ਜਲੰਧਰ ਦੇ ਹਜ਼ਾਰਾ ਸਕੂਲ ਵਿਖੇ “ਮਿਸ਼ਨ ਸਮਰੱਥ” ਤਹਿਤ ਅਧਿਆਪਕਾਂ ਦੀ ਟ੍ਰੇਨਿੰਗ ਦਾ ਹੋਇਆ ਆਗਾਜ਼* _*ਚਾਰ ਫੇਜ਼ਾਂ ਵਿੱਚ ਹੋਵੇਗੀ ਟ੍ਰੇਨਿੰਗ_*… ਵਿਨੋਦ ਸ਼ਰਮਾ ਦੀ ਰਿਪੋਰਟ 8528121325

पंजाब
Spread the love
Visits:201 Total: 45042

*ਹਜ਼ਾਰਾ ਸਕੂਲ ਵਿਖੇ “ਮਿਸ਼ਨ ਸਮਰੱਥ” ਤਹਿਤ ਅਧਿਆਪਕਾਂ ਦੀ ਟ੍ਰੇਨਿੰਗ ਦਾ ਹੋਇਆ ਆਗਾਜ਼*

_*ਚਾਰ ਫੇਜ਼ਾਂ ਵਿੱਚ ਹੋਵੇਗੀ ਟ੍ਰੇਨਿੰਗ_*

ਜਲੰਧਰ 1 ਸਤੰਬਰ ( ) ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਅਤੇ ਐੱਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਵਿਖੇ ‘ਮਿਸ਼ਨ ਸਮਰੱਥ’ ਤਹਿਤ ਬਲਾਕ ਪੂਰਵੀ-1 ਦੇ ਪੰਜਾਬੀ, ਅੰਗਰੇਜੀ ਅਤੇ ਗਣਿਤ ਅਧਿਆਪਕਾਂ ਦੀ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਸ਼ੁਰੂ ਹੋਈ। ਪ੍ਰਿੰਸੀਪਲ ਕੁਲਦੀਪ ਕੌਰ ਅਤੇ ਸਟੇਟ ਰਿਸੋਰਸ ਪਰਸਨ ਚੰਦਰਸ਼ੇਖਰ ਦੀ ਅਗਵਾਈ ਹੇਠ ਕਰਵਾਈ ਗਈ ਇਸ ਸਿਖਲਾਈ ਵਰਕਸ਼ਾਪ ਦਾ ਮਕਸਦ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਛੇਵੀਂ ਤੋਂ ਅੱਠਵੀਂ ਜਮਾਤਾਂ ਨੂੰ ਗਣਿਤ, ਪੰਜਾਬੀ ਅਤੇ ਅੰਗ੍ਰੇਜ਼ੀ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣਾ ਹੈ। ਕੁਲਦੀਪ ਕੌਰ ਨੇ ਟ੍ਰੇਨਿੰਗ ਲੈਣ ਆਏ ਸਮੂਹ ਅਧਿਆਪਕਾਂ ਨੂੰ ਵਿਭਾਗ ਵਲੋਂ ਸ਼ੁਰੂ ਕੀਤੇ ਗਏ ਇਸ “ਪ੍ਰਾਜੈਕਟ ਸਮਰੱਥ” ਬਾਰੇ ਵਿਸਥਾਰ ਪੂਰਵਕ ਦੱਸਿਆ। ਚੰਦਰਸ਼ੇਖਰ ਵੱਲੋਂ ਟ੍ਰੇਨਿੰਗ ਲੈਣ ਆਏ ਸਮੂਹ ਅਧਿਆਪਕਾਂ ਨੂੰ ‘ਮਿਸ਼ਨ ਸਮਰੱਥ’ ਨੂੰ ਸਫ਼ਲ ਬਣਾਉਣ ਲਈ ਵਚਨਬੱਧ ਕੀਤਾ। ਇਸ ਮੌਕੇ ਬਲਾਕ ਰਿਸੋਰਸ ਪਰਸਨ ਹਰਜੀਤ ਸਿੰਘ, ਰਚਨਾ ਗੁਲਾਟੀ ਅਤੇ ਅਨੀਤਾ ਰਾਣੀ ਵਲੋਂ ਸਮੂਹ ਅਧਿਆਪਕਾਂ ਨੂੰ ਮਿਸ਼ਨ ਸਮਰੱਥ ਅਧੀਨ ਵਿੱਦਿਆਰਥੀਆਂ ਦੀ ਦਰਜਾਬੰਦੀ ਕਰਨ ਅਤੇ ਉਹਨਾਂ ਦੇ ਪੱਧਰ ਅਨੁਸਾਰ ਗਤੀਵਿਧੀਆ ਕਰਵਾਉਣ ਬਾਰੇ ਵਿਸਥਾਰ ਪੂਰਵਕ ਦੱਸਿਆ।ਇਸ ਟ੍ਰੇਨਿੰਗ ਦੌਰਾਨ ਗੁਰਪ੍ਰੀਤ ਸਿੰਘ, ਮਹਿੰਦਰ ਪ੍ਰਤਾਪ, ਹਰਜਾਪ ਸਿੰਘ, ਅਨੂੰ ਬਾਲੀ,ਰਮਿੰਦਰ ਕੌਰ ਸਮੇਤ ਬਲਾਕ ਦੇ ਲੱਗਭਗ 50 ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ।

Leave a Reply

Your email address will not be published. Required fields are marked *