ਅੱਜ ਵਰਲਡ ਥੈਲਾਸੀਮੀਆ ਦਿਵਸ ਨੂੰ ਸਮਰਪਿਤ ਇਕ ਥੈਲਾਸੀਮੀਆ ਚੈਕ ਅੱਪ ਕੈਂਪ ਸਿਵਲ ਹਸਪਤਾਲ ਜਲੰਧਰ ਵਿਖੇ ਲਗਾਇਆ ਗਿਆ।∈ ਇਸ ਕੈਂਪ ਦਾ ਆਯੋਜਨ ਆਗਾਜ਼ ਐਨ ਜੀ ਓ ਅਤੇ ਥੈਲਾਸੀਮੀਆ ਚਿਲਡਰਨਜ਼ ਵੈਲਫ਼ੇਅਰ ਸੁਸਾਇਟੀ ਵੱਲੋਂ ਕੀਤਾ ਗਿਆ। ਇਸ ਕੈਂਪ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਇੰਜ: ਤਰਲੋਚਨ ਸਿੰਘ ਭਾਟੀਆ ਨੇ ਦੱਸਿਆ ਕਿ ਇਸ ਕੈਂਪ ਵਿੱਚ 50 ਤੋਂ ਵੱਧ ਬੱਚਿਆਂ ਨੇ ਆਪਣੇ ਪਰਿਵਾਰਾਂ ਸਮੇਤ ਹਿੱਸਾ ਲਿਆ। ਥੈਲਾਸੀਮੀਆ ਤੋਂ ਪੀੜਤ ਬੱਚਿਆਂ ਦਾ ਚੈੱਕ ਅੱਪ ਕਰਨ ਲਈ ਡਾਕਟਰ ਸ਼ਰੂਤੀ ਕੱਕੜ ਡੀ ਐਮ ਸੀ ਹਸਪਤਾਲ ਲੁਧਿਆਣਾ ਤੋਂ ਉਚੇਚੇ ਤੌਰ ਤੇ ਜਲੰਧਰ ਪੁੱਜੇ। ਜਿਥੇ ਡਾਕਟਰ ਸ਼ਰੂਤੀ ਕੱਕੜ ਨੇ ਬੱਚਿਆਂ ਦਾ ਚੈੱਕ ਅੱਪ ਕੀਤਾ, ਉਥੇ ਹੀ ਬੱਚਿਆਂ ਦੇ ਨਾਲ ਆਏ ਮਾਪਿਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਕਿ ਕਿਸ ਤਰਾਂ ਉਹ ਬੱਚਿਆਂ ਨੂੰ ਇੱਕ ਤੰਦਰੁਸਤ ਜੀਵਨ ਜਿਊਣ ਵਿੱਚ ਮਦਦ ਕਰ ਸਕਦੇ ਹਨ। ਇਸ ਤੋਂ ਇਲਾਵਾ ਡਾਕਟਰ ਗੀਤਾ( ਮੈਡੀਕਲ ਸੁਪਰਡੈਂਟ ਜਲੰਧਰ), ਡਾਕਟਰ ਸ੍ਰੀਮਤੀ ਵਰਿੰਦਰ (ਐਸ ਐਮ ਓ) ਡਾਕਟਰ ਗੁਰਪਿੰਦਰ ਕੌਰ (ਇੰਚਾਰਜ ਬਲੱਡ ਬੈਂਕ ਜਲੰਧਰ) ਅਤੇ ਡਾਕਟਰ ਨਵਨੀਤ ਕੋਰ ਵੀ ਇਸ ਕੈਂਪ ਵਿੱਚ ਸ਼ਾਮਿਲ ਹੋਏ। ਇਸ ਕੈਂਪ ਵਿੱਚ ਸ਼੍ਰੀ ਰਮਨ ਅਰੋੜਾ ਐਮ ਐਲ ਏ ਹਲਕਾ ਕੇਂਦਰੀ ਨੇ ਵੀ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਅਤੇ ਆਪਣੇ ਸੰਬੋਧਨ ਵਿੱਚ ਐਨ ਜੀ ਓ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਬੀਬਾ ਰਾਜਵਿੰਦਰ ਕੌਰ ਥਿਆੜਾ ਵੀ ਇਸ ਕੈਂਪ ਵਿੱਚ ਸ਼ਾਮਿਲ ਹੋਏ। ਇਸ ਕੈਂਪ ਵਿੱਚ ਜਾਂਚ ਕਰਵਾਉਣ ਆਏ ਬੱਚਿਆਂ ਅਤੇ ਮਾਪਿਆਂ ਲਈ ਰਿਫਰੈਸ਼ਮੈਂਟ ਵਗੈਰਾ ਦਾ ਇੰਤਜ਼ਾਮ ਵੀ ਆਗਾਜ਼ ਐਨ ਜੀ ਓ ਵੱਲੋਂ ਕੀਤਾ ਗਿਆ ਸੀ। ਇਸ ਮੋਕੇ ਸ ਨਿਰਮਲ ਸਿੰਘ ACP central) ਸ਼੍ਰੀ ਮੁਕੇਸ਼ ਕੁਮਾਰ SHO Div 4) ਵੀ ਇਸ ਕੈਂਪ ਚ ਪਹੁੰਚੇ ਆਗਾਜ਼ ਦੇ ਪ੍ਰਧਾਨ ਪਰਮਪ੍ਰੀਤ ਸਿੰਘ ਵਿੱਟੀ , ਅਮਰਜੀਤ ਸਿੰਘ ਮੰਗਾ ਜਰਨਲ ਸੈਕਟਰੀ ਵੱਲੋਂ ਸਾਰੇ ਮਹਿਮਾਨ ਸਾਹਿਬ ਦਾ ਸਵਾਗਤ ਕੀਤਾ ਤੇ ਸਭ ਨੂੰ ਗੁਰੂ ਮਹਾਰਾਜ ਦਾ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਸੀ। ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਗੋਲਡੀ, ਆਬਿਦ ਸਲਮਾਨੀ, ਕੁਲਵਿੰਦਰ ਸਿੰਘ, ਜਸਦੀਪ ਸਿੰਘ, ਜਸਦੀਪ ਸਿੰਘ, ਕੁਲਵਿੰਦਰ ਸਿੰਘ, ਵਿਪਨ ਹਸਤੀਰ, ਜਸਪਾਲ ਸਿੰਘ, ਰੋਬੀ ਤਜਿੰਦਰ ਸਿੰਘ, ਪ੍ਰਦੀਪ ਸਿੰਘ, ਤੰਨੀ ਭਲਵਾਨ, ਬਿੰਨੀ ਰਾਣੂ, ਮਹਿੰਦਰ , ਪ੍ਰਬਜੀਤ ਸਿੰਘ ਬੇਦੀ, ਦਵਿੰਦਰ ਫੋਜੀ , ਸੁਰਿੰਦਰ ਸਿੰਘ ਛਿੰਦਾ, ਵਿੱਕੀ, ਰਿੰਕੂ, ਅਪਾਰਜੋਤ ਸਿੰਘ, ਦਵਿੰਦਰ ਫੋਜੀ, ਉਂਕਾਰ ਸਿੰਘ, ਸਨਦੀਪ ਸਿੰਘ ਫੂੱਲ,
: ਸ ਬਲਕਾਰ ਸਿੰਘ ਲੋਕਲ ਬਾਡੀ ਮੰਤਰੀ ਜੀ ਦਾ ਬੇਟਾ ਸ਼ਿਸ਼ੋਬਿਤ ਵੀਰ ਸਿੰਘ ਵੀ ਇਸ ਕੈਂਪ ਚ ਉਚੇਚੇ ਤੋਰ ਤੇ ਪਹੁੰਚਿਆê

ਵਰਲਡ ਥੈਲਾਸੀਮੀਆ ਦਿਵਸ ਨੂੰ ਸਮਰਪਿਤ ਇਕ ਥੈਲਾਸੀਮੀਆ ਚੈਕ ਅੱਪ ਕੈਂਪ ਸਿਵਲ ਹਸਪਤਾਲ ਜਲੰਧਰ ਵਿਖੇ ਲਗਾਇਆ ਗਿਆ ….. Phagwara express news vinod sharma
Visits:192 Total: 80272