ਫਗਵਾੜਾ.. ਵਿਨੋਦ ਸ਼ਰਮਾ….ਅੱਜ ਫਗਵਾੜਾ ਦੇ ਰੈਸਟ ਹਾਊਸ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਜਰਨੈਲ ਨੰਗਲ ਵਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਪਿੱਛਲੇ ਕਈ ਦਿਨਾਂ ਤੋਂ ਭਾਜਪਾ ਦੇ ਸਾਬਕਾ ਮੇਅਰ ਵਲੋਂ ਮੀਡੀਆ ਵਿੱਚ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦਾ ਪਰਦਾਫਾਸ਼ ਕੀਤਾ।ਜਰਨੈਲ ਨੰਗਲ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਬਕਾ ਮੇਅਰ ਵਲੋਂ ਜੋ ਮੀਡੀਆ ਵਿੱਚ ਵਾਰ ਵਾਰ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ਼ਹਿਰ ਦੀ ਬੇਟੀ ਜੋ ਕੇ ਨਗਰ ਨਿਗਮ ਕਮਿਸ਼ਨਰ ਫਗਵਾੜਾ ਹੈ ਕਿ ਜੇਕਰ ਤੁਹਾਡੇ ਕੋਲੋਂ ਕੰਮ ਨਹੀਂ ਹੋ ਰਿਹਾ ਤਾਂ ਤੁਸੀ ਅਸਤੀਫਾ ਦੇ ਦਿਓ । ਅਸਲ ਵਿੱਚ ਸਾਬਕਾ ਮੇਅਰ ਨੂੰ ਸ਼ਹਿਰ ਦੀ ਤਕਲੀਫ ਨਹੀਂ ਇਹ ਤਕਲੀਫ ਉਹਨਾਂ ਦੀ ਨਿੱਜੀ ਹੈ।ਜਿਸ ਦੇ ਸਬੂਤ ਵਜੋਂ ਨੰਗਲ ਨੇ ਨਗਰ ਨਿਗਮ ਵਲੋਂ ਸਾਬਕਾ ਮੇਅਰ ਨੂੰ ਭੇਜੀਆਂ ਹੋਈਆ ਕੁਝ ਨੋਟਿਸਾਂ ਦੀਆਂ ਕਾਪੀਆਂ ਮੀਡੀਆ ਸਾਹਮਣੇ ਪੇਸ਼ ਕੀਤੀਆਂ ਜਿਸ ਵਿੱਚ ਸਾਬਕਾ ਮੇਅਰ ਵਲੋਂ ਫਗਵਾੜਾ ਦੀ ਪਾਰਕਿੰਗ ਵਿੱਚ ਬਿਨਾਂ ਪਰਚੀ ਗੱਡੀ ਖੜੀ ਕਰਨ ਦਾ ਨੋਟਿਸ,ਅਰਬਨ ਅਸਟੇਟ ਵਿਚੋਂ ਨਗਰ ਨਿਗਮ ਦੇ ਚੋਰੀ ਕੀਤੇ ਹੋਏ ਝੂਲਿਆਂ ਦੀ ਦਿੱਤੀ ਹੋਈ ਦਰਖ਼ਾਸਤ ਦੀ ਕਾਪੀ ਅਤੇ ਸਾਬਕਾ ਮੇਅਰ ਵਲੋਂ ਹੁਸ਼ਿਆਰਪੁਰ ਰੋਡ ਉੱਪਰ ਕੀਤੇ ਹੋਏ ਨਾਜਾਇਜ ਕਬਜੇ ਦੇ ਸਬੰਧ ਵਿੱਚ ਦਿੱਤੇ ਨੋਟਿਸ ਦੀ ਕਾਪੀ ਪੇਸ਼ ਕੀਤੀ ।ਉਹਨਾਂ ਕਿਹਾ ਕਿ ਫਗਵਾੜਾ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਜਿਸ ਵਿੱਚ ਪਿੱਛਲੇ ਸਵਾ ਸਾਲ ਵਿਚ ਕਰੀਬ ਸਾਢੇ 5 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਲਗਾਤਾਰ ਵਿਕਸ ਕਾਰਜ ਜਾਰੀ ਹਨ ਅਤੇ ਆਉਣ ਵਾਲੇ ਦਿਨਾਂ ਚ ਵਿਕਾਸ ਕਾਰਜਾਂ ਚ ਹੋਰ ਵੀ ਤੇਜ਼ੀ ਲਿਆਂਦੀ ਜਾਵੇਗੀ।ਸਾਬਕਾ ਮੇਅਰ ਆਪਣੇ ਵਿਰੁੱਧ ਕੱਢੇ ਗਏ ਨੋਟਿਸਾਂ ਉੱਪਰ ਕਾਰਵਾਈ ਹੋਣ ਦੇ ਡਰੋਂ ਜਾਣ ਬੁਝ ਕੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਉਸ ਦੁਆਰਾ ਕੀਤੇ ਜਾ ਰਹੇ ਗਲਤ ਅਤੇ ਗੈਰ ਕਨੂੰਨੀ ਕੰਮਾਂ ਉਪਰ ਨਗਰ ਨਿਗਮ ਵਲੋਂ ਕੋਈ ਕਾਰਵਾਈ ਨਾ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸਾਬਕਾ ਮੇਅਰ ਆਪਣੀ ਨਿੱਜੀ ਤਕਲੀਫ ਨੂੰ ਲੋਕਾਂ ਦੀ ਤਕਲੀਫ ਬਣਾ ਕੇ ਮੀਡੀਆ ਵਿੱਚ ਲੋਕਾਂ ਨੂੰ ਗੁਮਰਾਹ ਨਾ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਚੌਕੜੀਆ , ਅਵਤਾਰ ਸਿੰਘ ਗੰਡਵਾਂ, ਵਿਜੈ ਪੰਡੋਰੀ , ਬਲਰਾਜ ਬਾਉ, ਪਵਨ ਕੁਮਾਰ, ਸ਼ਸ਼ੀ ਬੰਗੜ, ਗੁਰਪ੍ਰੀਤ ਮੌਂਟੀ ਅਤੇ ਮਨੀ ਬੰਗਾ ਆਦਿ ਹਾਜਰ ਸਨ।

ਸਾਬਕਾ ਮੇਅਰ ਆਪਣੀ ਨਿੱਜੀ ਤਕਲੀਫ ਨੂੰ ਸ਼ਹਿਰ ਦੀ ਤਕਲੀਫ ਨਾ ਦੱਸਣ – ਜਰਨੈਲ ਨੰਗਲ….ਨਗਰ ਨਿਗਮ ਕਾਨੂੰਨ ਅਨੁਸਾਰ ਕਰੇਗਾ ਕਾਰਵਾਈ । ਫਗਵਾੜਾ ਐਕਸਪ੍ਰੈਸ ਨਿਊਜ਼..8528121325
Visits:170 Total: 44212