ਨਡਾਲੋਂ ‘ਚ ਬੱਚਿਆਂ ਦਾ ਗੁਰਮਤਿ ਸਿਖਲਾਈ ਕੈਂਪ ਜਾਰੀ… ਫਗਵਾੜਾ ਐਕਸਪ੍ਰੈਸ ਨਿਊਜ਼ ਹਰਵਿੰਦਰ ਸਿੰਘ ਭੁਗਰਨੀ

फगवाड़ा
Spread the love
Visits:89 Total: 44694
  • ਹੁਸ਼ਿਆਰਪੁਰ, 20 ਜੂਨ( ਹਰਵਿੰਦਰ ਸਿੰਘ ਭੁੰਗਰਨੀ)- ਪਿੰਡ ਨਡਾਲੋਂ ਦੇ ਗੁਰਦਵਾਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਵਿਖੇ ਇਲਾਕੇ ਦੇ ਬੱਚਿਆਂ ਨੂੰ ਗੁਰਬਾਣੀ-ਗੁਰਇਤਿਹਾਸ ਨਾਲ ਜੋੜਨ ਸਬੰਧੀ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਅਤੇ ਭਾਈ ਮਲਕੀਅਤ ਸਿੰਘ ਅਖੰਡ ਕੀਰਤਨੀ ਜਥਾ ਤੇ ਫਗਵਾੜੇ ਦੀਆਂ ਜਥੇਬੰਦੀਆਂ ਦੀ ਅਗਵਾਈ ਚ ਬਾਬਾ ਜਰਨੈਲ ਸਿੰਘ ਨਡਾਲੋਂ, ਜਥੇਦਾਰ ਇਕਬਾਲ ਸਿੰਘ ਖੇੜਾ, ਸਾਬਕਾ ਸਰਪੰਚ ਜਸਬੀਰ ਸਿੰਘ ਭੱਟੀ, ਭਾਈ ਅਮਰਜੀਤ ਸਿੰਘ ਰਾਜਾ ਜਾਂਗਣੀਵਾਲ, ਭਾਈ ਲਖਵੀਰ ਸਿੰਘ ਰਾਣਾ ਡਾਨਸੀਵਾਲ, ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ ਗੁਰਮਤਿ ਸਿਖਲਾਈ ਕੈਂਪ ਜਾਰੀ ਹੈ l ਅੱਜ ਲਗਾਏ ਗਏ ਕੈਂਪ ਚ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ ਭਾਈ ਧਰਮ ਸਿੰਘ ਅਜਨੋਹਾ ਤੇ ਭਾਈ ਗੁਰਜਿੰਦਰ ਸਿੰਘ ਸ਼ਹੀਦਾਂ, ਗੱਤਕੇ ਦੀ ਸਿੱਖਿਆ ਬੀਬੀ ਤਰਨਪ੍ਰੀਤ ਕੌਰ ਡਾਨਸੀਵਾਲ, ਭਾਈ ਗੁਰਪ੍ਰੀਤ ਸਿੰਘ ਜਗਜੀਤ ਪੁਰ, ਤਰਨਪ੍ਰੀਤ ਸਿੰਘ-ਹਰਦੀਪ ਸਿੰਘ-ਕਰਨਜੀਤ ਸਿੰਘ ਫਗਵਾੜਾ ਤੇ ਸਿਮਰਨ ਸਿੰਘ ਮਲਕਪੁਰ ਅਤੇ ਦਸਤਾਰ ਤੇ ਦੁਮਾਲੇ ਦੀ ਸਿੱਖਿਆ ਨਵਜੋਤ ਸਿੰਘ ਬੱਡੋਂ ਤੇ ਹਰਪ੍ਰੀਤ ਸਿੰਘ ਪੰਜੋੜ ਨੇ ਦਿੱਤੀl ਇਸ ਮੌਕੇ ਭਾਈ ਸੁਖਦੇਵ ਸਿੰਘ ਨਡਾਲੋਂ, ਸਰਵਣ ਸਿੰਘ ਟੋਡਰਪੁਰ, ਗੁਰਪਾਲ ਸਿੰਘ, ਧਰਮਿੰਦਰ ਸਿੰਘ ਸੋਨੂੰ, ਲਖਵਿੰਦਰ ਸਿੰਘ ਵਿੰਦਾ, ਬਲਜਿੰਦਰ ਸਿੰਘ ਪੰਜੋੜ, ਦਲਵੀਰ ਸਿੰਘ ਭੱਟੀ, ਕਿਸ਼ਨ ਸਿੰਘ ਲਾਂਗਰੀ, ਹਰਦੀਪ ਸਿੰਘ, ਬਾਬਾ ਸ਼ੇਰਾ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *