ਜਲੰਧਰ… ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜਲੰਧਰ ਦੇ “ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ,ਰਾਮਪੁਰ ਲੱਲੀਆਂ” ਵਿਖੇ ‘ਕ੍ਰਿਆਤਮਕ ਖੋਜ’ ਤਹਿਤ ਗਣਿਤ, ਸਾਇੰਸ,ਪੰਜਾਬੀ,ਅੰਗਰੇਜੀ, ਸਮਾਜਿਕ ਸਿੱਖਿਆ ਅਤੇ ਹਿੰਦੀ ਅਧਿਆਪਕਾਂ ਦੀ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਸ਼ੁਰੂ ਹੋਈ। ਉੱਪ ਜਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ ਅਤੇ ਪ੍ਰਿੰਸੀਪਲ ਧਰਮਿੰਦਰ ਰੈਣਾ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਇਸ ਸਿਖਲਾਈ ਵਰਕਸ਼ਾਪ ਵਿੱਚ 30 ਤੋਂ ਵੱਧ ਅਧਿਆਪਕਾਂ ਨੇ ਭਾਗ ਲਿਆ। ਰਿਸੋਰਸ ਪਰਸਨ ਹਰਵਿੰਦਰ ਭੰਡਾਲ, ਲੈਕਚਰਾਰ ਡਾਈਟ (ਕਪੂਰਥਲਾ) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਟ੍ਰੇਨਿੰਗ ਦਾ ਮਕਸਦ ਸਕੂਲਾਂ ਵਿੱਚ ਪੜ੍ਹਾਈ ਦੌਰਾਨ ਆਉਣ ਵਾਲੀਆਂ ਚੁਣੋਤੀਆਂ ਅਤੇ ਉਨ੍ਹਾਂ ਦੇ ਕਾਰਗਰ ਹੱਲ ਲੱਭਣ ਵਿੱਚ ਸਹਾਈ ਹੋਣਾ ਹੈ। ਰਿਸੋਰਸ ਪਰਸਨ ਲੈਕਚਰਾਰ ਹਰੀਦਰਸ਼ਨ ਸਿੰਘ ਅਤੇ ਲੈਕਚਰਾਰ ਕਮਲੇਸ਼ ਕੁਮਾਰੀ ਨੇ ਟ੍ਰੇਨਿੰਗ ਲੈਣ ਆਏ ਸਮੂਹ ਅਧਿਆਪਕਾਂ ਨੂੰ ਐਸ.ਸੀ.ਈ.ਆਰ.ਟੀ ਵਲੋਂ ਸ਼ੁਰੂ ਕੀਤੇ ਗਏ ਇਸ ਟ੍ਰੇਨਿੰਗ ਪ੍ਰੋਗਰਾਮ ਬਾਰੇ ਵਿਸਥਾਰ ਪੂਰਵਕ ਦੱਸਿਆ।ਟ੍ਰੇਨਿੰਗ ਇੰਚਾਰਜ ਜਸਵਿੰਦਰ ਸਿੰਘ, ਹਰਜੀਤ ਕੁਮਾਰ ਬਾਵਾ ਅਤੇ ਸਟੇਟ ਰਿਸੋਰਸ ਪਰਸਨ ਚੰਦਰਸ਼ੇਖਰ ਵੱਲੋਂ ਟ੍ਰੇਨਿੰਗ ਲੈਣ ਆਏ ਸਮੂਹ ਅਧਿਆਪਕਾਂ ਨੂੰ ਸਕੂਲੀ ਸਿੱਖਿਆ ਦੌਰਾਨ ਆਉਣ ਵਾਲੀਆਂ ਚੁਣੋਤੀਆਂ ਅਤੇ ਉਨ੍ਹਾਂ ਦੇ ਸਫ਼ਲ ਹੱਲ ਲੱਭਣ ਲਈ ਵਚਨਬੱਧ ਕੀਤਾ। ਇਸ ਮੌਕੇ ਹਰਜੀਤ ਸਿੰਘ, ਦੀਪਕ ਕੁਮਾਰ, ਧਰਮਪਾਲ ਸਿੰਘ,ਵਿਕਰਮ ਸਿੰਘ,ਕਮਲਦੀਪ ਸਿੰਘ, ਡਾ.ਅਨੀਤਾ, ਨਿਸ਼ਚਲ ਕੁਮਾਰੀ, ਅੰਜੂ ਬਾਲਾ, ਕੰਚਨ ਸ਼ਰਮਾ ਸਮੇਤ ਲੱਗਭਗ 30 ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ।
ਤਿੰਨ ਰੋਜ਼ਾ “ਕ੍ਰਿਆਤਮਕ ਖੋਜ” ਤਹਿਤ ਅਧਿਆਪਕਾਂ ਦੀ ਟ੍ਰੇਨਿੰਗ ਦਾ ਹੋਇਆ ਆਗਾਜ਼*… ਵਿਨੋਦ ਸ਼ਰਮਾ 8528121325
Visits:156 Total: 44537