ਫਗਵਾੜਾ ਐਕਸਪ੍ਰੈਸ ਨਿਊਜ਼ ।।।
ਅੱਜ ਅੰਮ੍ਰਿਤਸਰ ਜ਼ਿਲੇ ਦੇ ਨਜ਼ਦੀਕ ਪੈਂਦੇ ਪਿੰਡ ਥਾਂਦਾ ਵਿਖੇ 11 ਏਕੜ ਜ਼ਮੀਨ ਵਿੱਚ ਉਸਾਰੇ ਗਏ ਮਾਊਂਟ ਲਿਟਰਾ ਸਕੂਲ (ਜ਼ੀ ਲਾਰਨ ਲਿਮਟਿਡ) ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੀਤੀ ਗਈ।
ਮਾਊਂਟ ਲਿਟਰਾ ਸਕੂਲ ਸਕੂਲ ਦੀ ਨਵੀਂ ਬਣੀ ਬਿਲਡਿੰਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇਂ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਆਈਆ ਹੋਈਆਂ ਸੰਗਤਾਂ ਨੂੰ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਬਿਕਰਮਜੀਤ ਸਿੰਘ ਦੇ ਜੱਥੇ ਵੱਲੋਂ ਕੀਰਤਨ ਸਰਵਣ ਕਰਵਾਇਆ ਗਿਆ। ਅਰਦਾਸੀਏ ਸਿੰਘ ਗਿਆਨੀ ਸੁਖਦੇਵ ਸਿੰਘ ਜੀ ਵੱਲੋਂ ਸਕੂਲ ਦੀ ਚੜਦੀਕਲਾ ਲਈ ਅਰਦਾਸ ਕੀਤੀ ਗਈ। ਆਈਆਂ ਹੋਈਆਂ ਸੰਗਤਾਂ ਨੂੰ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ ਅਤੇ ਗੁਰੂ ਕੇ ਲੰਗਰ ਦਾ ਖ਼ਾਸ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਮਾਊਂਟ ਲਿਟਰਾ ਸਕੂਲ ਪਿੰਡ ਥਾਂਦੇ ਦੇ ਡਾਇਰੈਕਟਰ ਕੰਵਰ ਮੁਬਾਰਕ ਸਿੰਘ ਵੱਲੋਂ ਆਏਂ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਦੱਸਿਆਂ ਗਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮਾਊਂਟ ਲਿਟਰਾ ਸਕੂਲ (ਜ਼ੀ ਲਾਰਨ ਲਿਮਟਿਡ) ਦੀ ਇੱਕੋ ਇੱਕ ਇਹ ਬ੍ਰਾਂਚ ਹੈ ਅਤੇ ਸਕੂਲ ਦੀ ਅਰੰਭਤਾ ਮੌਕੇ ਜੋਂ ਬੱਚੇ ਸਕੂਲ ਵਿੱਚ ਦਾਖ਼ਲ ਹੋਏ ਉਹਨਾਂ ਦੀ ਦਾਖ਼ਲਾ ਫ਼ੀਸ ਅੱਜ ਫ੍ਰੀ ਕੀਤੀ ਗਈ ਸੀ ਅਤੇ ਅੱਜ ਤੱਕ 300 ਦੇ ਕਰੀਬ ਬੱਚੇ ਸਕੂਲ ਵਿੱਚ ਦਾਖ਼ਲਾ ਲੈ ਚੁੱਕੇ ਹਨ। ਇਸ ਸਕੂਲ ਵਿੱਚ ਬੱਚਿਆਂ ਦੇ ਸੁਨਿਹਰੀ ਭਵਿੱਖ ਨੂੰ ਉਜਵਲ ਕਰਨ ਲਈ ਆਧੁਨਿਕ ਤਰੀਕੇ ਨਾਲ ਪੜਾਇਆ ਜਾਵੇਗਾ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਕੌਰ ਸੇਠੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਸ਼ੁਭ ਕਾਰਜ ਮੌਕੇ ਤੇ ਸੀ.ਬੀ.ਐਸ.ਈ ਪੈਟਰਨ ਪਲੇਅ ਪੈਨ ਤੋਂ ਲੈ ਕੇ 7 ਜਮਾਤ ਦੇ ਵਿਦਿਆਰਥੀਆਂ ਲਈ ਫ੍ਰੀ ਅਡਮਿਸ਼ਨ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕੀ ਇਸ ਸਕੂਲ ਵਿੱਚ ਬੱਚਿਆਂ ਨੂੰ ਆਧੁਨਿਕ ਤਰੀਕੇ ਨਾਲ ਪੜਾਇਆ ਜਾਵੇਗਾ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਨੂੰ ਉੱਚਾ ਚੁੱਕਣ ਲਈ ਅਤੇ ਬੱਚਿਆਂ ਦੇ ਸਰੀਰਿਕ ਵਿਕਾਸ ਲਈ ਹਰ ਤਰ੍ਹਾਂ ਦੀਆਂ ਖੇਡਾਂ ਲਈ ਵੱਖੋ-ਵੱਖ ਗਰਾਊਂਡਾਂ ਸਕੂਲ ਵਿੱਚ ਤਿਆਰ ਕੀਤੀਆਂ ਗਈਆਂ ਹਨ। ਜਿਸ ਵਿੱਚ ਗੱਤਕਾ, ਮਾਰਸ਼ਲਆਰਟ, ਜੂਡੋ ਕਰਾਟੇ, ਫੁੱਟਬਾਲ, ਹਾਕੀ, ਕ੍ਰਿਕਟ, ਸਕੇਟਿੰਗ ਆਦਿ ਖੇਡਾਂ ਨਾਲ-ਨਾਲ ਸ਼ੂਟਿੰਗ ਆਰਚਰੀ ਵਰਗੀਆਂ ਅੰਤਰਰਾਸ਼ਟਰੀ ਖੇਡਾਂ ਚੰਗੇ ਕੋਚਾਂ ਦੇ ਧਿਆਨ ਵਿੱਚ ਬੱਚਿਆਂ ਦੀ ਪਸੰਦੀ ਮੁਤਾਬਕ ਖੇਡਾਂ ਕਰਵਾਈਆਂ ਜਾਣਗੀਆਂ। ਇਸ ਸਕੂਲ ਵਿੱਚ ਲਵ ਫੋਰ ਨੋਲੇਜ ਫਿਲੋਸਫੀ ਤਹਿਤ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ ਤਾਂ ਜੋ ਬੱਚੇ ਆਪਣੇ ਜੀਵਨ ਵਿੱਚ ਵਧੇਰੇ ਜਾਣਕਾਰੀਆਂ ਦੇ ਜਗਿਆਸੂ ਬਣੇ ਰਹਿਣ। ਉਹਨਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਦੇ ਪੜ੍ਹਨ ਲਈ ਸਕੂਲ ਇਮਾਰਤ ਦੀ ਹਰੇਕ ਜਮਾਤ ਵਿੱਚ ਅਤੇ ਸਕੂਲੀ ਬੱਸਾਂ ਵਿੱਚ ਏ.ਸੀ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਗਰਮੀ ਦੇ ਵੱਧ ਰਹੇ ਤਾਪਮਾਨ ਵਿੱਚ ਬੱਚੇ ਆਰਾਮ ਨਾਲ ਸਕੂਲ ਆ ਕੇ ਆਪਣੀ ਪੜ੍ਹਾਈ ਨੂੰ ਪੂਰਾ ਕਰ ਸਕਣਗੇ। ਉਹਨਾਂ ਆਪਣੇ ਭਾਸ਼ਣ ਦੌਰਾਨ ਇਹ ਵੀ ਕਿਹਾ ਕਿ ਸਕੂਲ ਵਿੱਚ ਪੜ੍ਹਦੇ ਬੱਚਿਆਂ ਨੂੰ ਘਰ ਤੋਂ ਸਕੂਲ ਅਤੇ ਵਾਪਸੀ ਮੌਕੇ ਮਾਪੇ ਆਪਣੇ ਬੱਚਿਆਂ ਨੂੰ ਆਪਣੇ ਮੋਬਾਇਲ ਰਾਹੀਂ ਆਸਾਨੀ ਨਾਲ ਜੀਪੀਐਸ ਸਿਸਟਮ ਨਾਲ ਟਰੈਕ ਕਰ ਸਕਣਗੇ। ਮਾਪਿਆਂ ਦੀ ਸਹੂਲਤ ਵੱਜੋਂ ਉਹਨਾਂ ਨੂੰ ਲੀਟਰਾ ਨੋਵਾ ਐਪ ਤੇ ਵੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਵਿੱਚ ਸਹਿਯੋਗੀ ਹੋਣਗੇ।
ਇਸ ਮੌਕੇ ਡਾਇਰੈਕਟਰ ਨਵਦੀਪ ਕੌਰ, ਜ਼ੀ ਲਾਰਨ ਲਿਮਟਿਡ ਦੇ ਸੀਨੀਅਰ ਮੈਨੇਜਰ ਸਭਿਆ ਸਾਂਚੀ, ਅੰਕਿਤ ਕੁਮਾਰ, ਇੰਜੀਨੀਅਰ ਵਿਪਿਨ ਜ਼ੀ ਲਰਨ ਲਿਮਿਟਡ, ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਰਣਜੀਤ ਸਿੰਘ ਮਸੌਣ (ਆਪਣੀ ਸਮੁੱਚੀ ਟੀਮ ਸਮੇਤ), ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਸ਼੍ਰੋਮਣੀ ਕਮੇਟੀ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਭਾਈ ਰਾਮ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਹਰਜੀਤ ਸਿੰਘ ਮੋਦੇ ਮੈਨੇਜਰ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ, ਗੁਰਕੀਰਤ ਸਿੰਘ ਖਾਪੜਖੇੜੀ, ਸਾਬਕਾ ਸਰਪੰਚ ਗੁਰਵਿੰਦਰ ਸਿੰਘ ਗੋਰਾ, ਦਿਲਰਾਜ ਸਿੰਘ ਗਿੱਲ, ਬਾਬਾ ਕੁਲਦੀਪ ਸਿੰਘ, ਜੋਬਨਜੀਤ ਸਿੰਘ ਰੰਧਾਵਾ, ਪ੍ਰਚਾਰਕ ਭਾਈ ਖਜ਼ਾਨ ਸਿੰਘ, ਲਖਬੀਰ ਸਿੰਘ ਖਪੜਖੇੜੀ, ਸਾਬਕਾ ਸੰਸਦੀ ਸਕੱਤਰ ਅਤੇ ਵਿਧਾਇਕ ਇੰਦਰਬੀਰ ਸਿੰਘ ਬਲਾਰੀਆ, ਵਿਧਾਇਕ ਸੁਖਪਾਲ ਸਿੰਘ ਭੁੱਲਰ, ਚੇਅਰਮੈਨ ਮੰਗਵਿੰਦਰ ਸਿੰਘ ਖਾਪੜਖੇੜੀ, ਡਾਇਰੈਕਟਰ ਕੰਵਰ ਮੁਬਾਰਕ ਸਿੰਘ ਅਤੇ ਸਤਨਾਮ ਸਿੰਘ, ਸਾਬਕਾ ਸਰਪੰਚ ਅਮਨਪ੍ਰੀਤ ਸਿੰਘ ਥਿੰਦ, ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਮਿੰਟੂ, ਰਣਦੀਪ ਸਿੰਘ ਕੋਟਲੀ ਮੀਆਂ ਖਾਂ, ਜਗਦੀਪ ਸਿੰਘ ਕੋਟਲੀ, ਸਾਬਕਾ ਸਰਪੰਚ ਲਖਬੀਰ ਸਿੰਘ ਖਾਪੜਖੇੜੀ, ਸੁੱਖ ਖਾਪੜ ਖੇੜੀ, ਹਲਕਾ ਸੈਂਟਰਲ ਦੇ ਇੰਚਾਰਜ਼ ਨਰਿੰਦਰ ਬਹਿਲ, ਪ੍ਰਿੰਸੀਪਲ ਬਲਰਾਜ ਸਿੰਘ ਢਿੱਲੋਂ, ਨੰਬਰਦਾਰ ਜਗਦੇਵ ਸਿੰਘ, ਜਸਵਿੰਦਰ ਕੌਰ ਸੇਠੀ, ਸਾਹਿਬ ਸਿੰਘ ਗਿਆਨੀ ਬਲਵਿੰਦਰ ਸਿੰਘ ਕਥਾਵਾਚਕ, ਆਦਿ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।

ਮਾਊਂਟ ਲਿਟਰਾ ਸਕੂਲ (ਜ਼ੀ ਗਰੁੱਪ) ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹੋਈ
Visits:85 Total: 44535