ਫਗਵਾੜਾ – ਸਨਾਤਨ ਧਰਮ ਮੰਦਰ ਕਮੇਟੀ ( ਰਜ਼ਿ.) ਭਗਤ ਪੁਰਾ ਫਗਵਾੜਾ ਵਲੋਂ ਪਹਿਲੀ ਮੰਜ਼ਲ ਤੇ ਹਾਲ ਦਾ ਨਿਰਮਾਣ ਸ਼ੁਰੂ ਕੀਤਾ ਗਿਆ । ਮੰਦਰ ਕਮੇਟੀ ਪ੍ਰਧਾਨ ਰਾਜੀਵ ਸ਼ਰਮਾ ਅਤੇ ਸਰਸਵਤੀ ਸੰਕੀਰਤਨ ਮੰਡਲੀ ਪ੍ਰਧਾਨ ਕੰਚਨ ਖਰਬੰਦਾ ਦੀ ਅਗਵਾਈ ਵਿੱਚ ਨਿਰਮਾਣ ਕਾਰਜ ਮੌਕੇ ਪੂਜਾ ਦੀ ਰਸਮ ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਅਤੇ ਮਨਨ ਸਿੰਧਵਾਨੀ ਵਲੋਂ ਨਿਭਾਈ ਗਈ । ਪਹਿਲੀ ਇੱਟ ਲਗਾ ਕੇ ਮੈਡਮ ਅਨੀਤਾ ਨੇ ਕਿਹਾ ਕਿ ਉਹ ਮੰਦਰ ਵਿਖੇ ਅਨੇਕਾਂ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰ ਚੁੱਕੇ ਹਨ ਅਤੇ ਹਰ ਵਾਰ ਇੱਕ ਰੂਹਾਨੀਅਤ ਦਾ ਭਾਵ ਮਹਿਸੂਸ ਕਰਦੇ ਹਨ । ਮੈਡਮ ਅਨੀਤਾ ਵਲੋਂ ਮੰਦਰ ਨੂੰ 100 ਥੈਲੇ ਸੀਮੈਂਟ ਅਤੇ ਛੱਤ ਦੇ ਲੈਂਟਰ ਲਈ ਪੂਰੇ ਸੀਮੈਂਟ ਮਿਸ਼ਰਣ ਦੇਣ ਦਾ ਸੰਕਲਪ ਲਿਆ ਇਸੇ ਤਰਾਂ ਮਨਨ ਸਿੰਧਵਾਨੀ ਵਲੋਂ 5100 ਇੱਟਾਂ ਦਾ ਸਹਿਯੋਗ ਦਿੱਤਾ ਗਿਆ । ਮੰਦਰ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਪ੍ਰਤੀ ਮੈਂਬਰ 5100 ਰੁਪਏ ਦਾ ਯੋਗਦਾਨ ਦਿੱਤਾ ਗਿਆ । ਕੌਂਸਲਰ ਪ੍ਰਿਤਪਾਲ ਕੌਰ ਤੁਲੀ , ਕੌਂਸਲਰ ਜਸਦੇਵ ਸਿੰਘ ਅਤੇ ਸਾਬਕਾ ਕੌਂਸਲਰ ਬੀਬੀ ਸਰਬਜੀਤ ਕੌਰ ਵਲੋਂ ਵੀ ਨਿਰਮਾਣ ਕਾਰਜ ਵਿੱਚ ਯੋਗਦਾਨ ਦਾ ਸੰਕਲਪ ਲਿਆ ਗਿਆ । ਮੰਦਰ ਕਮੇਟੀ ਸਰਪ੍ਰਸਤ ਹਰਜਿੰਦਰ ਗੋਗਨਾ ਵਲੋਂ ਸਮੂਹ ਧਰਮ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਆਸ਼ੂ ਸਿੰਧਵਾਨੀ, ਸਾਬਕਾ ਪ੍ਰਧਾਨ ਪ੍ਰਮੋਦ ਗੁਪਤਾ, ਨਰਿੰਦਰ ਸ਼ਰਮਾ, ਤ੍ਰਿਪਤਾ ਸ਼ਰਮਾ, ਵਰਿੰਦਰ ਸਿੰਘ ਕੰਬੋਜ, ਜਤਿੰਦਰ ਸ਼ਰਮਾ, ਜਸਵਿੰਦਰ ਸਿੰਘ, ਸਰਬਜੀਤ ਸਿੰਘ, ਜੌਹਨੀ ਸ਼ਰਮਾ, ਸ਼ਾਮ ਲਾਲ ਸੈਣੀ, ਅਸ਼ੋਕ ਕੁਮਾਰ, ਗੁਰਦੀਪ ਸਿੰਘ ਤੁਲੀ, ਪੰਡਿਤ ਮਹੇਸ਼ ਸ਼ਰਮਾ, ਸੰਜੀਵ ਕੁਮਾਰ, ਧਰਿੰਦਰ ਲਾਡੀ, ਵੰਦਨਾ, ਹੇਮਾ, ਸੁਰਜੀਤ ਕੌਰ, ਰਾਧਾ ਰਾਣੀ, ਆਰਤੀ, ਨੀਲਮ, ਵਿੱਕੀ ਗੋਗਨਾ, ਮੁਨੀਸ਼ ਕੁਮਾਰ, ਮਨਜੀਤ, ਪ੍ਰਦੀਪ ਸ਼ਰਮਾ , ਵਿਸ਼ਾਲ ਸ਼ਰਮਾ, ਵਿਸ਼ਾਲ ਬਹਿਲ, ਹਾਜ਼ਰ ਸਨ ।

ਸਨਾਤਨ ਧਰਮ ਮੰਦਰ ਕਮੇਟੀ ਭਗਤ ਪੁਰਾ ਵਲੋਂ ਮੰਦਰ ਹਾਲ ਦਾ ਨਿਰਮਾਣ ਸ਼ੁਰੂ ਅਨੀਤਾ ਸੋਮ ਪ੍ਰਕਾਸ਼ ਅਤੇ ਮਨਨ ਸਿੰਧਵਾਨੀ ਨੇ ਕੀਤਾ ਸ਼੍ਰੀ ਗਣੇਸ਼
Visits:48 Total: 48390