ਫਗਵਾੜਾ ਲਾਇਨਜ਼ ਇੰਟਰਨੈਸ਼ਨਲ 321-ਡੀ ਵੱਲੋਂ ਜਲੰਧਰ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਦੌਰਾਨ ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੂੰ ਬਤੌਰ ਡਿਸਟ੍ਰਿਕਟਜ ਚੇਅਰਮੈਨ (ਪੀਸ ਪੋਸਟਰ) ਸ਼ਾਨਦਾਰ ਸੇਵਾਵਾਂ ਨਿਭਾਉਣ ਦੇ ਮੱਦੇਨਜ਼ਰ ਪ੍ਰਸ਼ੰਸਾ ਪੱਤਰ ਭੇਟ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਉਣ ਵਾਲੇ ਸਾਲ 2025-26 ਵਿੱਚ ਦੁਬਾਰਾ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਲਾਇਨ ਕੰਗ ਨੇ ਦੱਸਿਆ ਕਿ ਇਹ ਪ੍ਰਸ਼ੰਸਾ ਪੱਤਰ ਉਨ੍ਹਾਂ ਨੂੰ ਜਲੰਧਰ ਦੇ ਹੋਟਲ ਮੈਰੀਟਨ ਵਿਖੇ ਆਯੋਜਿਤ ‘ਵੈਭਵ ਗਿਆਨ ਦਾ ਸਾਗਰ’ ਸਮਾਗਮ ਦੌਰਾਨ ਸਾਬਕਾ ਅੰਤਰਰਾਸ਼ਟਰੀ ਪ੍ਰਧਾਨ ਲਾਇਨ ਡਾ. ਨਰੇਸ਼ ਅਗਰਵਾਲ ਪੀਐਮਜੇਐਫ 10 ਡੀ.ਡਬਲਯੂ.ਜੀ. ਅਤੇ ਡਿਸਟ੍ਰਿਕਟ ਗਵਰਨਰ ਲਾਇਨ ਬੀ.ਐਮ. ਗੋਇਲ ਵਲੋਂ ਭੇਂਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਲਗਭਗ ਦੋ ਦਹਾਕਿਆਂ ਤੋਂ ਲਾਇਨਜ਼ ਇੰਟਰਨੈਸ਼ਨਲ 321-ਡੀ ਨਾਲ ਜੁੜੇ ਹੋਏ ਹਨ ਅਤੇ ਵੱਖ-ਵੱਖ ਅਹੁਦਿਆਂ ’ਤੇ ਰਹਿੰਦਿਆਂ ਹਮੇਸ਼ਾ ਕਲੱਬ ਨੂੰ ਆਪਣੀਆਂ ਵਧੀਆ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਵੀ ਕਲੱਬ ਵੱਲੋਂ ਸਨਮਾਨ ਦਿੱਤਾ ਜਾਂਦਾ ਹੈ ਤਾਂ ਹੋਰ ਮਿਹਨਤ ਨਾਲ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਅਤੇ ਲਾਇਨਜ਼ ਇੰਟਰਨੈਸ਼ਨਲ ਡਿਸਟ੍ਰਿਕਟ 321-ਡੀ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਦਾ ਜਜ਼ਬਾ ਮਜਬੂਤ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਡਿਸਟ੍ਰਿਕਟ ਚੇਅਰਮੈਨ ਵਜੋਂ ਪ੍ਰਾਪਤ ਪ੍ਰਸ਼ੰਸਾ ਪੱਤਰ ਨੇ ਇੱਕ ਵਾਰ ਫਿਰ ਉਹਨਾ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਦੀ ਜੋ ਜ਼ਿੰਮੇਵਾਰੀ ਦੁਬਾਰਾ ਸੌਂਪੀ ਗਈ ਹੈ, ਉਸਨੂੰ ਕਲੱਬ ਦੀਆਂ ਉਮੀਦਾਂ ਅਨੁਸਾਰ ਪੂਰੀ ਲਗਨ ਨਾਲ ਨਿਭਾਉਣਾ ਉਹਨਾਂ ਦੀ ਤਰਜੀਹ ਹੋਵੇਗੀ। ਇਸ ਦੌਰਾਨ ਲਾਇਨ ਸੁਸ਼ੀਲ ਸ਼ਰਮਾ, ਸਪੈਸ਼ਲ ਸੈਕਟਰੀ ਇੰਚਾਰਜ ਐਮ.ਐਮ.ਆਰ., ਲਾਇਨਜ਼ ਕਲੱਬ ਫਗਵਾੜਾ ਚੈਂਪੀਅਨ ਦੇ ਪ੍ਰਧਾਨ ਲਾਇਨ ਸੰਜੀਵ ਸੂਰੀ, ਲਾਇਨ ਅਸ਼ਵਨੀ ਸ਼ਰਮਾ ਪ੍ਰਧਾਨ ਲਾਇਨਜ਼ ਕਲੱਬ ਫਗਵਾੜਾ ਵਿਸ਼ਵਾਸ ਅਤੇ ਹੋਰ ਲਾਇਨ ਮੈਂਬਰਾਂ ਨੇ ਵੀ ਲਾਇਨ ਗੁਰਦੀਪ ਸਿੰਘ ਕੰਗ ਨੂੰ ਦੁਬਾਰਾ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਬਣਨ ’ਤੇ ਵਧਾਈ ਦਿੱਤੀ। ਇਸ ਮੌਕੇ ਪੀ.ਡੀ.ਜੀ. ਲਾਇਨ ਡੀ.ਐਸ. ਕਾਲੜਾ, ਵਾਈਸ ਡਿਸਟ੍ਰਿਕਟ ਗਵਰਨਰ-1 ਲਾਇਨ ਜੀ.ਐਸ. ਭਾਟੀਆ ਐਮ.ਜੇ.ਐਫ., ਵਾਈਸ ਡਿਸਟ੍ਰਿਕਟ ਗਵਰਨਰ-2 ਲਾਇਨ ਰਾਜੀਵ ਖੋਸਲਾ ਐਮ.ਜੇ.ਐਫ., ਲਾਇਨ ਦਿਨੇਸ਼ ਖਰਬੰਦਾ, ਲਾਇਨ ਸੁਮਿਤ ਭੰਡਾਰੀ ਆਦਿ ਮੌਜੂਦ ਸਨ।

ਲਾਇਨਜ਼ ਇੰਟਰਨੈਸ਼ਨਲ 321-ਡੀ ਨੇ ਲਾਇਨ ਗੁਰਦੀਪ ਸਿੰਘ ਕੰਗ ਨੂੰ ਸ਼ਾਨਦਾਰ ਸੇਵਾਵਾਂ ਲਈ ਦਿੱਤਾ ਪ੍ਰਸ਼ੰਸਾ ਪੱਤਰ * ਸਾਲ 2025-26 ‘ਚ ਦੁਬਾਰਾ ਮਿਲੀ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਦੀ ਜ਼ਿੰਮੇਵਾਰੀ।। ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:150 Total: 96997