਮਾਲ ਗੁਦਾਮ ਰੋਡ ਦੇ ਦੁਕਾਨਦਾਰ ਮੇਅਰ ਰਾਮਪਾਲ ਓਪਲ ਨੂੰ ਮਿਲੇ ਪਰ ਇਹਨਾਂ ਦੀ ਗੁਪਤ ਮੀਟਿੰਗ ਵਿੱਚ ਕੀ ਹੋਇਆ ਕੋਈ ਵੀ ਦੱਸਣ ਨੂੰ ਤਿਆਰ ਨਹੀਂ ਹੈ ਜਦੋਂ ਇਸ ਸਬੰਧ ਵਿੱਚ ਮੇਅਰ ਰਾਮਪਾਲ ਉੱਪਲ਼ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਮੀਡੀਆ ਨੂੰ ਕੁਝ ਵੀ ਦੱਸਣ ਤੋਂ ਨਾ ਕਰ ਦਿੱਤੀ ਅਤੇ ਮਾਲ ਗਦਾਮ ਰੋਡ ਦੇ ਦੁਕਾਨਦਾਰਾਂ ਨੇ ਵੀ ਮੀਡੀਆ ਨੂੰ ਕੋਈ ਬਾਈਟ ਨਹੀਂ ਦਿੱਤੀ