ਆਪ ਸਰਕਾਰ ਦੀਆਂ ਅਨੁਸੂਚਿਤ ਜਾਤੀਆਂ ਨੂੰ ਦਿੱਤੀਆਂ ਗਾਰੰਟੀਆਂ ਫੇਲ ਬੋਰੀਆਂ ਤੇ ਬੈਠਣ ਵਾਲੇ ਬਹੁਜਨ ਸਮਾਜ ਨੂੰ ਡਾ ਅੰਬੇਡਕਰ ਨੇ ਸੱਤਾ ਪ੍ਰਾਪਤੀ ਦਾ ਟੀਚਾ ਦਿੱਤਾ – ਜਸਵੀਰ ਸਿੰਘ ਗੜ੍ਹੀ….ਫਗਵਾੜਾ ਐਕਸਪ੍ਰੈਸ ਨਿਊਜ਼… ਵਿਨੋਦ ਸ਼ਰਮਾ

पंजाब
Spread the love
Visits:179 Total: 45061

ਜਲੰਧਰ – ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦਲਿਤਾਂ ਪਿਛੜੇ ਵਰਗਾਂ ਦੇ 13ਸਵਾਲਾਂ ਨੂੰ ਲੈਕੇ ਅੱਜ ਜਲੰਧਰ ਵਿਖੇ ਬੋਰੀਆਂ ਤੇ ਬੈਠਕੇ ਵਿਸ਼ਾਲ ਪ੍ਰਦਰਸ਼ਨ ਕੀਤਾ ਅਤੇ ਗਵਰਨਰ ਦੇ ਨਾਮ ਮੈਮੋਰੰਡਮ ਦਿੱਤਾ। ਇਸ ਮੌਕੇ ਬਸਪਾ ਵਰਕਰਾਂ ਦੇ ਵਿਸ਼ਾਲ ਇਕੱਠ ਨੇ ਆਪਣੇ ਆਪਣੇ ਘਰੋਂ ਲਿਆਂਦੀ ਬੋਰੀ ਤੇ ਬੈਠੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਹਰੇ ਲਗਾਕੇ ਘੰਟਿਆਬੱਧੀ ਪ੍ਰਦਰਸ਼ਨ ਕੀਤਾ। ਸ ਗੜ੍ਹੀ ਨੇ ਕਿਹਾ ਕਿ ਆਪ ਸਰਕਾਰ ਦੀਆਂ ਅਨੁਸੂਚਿਤ ਜਾਤੀਆਂ ਨੂੰ ਦਿੱਤੀਆਂ ਗਾਰੰਟੀਆਂ ਫੇਲ ਹੋਈਆ ਹਨ। ਧਰਨਾ ਮੁਕਤ ਪੰਜਾਬ, ਨਸ਼ਾ ਮੁਕਤ ਪੰਜਾਬ ਤੇ ਕਰਜ਼ਾ ਮੁਕਤ ਪੰਜਾਬ ਦੀ ਗਾਰੰਟੀ ਦਾ ਢੋਲ ਪਾਟ ਚੁੱਕਾ ਹੈ। ਸ ਗੜ੍ਹੀ ਨੇ ਕਿਹਾ ਕਿ ਬੋਰੀਆਂ ਤੇ ਬੈਠਣ ਵਾਲੇ ਬਹੁਜਨ ਸਮਾਜ ਨੂੰ ਡਾ ਅੰਬੇਡਕਰ ਨੇ ਸੱਤਾ ਪ੍ਰਾਪਤੀ ਦਾ ਟੀਚਾ ਦਿੱਤਾ। ਇਸ ਮੌਕੇ ਪੰਜਾਬ ਸਰਕਾਰ ਨੂੰ 15ਸਵਾਲਾਂ ਦਾ ਉੱਤਰ ਦੇਣ ਲਈ ਕਿਹਾ ਜਿਸ ਵਿਚ0ਸਮਾਜ ਦੇ ਸਾਰੇ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਕਿਉਂ ਨਹੀਂ ਦਿੱਤੀ ਗਈ?0IAS PCS NEET IIT etc ਕੋਰਸਾਂ ਲਈ ਕੋਚਿੰਗ ਮੁਫਤ ਕਿਉਂ ਨਹੀਂ ਦਿੱਤੀ ਗਈ? ਸਮਾਜ ਦੇ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਦਾ ਸਾਰਾ ਖਰਚ ਸਰਕਾਰ ਨੇ ਕਿਉਂ ਨਹੀਂ ਚੁੱਕਿਆ?ਮਹਿਲਾਵਾਂ ਨੂੰ 1000/ਰੁਪਏ ਪ੍ਰਤੀ ਮਹੀਨਾ ਕਿਉਂ ਨਹੀਂ ਮਿਲਿਆ ? ਬਿਮਾਰੀਆਂ ਨਾਲ ਪੀੜਤ ਲੋਕਾਂ ਦਾ ਸਾਰਾ ਖਰਚ ਸਰਕਾਰ ਨੇ ਕਿਉਂ ਨਹੀਂ ਚੁੱਕਿਆ? ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਿਉਂ ਨਹੀਂ ਕੀਤਾ ਗਿਆ? ਗਰੀਬਾਂ ਨੂੰ 5/5 ਮਰਲੇ ਦੇ ਪਲਾਟ ਕਿਉਂ ਨਹੀਂ ਮਿਲੇ? ਰਾਜ ਸਭਾ ਵਿੱਚ ਇੱਕ ਵੀ ਅਨੁਸੂਚਿਤ ਜਾਤੀਆਂ ਦਾ ਮੈਂਬਰ ਕਿਉਂ ਨਹੀਂ ਚੁਣਿਆ ? ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਕਿਉਂ ਨਹੀਂ ਲੱਗਿਆ? ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾ ਕੇ 10 ਤੋਂ 5 ਕਿਉਂ ਕੀਤੀ? ਮੈਂਬਰਾਂ ਦਾ ਕਾਰਜਕਾਲ 6 ਸਾਲ ਤੋਂ ਘਟਾਕੇ 3 ਸਾਲ ਕਿਉਂ ਕੀਤਾ?ਲਾਅ ਅਫਸਰਾਂ ਦੀ ਭਰਤੀ ਵਿੱਚ ਇੱਕ ਵੀ ਅਨੁਸੂਚਿਤ ਜਾਤੀ ਦਾ ਵਕੀਲ ਕਿਉਂ ਨਹੀਂ ਚੁਣਿਆ? ਮਜ਼ਦੂਰਾਂ ਦੇ ਕੰਮ ਦੇ ਘੰਟੇ 8 ਤੋਂ ਵਧਾ ਕੇ 12 ਘੰਟੇ ਕਿਉਂ ਕੀਤੇ ? ਅਨੁਸੂਚਿਤ ਜਾਤੀਆਂ ਦਾ ਡਿਪਟੀ ਮੁੱਖ-ਮੰਤਰੀ ਲਾਉਣ ਦਾ ਵਾਅਦਾ ਪੂਰਾ ਕਿਉਂ ਨਹੀਂ ਕੀਤਾ? ਵਿਦਿਆਰਥੀਆਂ ਦੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਨੂੰ ਹੋਰ ਮਜਬੂਤ ਕਰਨ ਲਈ ਸਿੱਖਿਆ ਸੰਸਥਾਵਾਂ ਦਾ 1500 ਕਰੋੜ ਰੁਪਿਆ ਤੋਂ ਜ਼ਿਆਦਾ ਬਕਾਇਆ ਜਾਰੀ ਕਿਉਂ ਨਹੀਂ ਕੀਤਾ? ਓਬੀਸੀ ਜਮਾਤਾਂ ਲਈ ਜਾਤੀ ਜਨਗਣਨਾ ਸਰਕਾਰ ਦੇ ਏਜੇਂਡੇ ਤੇ ਕਿਓਂ ਨਹੀ ? ਓਬੀਸੀ ਜਮਾਤਾਂ ਲਈ ਮੰਡਲ ਕਮਿਸ਼ਨ ਰਿਪੋਰਟ ਤਹਿਤ ਨੌਕਰੀਆਂ ਤੇ ਸਿੱਖਿਆ ਵਿੱਚ 27% ਰਾਖਵਾਂਕਰਨ ਲਾਗੂ ਕਿਉਂ ਨਹੀਂ ?
ਵਿਧਾਇਕ ਡਾ ਨੱਛਤਰ ਪਾਲ ਜੀ ਨੇ ਕਿਹਾ ਕਿ ਸ਼੍ਰੀ ਭਗਵੰਤ ਮਾਨ ਜੀ ਪਾਣੀਆਂ ਦੇ ਮੁੱਦੇ ਤੇ ਸਰਮਾਏਦਾਰ ਰਾਜਨੀਤਿਕ ਦਲਾਂ ਦੀ ਸੱਦੀ ਮੀਟਿੰਗ ਵਿੱਚ ਬਹੁਜਨ ਸਮਾਜ ਨੂੰ ਉੱਤਰ ਦੇਣ, ਜਿੱਥੇ ਗਰੀਬਾਂ ਦਲਿਤਾਂ ਪਿੱਛੜੇ ਵਰਗਾਂ ਲਈ ਕੁਰਸੀ ਨਹੀਂ ਰੱਖੀ ਗਈ ਅਤੇ ਨਾ ਹੀ ਬਹੁਜਨ ਸਮਾਜ ਨੂੰ ਸੱਦਾ ਦਿੱਤਾ ਗਿਆ ਹੈ। ਸੂਬਾ ਇੰਚਾਰਜ ਸ਼੍ਰੀ ਅਜੀਤ ਸਿੰਘ ਭੈਣੀ ਨੇ ਪਛੜੇ ਵਰਗਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਮੰਚ ਸੰਚਾਲਨ ਸ਼੍ਰੀ ਬਲਵਿੰਦਰ ਕੁਮਾਰ ਨੇ ਕੀਤਾ। ਇਸ ਮੌਕੇ ਵਿਧਾਇਕ ਡਾ ਨਛੱਤਰ ਪਾਲ, ਸ਼੍ਰੀ ਅਜੀਤ ਸਿੰਘ ਭੈਣੀ, ਸ਼੍ਰੀ ਗੁਰਲਾਲ ਸੈਲਾ, ਸ਼੍ਰੀ ਗੁਰਨਾਮ ਚੌਧਰੀ, ਠੇਕੇਦਾਰ ਰਾਜਿੰਦਰ ਸਿੰਘ, ਬਲਵਿੰਦਰ ਕੁਮਾਰ, ਜਸਵੰਤ ਰਾਏ, ਪਰਮਜੀਤ ਮੱਲ, ਲਾਲ ਚੰਦ ਔਜਲਾ, ਤਰਸੇਮ ਥਾਪਰ, ਤੀਰਥ ਰਾਜਪੁਰਾ, ਬਲਵਿੰਦਰ ਬਿੱਟਾ, ਰਾਕੇਸ਼ ਦਾਤਾਰਪੁਰ, ਜਗਦੀਸ਼ ਦੀਸ਼ਾ, ਜਗਦੀਸ਼ ਸ਼ੇਰਪੁਰੀ, ਡਾ ਮੱਖਣ ਸਿੰਘ, ਮਾ ਅਮਰਜੀਤ ਝਲੂਰ, ਬਲਵਿੰਦਰ ਰੱਲ, ਮਾ ਓਮ ਪ੍ਰਕਾਸ਼ ਸਰੋਏ, ਬਲਵਿੰਦਰ ਰੱਲ, ਐਡਵੋਕੇਟ ਬਲਦੇਵ ਰੱਲ, ਨਿਰਮਲ ਕੌਰ, ਜਸਵੀਰ ਕੌਰ, ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *