ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕਲੱਬ ਵੱਲੋ ਡਾਕਟਰ ਡੇ ਤੇ ਗਰੀਬਾਂ ਦੇ ਮਸੀਹਾ ਡਾਕਟਰ ਯਸਪਾਲ ਬਸਰਾ ਦੇ ਨਾਲ ਨਾਲ ਡਾਕਟਰ ਸੰਜੀਵ ਸਰੋਆ ਅਤੇ ਸੀਏ ਮੁਕੇਸ਼ ਗੇਰਾ ਸਨਮਾਨਿਤ ਇਹ ਵੀ ਪੜ੍ਹ ਲਓ ਆਖਰ ਕਿਉ ਕਿਹਾ ਜਾਂਦਾ ਹੈ ਡਾਕਟਰ ਬਸਰਾ ਨੂੰ ਰੱਬ ਦਾ ਦੂਜਾ ਰੂਪ।। ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ। 8528221325

Uncategorized
Spread the love
Visits:68 Total: 96957

ਫਗਵਾੜਾ ਐਕਸਪ੍ਰੈਸ ਨਿਊਜ਼।। ਵਿਨੋਦ ਸ਼ਰਮਾ
ਕਹਿੰਦੇ ਹਨ ਕਿ ਡਾਕ੍ਟਰ ਰੱਬ ਦਾ ਦੂਜਾ ਰੂਪ ਹੁੰਦੇ ਹਨ ਜੇ ਤੁਸੀਂ ਡਾਕਟਰਾਂ ਵਿੱਚ ਸਹੀ ਰੱਬ ਦਾ ਰੂਪ ਦੇਖਣਾ ਚਾਹੁੰਦੇ ਹੋ ਉਹ ਹਣ ਡਾਕਟਰ ਯਸ਼ਪਾਲ ਆਖਰ ਉਹਨਾਂ ਨੂੰ ਰੱਬ ਦਾ ਰੂਪ ਕਹਿਣ ਦਾ ਕੀ ਕਾਰਨ ਹੈ ਇਹ ਵੀ ਆਮ ਇਨਸਾਨ ਨੂੰ ਪਤਾ ਹੋਣਾ ਚਾਹੀਦਾ ਹੈ ਅਕਸਰ ਦੇਖਿਆ ਗਿਆ ਹੈ ਕਿ ਡਾਕਟਰ ਦੇ ਹਸਪਤਾਲ ਵਿੱਚ ਜਦੋਂ ਮਰੀਜ਼ ਦਾਖਿਲ ਹੁੰਦਾ ਹੈ ਤਾਂ ਅਕਸਰ ਮਰੀਜ਼ਾਂ ਦੇ ਬਿੱਲ ਇੰਨੇ ਮੋਟੇ ਬਣਦੇ ਹਨ ਮਰੀਜ਼ਾਂ ਦੇ ਕੱਪੜੇ ਉਤਾਰ ਲਏ ਜਾਂਦੇ ਹਨ ਜੇ ਪੈਸੇ ਘੱਟ ਗਰੀਬ ਮਰੀਜ਼ ਕਰਵਾਣਾ ਚਾਹੁੰਦਾ ਹੈ ਤਾਂ ਕੋਈ ਵੀ ਡਾਕਟਰ ਪੈਸੇ ਘੱਟ ਨਹੀਂ ਕਰਦਾ ਅਤੇ ਹਸਪਤਾਲਾਂ ਵਿੱਚ ਐਮਰਜੰਸੀ ਫੀਸਾਂ ਇਨੀਆਂ ਜਿਆਦਾ ਹਨ ਓਪੀਡੀ ਟਾਈਮ ਦੇ ਵਿੱਚ ਫੀਸ ਕੁਛ ਹੋਰ ਜਦੋਂ ਐਮਰਜੰਸੀ ਆ ਜਾਵੇ ਤਾਂ ਫੀਸ ਕੁਝ ਹੋਰ ਕਈ ਹਾਲਾਤਾਂ ਦੇ ਵਿੱਚ ਹਸਪਤਾਲਾਂ ਵਿੱਚ ਅਕਸਰ ਮਰੀਜ਼ ਨੂੰ ਚੂਨਾ ਲੱਗਦਾ ਹੈ ਜੇ ਅਸੀਂ ਡਾਕਟਰ ਬਸਰਾ ਦੀ ਗੱਲ ਕਰੀਏ ਤਾਂ ਜੇ ਤੁਸੀਂ ਪਰਚੀ ਬਣਵਾਉਣੀ ਹੈ ਓਪੀ ਡੀ ਦੀ ਸਿਰਫ 100 ਰੁਪਏ ਫੀਸ ਹੈ ਜੇ ਕੋਈ ਗਰੀਬ ਮਰੀਜ਼ ਹੈ ਡਾਕਟਰ ਸਾਹਿਬ ਉਸ ਦਾ ਪੂਰਾ ਬਿੱਲ ਹੀ ਮਾਫ ਕਰ ਦਿੰਦੇ ਹਨ ਅਤੇ ਫਰੀ ਇਲਾਜ ਕਰਦੇ ਹਨ ਜੋ ਕਿ ਆਮ ਦੇਖਿਆ ਗਿਆ ਹੈ
ਖੂਨਦਾਨ ਖੇਤਰ ਦੀ ਸਿਰਮੌਰ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜ਼ਿ) ਫਗਵਾੜਾ, ਯੁਵਕ ਸੇਵਾਵਾਂ ਕਪੂਰਥਲਾ ਅਤੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਵਲੋਂ ਡਾਕਟਰ ਦਿਵਸ ਅਤੇ ਸੀ. ਏ. ਦਿਵਸ ਮਨਾਉਂਦੇ ਹੋਏ ਸਮਰਪਿਤ ਸੇਵਾਵਾਂ ਲਈ ਡਾ. ਯਸ਼ਪਾਲ ਬਸਰਾ , ਡਾ. ਸੰਜੀਵ ਸਰੋਆ ਅਤੇ ਸੀ.ਏੇ. ਮੁਕੇਸ਼ ਗੇਰਾ ਦਾ ਸਨਮਾਨ ਕੀਤਾ ਗਿਆ। ਕਲੱਬ ਪ੍ਰਧਾਨ ਪੰਡਿਤ ਰਾਹੁਲ ਸ਼ਾਸ਼ਤਰੀ, ਕਲੱਬ ਜਨਰਲ ਸਕੱਤਰ ਵਿਤਿਨ ਪੁਰੀ ਅਨੁਸਾਰ ਡਾਕਟਰ ਨੂੰ ਭਗਵਾਨ ਦਾ ਦੂਸਰਾ ਰੂਪ ਕਿਹਾ ਜਾਂਦਾ ਹੈ ਅਤੇ ਇਸ ਦੀ ਸਾਰਥਿਕਤਾ ਕਰੋਨਾ ਕਾਲ ਵਿੱਚ ਡਾਕਟਰਾਂ ਦੀਆਂ ਸੇਵਾਵਾਂ ਨੇ ਸਿੱਧ ਕੀਤਾ ਹੈ । ਉਪ ਪ੍ਰਧਾਨ ਹਰਜਿੰਦਰ ਗੋਗਨਾ ਅਤੇ ਪੀ ਆਰ ਓ ਨੀਰਜ ਬਖਸ਼ੀ ਨੇ ਕਿਹਾ ਕਿ ਡਾਕਟਰੀ ਕਿੱਤੇ ਦੀ ਸੇਵਾ ਸਨਮਾਨ ਯੋਗ ਹੈ ਅਤੇ ਜ਼ਿੰਦਗੀ ਮੌਤ ਦੀ ਲੜਾਈ ਦੌਰਾਨ ਲੋਕ ਡਾਕਟਰ ਨੂੰ ਰੱਬ ਵਾਂਗ ਹੀ ਦੇਖਦੇ ਹਨ । ਪ੍ਰੋਜੈਕਟ ਡਾਇਰੈਕਟਰ ਸੀ.ਏ. ਪਿਊਸ਼ ਬਾਂਸਲ ਅਤੇ ਸਾਬਕਾ ਪ੍ਰਧਾਨ ਵਿਕਰਮ ਗੁਪਤਾ ਨੇ ਦੱਸਿਆ ਕਿ ਮੁਕੇਸ਼ ਗੇਰਾ ਸ਼ਹਿਰ ਦੇ ਚਾਰਟਰਡ ਅਕਾਊਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਹਨ ਅਤੇ ਸਮਾਜ ਸੇਵਾ ਲਈ ਵੀ ਤੱਤਪਰ ਰਹਿੰਦੇ ਹਨ । ਉਹਨਾਂ ਦੀਆਂ ਸਮਰਪਤਿ ਸੇਵਾਵਾਂ ਦੇ ਮੱਦੇਨਜ਼ਰ ਕਲੱਬ ਵਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ । ਡਾ. ਯਸ਼ਪਾਲ ਬਸਰਾ, ਡਾ. ਸੰਜੀਵ ਸਰੋਆ ਅਤੇ ਸੀ. ਏ. ਮੁਕੇਸ਼ ਗੇਰਾ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਿਚਾਰ ਵਿਅਕਤ ਕੀਤੇ ਕਿ ਇਸ ਸਨਮਾਨ ਨੇ ਉਹਨਾਂ ਦਾ ਹੌਂਸਲਾ ਵਧਾਇਆ ਹੈ ਅਤੇ ਉਹ ਹੋਰ ਸੰਜੀਦਗੀ ਨਾਲ ਲੋਕਾਂ ਦੀ ਸੇਵਾ ਕਰਨਗੇ । ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਸਾਬਕਾ ਬਲਾਕ ਕੋਆਰਡੀਨੇਟਰ ਜਗਜੀਵਨ ਕੁਮਾਰ, ਲੈਕ. ਰਣਵੀਰ ਪਰਮਾਰ. ਡਾ. ਅੰਜੂ ਸ਼ਰਮਾ, ਨੀਤੂ ਬਾਲਾ, ਸੀਏ ਅੰਕਿਤ ਕਵਾਤਰਾ, ਰਾਕੇਸ਼ ਵਢੇਰਾ, ਹਰਜਿੰਦਰ ਗੋਗਨਾ, ਨਰੇਸ਼ ਕੋਹਲੀ, ਪੂਜਾ ਗੇਰਾ, ਅਜੇ ਗੁਪਤਾ , ਅਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਗੌਰਵ, ਦਿਲਜੀਤ, ਮੁਕਲ ਹਾਜ਼ਰ ਸਨ

Leave a Reply

Your email address will not be published. Required fields are marked *