Visits:204 Total: 144382
ਸਰਦਾਰ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਗਵਾੜਾ ਅਤੇ ਰਣਜੀਤ ਪਾਲ ਪਾਬਲਾ ਸੀਨੀਅਰ ਆਗੂ ਆਮ ਆਦਮੀ ਪਾਰਟੀ (ਮਿਸਟਰ ਪੰਜਾਬ, ਵਰਲਡ ਰਿਕਾਰਡ ਹੋਲਡਰ) ਅੱਜ ਸ਼ਿਵ ਮੰਦਿਰ ਪੱਕਾ ਬਾਗ ਸਟਾਰਚ ਮਿਲ ਤੋਂ ਨੌਵੇਂ ਮੇਲਾ ਮਈਆ ਦੇ ਸਬੰਧ ਵਿੱਚ 11 ਜੋਤੀ ਸਰੂਪਾਂ ਨੂੰ ਜੇ ਜੇ ਸਕੂਲ ਵਿਖੇ ਸਥਾਪਿਤ ਕਰਨ ਲਈ ਕੱਢੀ ਗਈ ਸ਼ੋਭਾ ਯਾਤਰਾ ਵਿੱਚ ਹਾਜ਼ਰੀ ਲਵਾਈ ਅਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਹਨਾਂ ਨਾਲ ਹਰਮੇਸ਼ ਪਾਠਕ, ਰਘਬੀਰ ਕੌਰ ਮਹਿਲਾ ਕੋਆਰਡੀਨੇਟਰ, ਨਰੇਸ਼ ਸ਼ਰਮਾ ਬਲਾਕ ਪ੍ਰਧਾਨ , ਸਰਬਜੀਤ, ਲਾਲ ਚੰਦ ਨਾਲ ਹੋਰ ਪਾਰਟੀ ਵਰਕਰ ਅਤੇ ਸ਼ਰਧਾਲੂ ਹਾਜ਼ਰ ਸਨ