ਜਲੰਧਰ….ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਅਤੇ ਐੱਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜਲੰਧਰ ਦੇ ਮੈਰੀਟੋਰੀਅਸ ਸਕੂਲ ਵਿਖੇ ‘ਮਿਸ਼ਨ ਸਮਰੱਥ’ ਤਹਿਤ ਬਲਾਕ ਰਿਸੋਰਸਪਰਸਨ ਅਧਿਆਪਕਾਂ ਦੀ ਸਿਖਲਾਈ ਵਰਕਸ਼ਾਪ ਕਰਵਾਈ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਗੁਰਸ਼ਰਨ ਸਿੰਘ ਅਤੇ ੳੱਪ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਾਜੀਵ ਜੋਸ਼ੀ ਦੀ ਅਗਵਾਈ ਹੇਠ ਕਰਵਾਈ ਗਈ ਇਸ ਸਿਖਲਾਈ ਵਰਕਸ਼ਾਪ ਦਾ ਮਕਸਦ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਛੇਵੀਂ ਤੋਂ ਅੱਠਵੀਂ ਜਮਾਤਾਂ ਨੂੰ ਗਣਿਤ, ਪੰਜਾਬੀ ਅਤੇ ਅੰਗ੍ਰੇਜ਼ੀ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣਾ ਹੈ। ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਨੇ ਟ੍ਰੇਨਿੰਗ ਲੈਣ ਆਏ ਸਮੂਹ ਬਲਾਕ ਰਿਸੋਰਸ ਪਰਸਨ ਸਾਹਿਬਾਨਾਂ ਨੂੰ ਵਿਭਾਗ ਵਲੋਂ ਸ਼ੁਰੂ ਕੀਤੇ ਗਏ ਇਸ “ਪ੍ਰਾਜੈਕਟ ਸਮਰੱਥ” ਬਾਰੇ ਵਿਸਥਾਰ ਪੂਰਵਕ ਦੱਸਿਆ। ੳੱਪ ਜਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਜੋਸ਼ੀ ਵੱਲੋਂ ਟ੍ਰੇਨਿੰਗ ਲੈਣ ਆਏ ਸਮੂਹ ਬਲਾਕ ਰਿਸੋਰਸ ਪਰਸਨ ਸਾਹਿਬਾਨਾਂ ਨੂੰ ‘ਮਿਸ਼ਨ ਸਮਰੱਥ’ ਨੂੰ ਸਫ਼ਲ ਬਣਾਉਣ ਲਈ ਵਚਨਬੱਧ ਕੀਤਾ। ਇਸ ਮੌਕੇ ਪ੍ਰਿੰਸੀਪਲ ਅਸ਼ੋਕ ਬਸਰਾ ਵਲੋਂ ਸਮੂਹ ਅਧਿਆਪਕਾਂ ਨੂੰ ਮਿਸ਼ਨ ਸਮਰੱਥ ਦੇ ਉਦੇਸ਼ਾਂ ਬਾਰੇ ਦੱਸਿਆ। ਇਸ ਦੌਰਾਨ ਸਟੇਟ ਰਿਸੋਰਸ ਪਰਸਨ ਚੰਦਰਸ਼ੇਖਰ ਵਲੋਂ ਟ੍ਰੇਨਿੰਗ ਦੇ ਰਹੇ ਜਿਲ੍ਹਾ ਰਿਸੋਰਸ ਪਰਸਨ ਵਿਕਰਮ ਸਿੰਘ, ਸੁਮਨਦੀਪ ਸਿੰਘ, ਸ਼ਰਨਦੀਪ ਸਿੰਘ ਅਤੇ ਅਜੈ ਕੁਮਾਰ ਦਾ ਧੰਨਵਾਦ ਕੀਤਾ। ਇਸ ਟ੍ਰੇਨਿੰਗ ਦੌਰਾਨ ਜਿਲ੍ਹੇ ਦੇ ਸਮੂਹ ਬਲਾਕਾਂ ਦੇ ਲੱਗਭਗ 50 ਰਿਸੋਰਸਪਰਸਨ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਗਈ ਹੈ ਜੋਕਿ ਅਗਲੇ ਦਿਨਾਂ ਵਿੱਚ ਆਪੋ ਆਪਣੇ ਬਲਾਕਾਂ ਵਿੱਚ ਅਧਿਆਪਕਾਂ ਨੂੰ ਸਿਖਲਾਈ ਦੇਣਗੇ।