ਬਟਾਲਾ….
ਅਮੀਰਾਂ ਦੀ ਤਰ੍ਹਾਂ ਗਰੀਬਾਂ ਸਿਰ ਚੜ੍ਹੇ ਕਰਜ਼ੇ ਮਾਫ਼ੀ ਲਈ ਸਰਕਾਰ ਨੂੰ ਘੇਰਾਂਗੇ ਇਹ ਐਲਾਨ ਅੱਜ ਇਥੇ ਬਟਾਲਾ ਕਲੱਬ ਵਿਖੇ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਦੇ ਮਜ਼ਦੂਰ ਆਗੂਆਂ ਤੇ ਵਰਕਰਾਂ ਇੱਕ ਜਨਰਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ, ਤੇ ਸੂਬਾ ਆਗੂ ਮਨਜੀਤ ਰਾਜ ਨੇ ਕੀਤਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਮਾਂਝਾ ਜੋਨ ਦੀ 51 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਦਾ ਇੰਚਾਰਜ ਮਨਜੀਤ ਰਾਜ ਨੂੰ ਲਾਇਆ ਗਿਆ।
ਮੀਟਿੰਗ ਨੂੰ ਸੰਬੋਧਨ ਕਰਦੇ ਸੂਬਾ ਪ੍ਰਧਾਨ ਭਗਵੰਤ ਸਮਾਓ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ 28,29 ਨੂੰ ਵਿਧਾਨ ਸਭਾ ਦੇ ਰੱਖੇ ਇਜਲਾਸ ਵਿੱਚ ਦਲਿਤਾਂ, ਔਰਤਾਂ, ਨੌਜਵਾਨਾਂ, ਤੇ ਕਿਸਾਨਾਂ ਦੇ ਬੁਨਿਆਦੀ ਮੁੱਦਿਆਂ ਨੂੰ ਰੇਤੇ ਦੀਆਂ ਖੱਡਾਂ ਵਿੱਚ ਹੀ ਰੋਲ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਪੂੰਜੀਪਤੀਆਂ ਪੱਖੀ ਨੀਤੀਆਂ ਕਾਰਨ ਬੇਰੁਜ਼ਗਾਰੀ, ਮਹਿੰਗਾਈ ਤੇ ਗਰੀਬ ਲਗਾਤਾਰ ਵੱਧ ਰਹੀ ਹੈ। ਜਿਸ ਬੇਜ਼ਮੀਨੇ ਦਲਿਤਾਂ ਗਰੀਬਾਂ ਨੂੰ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਮੋਟੇ ਵਿਆਜ ਦਰ ਤੇ ਪ੍ਰਾਈਵੇਟ ਕਰਜ਼ੇ ਚੁੱਕਣੇ ਪੈ ਰਹੇ ਹਨ। ਅਤੇ ਇਹਨਾਂ ਕਰਜ਼ਿਆਂ ਦੇ ਜਾਲ ਵਿਚ ਫਸ ਗਰੀਬ ਅੱਜ ਆਤਮਹੱਤਿਆ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਧਾਰਮਿਕ ਸਥਾਨਾਂ ਦੀ ਯਾਤਰਾ ਅਤੇ ਇਸ਼ਤਿਹਾਰਾਂ ਤੇ ਖਜ਼ਾਨੇ ਦਾ ਕਰੋੜਾਂ ਰੁਪਏ ਰੋੜਨ ਦੀ ਥਾਂ ਬੁਢਾਪਾ ਪੈਨਸ਼ਨ ਦੀ ਉਮਰ ਹੱਦ 58 ਸਾਂਲ ਕਰੇਂ ਅਤੇ ਬੁਢਾਪਾ ਤੇ ਵਿਧਵਾ ਅੰਗਹੀਣ ਪੈਨਸ਼ਨ 5 ਹਜ਼ਾਰ ਮਹੀਨਾ ਲਾਗੂ ਕਰੇ । ਉਨ੍ਹਾਂ ਕਿਹਾ ਕਿ ਇੱਕ ਮਹੀਨੇ ਵਿੱਚ ਨਸ਼ਾ ਬੰਦ ਕਰਨ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਇਜਲਾਸ ਵਿੱਚ ਗੱਲ ਤੱਕ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫ਼ੀ, ਪਿੰਡ ਅੰਦਰ ਮਨਰੇਗਾ ਕਾਨੂੰਨ ਤਹਿਤ ਹਰ ਇਕ ਨੂੰ ਰੁਜ਼ਗਾਰ ਪ੍ਰਾਪਤੀ ਸਮੇਤ ਲੁੱਟ ਅਤੇ ਜ਼ਬਰ ਦੇ ਟਾਕਰੇ ਲਈ ਦਲਿਤਾਂ ਤੇ ਕਿਰਤੀਆਂ ਦੀ ਸਮਾਜਿਕ ਏਕਤਾ ਲਹਿਰ ਖੜ੍ਹੀ ਕੀਤੀ ਜਾਵੇਗੀ।
ਇਸ ਮੌਕੇ ਸੂਬਾ ਸਕੱਤਰ ਹਰਵਿੰਦਰ ਸਿੰਘ ਸੇਮਾ, ਨਵਨਿਯੁਕਤ ਮਾਂਝਾ ਜੋਨ ਦੇ ਇੰਚਾਰਜ ਮਨਜੀਤ ਰਾਜ, ਸਤਿੰਦਰ ਕੌਰ, ਤਿਰਪਤ ਬਾਜਵਾ, ਦਲਵੀਰ ਸਿੰਘ ਮੇਜੂਦ ਸਨ