ਫਗਵਾੜਾ- ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਵਲੋਂ ਨਿਰਦੋਸ਼ ਸੈਲਾਨੀਆਂ ਦੇ ਕਤਲ ਦੇ ਵਿਰੋਧ ਅਤੇ ਉਹਨਾਂ ਦੀ ਆਤਮਿਕ ਸ਼ਾਂਤੀ ਦੇ ਸਬੰਧ ਵਿੱਚ ਖੂਨਦਾਨ ਸਿਰਮੌਰ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜ਼ਿ.) ਫਗਵਾੜਾ ਵਲੋਂ ਕਲੱਬ ਕਬਾਨਾ ਦੇ ਮੈਨੇਜਮੈਂਟ ਅਤੇ ਸਟਾਫ ਦੀ ਮਦਦ ਨਾਲ ਇੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ । ਹੋਟਲ ਉਪ ਪ੍ਰਧਾਨ ਜੋਤੀ ਸਿੰਘ ਅਤੇ ਕਲੱਬ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਦੀ ਅਗਵਾਈ ਵਿੱਚ ਆਯੋਜਿਤ ਇਸ ਕੈਂਪ ਦਾ ਉਦਘਾਟਨ ਕਰਦਿਆਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਤਵਾਦ ਮਾਨਵਤਾ ਲਈ ਬਹੁਤ ਵੱਡੀ ਚੁਣੌਤੀ ਹੈ । ਕੁਦਰਤ ਦੇ ਇੰਨੇ ਨਜ਼ਦੀਕ ਸਥਾਨ ਤੇ ਅੱਤਵਾਦ ਦੀ ਇਹ ਘਟਨਾ ਜਿੰਨੀ ਨਿੰਦੀ ਜਾਵੇ ਉੰਨੀ ਘੱਟ ਹੈ । ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਅੱਤਵਾਦੀਆਂ ਨੇ ਨਿਰਦੋਸ਼ ਲੋਕਾਂ ਦਾ ਖੂਨ ਡੋਲਕੇ ਘਰਾਂ ਵਿੱਚ ਹਨੇਰਾ ਕੀਤਾ ਹੈ ਪ੍ਰੰਤੂ ਕੈਂਪ ਰਾਹੀ ਦਾਨ ਕੀਤਾ ਗਿਆ ਖੂਨ ਲੋਕਾਂ ਦੀ ਜਾਨ ਬਚਾਕੇ ਘਰਾਂ ਵਿੱਚ ਖੁਸ਼ੀਆਂ ਲੈ ਕੇ ਆਵੇਗਾ ।ਹੋਟਲ ਉਪ ਪ੍ਰਧਾਨ ਜੋਤੀ ਸਿੰਘ ਅਤੇ ਡਾਇਰੈਕਟਰ ਬਿਜਨੈਸ ਡਿਵੈਲਪਮੈਂਟ ਨੀਲਮ ਪਨਵਰ ਨੇ ਕਿਹਾ ਕਿ ਹੋਟਲ ਸਟਾਫ ਸਮਾਜ ਸੇਵੀ ਕੰਮਾਂ ਸੁਹਿਰਦ ਸੋਚ ਰੱਖਦਾ ਹੈ ਅਤੇ ਰੁੱਖ ਲਗਾਉਣ ਅਤੇ ਪਾਣੀ ਦੀ ਬੱਚਤ ਵਰਗੇ ਵਾਤਾਵਰਣੀ ਵਿਸ਼ਿਆਂ ਲਈ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਹੈ । ਇਸ ਕੈਂਪ ਵਿੱਚ 40 ਖੂਨਦਾਨੀਆਂ ਨੇ ਖੂਨਦਾਨ ਕਰਕੇ ਆਪਣਾ ਸਮਾਜਿਕ ਫਰਜ਼ ਅਦਾ ਕੀਤਾ । ਕਲੱਬ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਅਤੇ ਸਕੱਤਰ ਵਿਤਿਨ ਪੁਰੀ ਨੇ ਕਿਹਾ ਕਿ ਬਲੱਡ ਬੈਂਕਾਂ ਦਾ ਬਫਰ ਸਟਾਕ ਬਣਾਏ ਰੱਖਣ ਲਈ ਕਲੱਬ ਦੀ ਨਿਰੰਤਰ ਕੋਸ਼ਿਸ਼ ਰਹਿੰਦੀ ਹੈ ਤਾਂਕਿ ਅਨਮੋਲ ਜ਼ਿੰਦਗੀਆਂ ਨੂੰ ਬਚਾਉਣ ਵਿੱਚ ਮਦਦ ਮਿਲ ਸਕੇ । ਪ੍ਰੋਜੈਕਟ ਡਾਇਰੈਕੇਟਰ ਮੈਹਮ ਨੀਤੂ ਬਾਲਾ ਅਤੇ ਡਾ. ਅੰਜੂ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਸਹਿਯੋਗ ਦੀ ਅਪੀਲ ਕੀਤੀ । ਇਸ ਮੌਕੇ ਸਾਬਕਾ ਪ੍ਰਧਾਨ ਵਿਕਰਮ ਗੁਪਤਾ, ਦਲਜੀਤ ਸਿੰਘ, ਸੰਦੀਪ, ਪ੍ਰੀਤੀ ਵਰਮਾ, ਦੀਪਕ, ਸੁਨੀਲ ਜਸਵਾਲ, ਜਤਿਨ ਮੱਟੂ, ਕਮਲ ਧਾਲੀਵਾਲ. ਹਨੀ ਧਾਲੀਵਾਲ. ਭਾਜਪਾ ਨੇਤਾ ਸ਼ਿਵਰੰਜਨ ਦੁੱਗਲ, ਜੁਗਨੂ ਸ਼ਰਮਾ, ਜਸਮੀਤ ਕੌਰ, ਹੈਲਥ ਕਲੱਬ ਮੈਨੇਜਰ ਬੋਧ ਰਾਜ, ਦੀਪੂ ਮਿਡਲੈਂਡ ਅਤੇ ਗਗਨ ਰਾਜ ਪੁਰੋਹਿਤ ਹਾਜ਼ਰ ਸਨ ।

ਪਹਿਲਗਾਮ ਦੇ ਨਿਰਦੋਸ਼ ਸੈਲਾਨੀਆਂ ਨੂੰ ਸਮਰਪਿਤ ਲਗਾਇਆ ਖੂਨਦਾਨ ਕੈਂਪ ਹਲਕਾ ਵਿਧਾਇਕ ਧਾਲੀਵਾਲ ਨੇ ਕੀਤਾ ਉਦਘਾਟਨ
Visits:50 Total: 47649