ਫਗਵਾੜਾ .. ਨਗਰ ਨਿਗਮ ਫਗਵਾੜਾ ਵੱਲੋਂ ਏ.ਡੀ.ਸੀ. ਕਮ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਅਤੇ ਮੇਅਰ ਰਾਮਪਾਲ ਉੱਪਲ ਦੀ ਸਰਪ੍ਰਸਤੀ ਹੇਠ ਆਯੋਜਿਤ ਦੋ-ਰੋਜ਼ਾ ਦਾਨ ਉਤਸਵ ‘ਚ ਬਾਬਾ ਬਾਲਕ ਨਾਥ ਸੇਵਾ ਸਮਿਤੀ ਦੇ ਮੈਂਬਰਾਂ ਨੇ ਅੱਜ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਦੀ ਪ੍ਰੇਰਣਾ ਸਦਕਾ ਕੱਪੜੇ ਭੇਂਟ ਕੀਤੇ। ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਨੇ ਆਪਣੇ ਤੌਰ ਤੇ ਲੋੜਵੰਦਾਂ ਲਈ ਕੱਪੜੇ, ਖਿਡੌਣੇ ਅਤੇ ਜੋੜਿਆਂ ਆਦਿ ਦਾ ਯੋਗਦਾਨ ਪਾਇਆ ਸੀ। ਅੱਜ ਇਸ ਸੰਸਥਾ ਦੇ ਮੈਂਬਰਾਂ ਨੇ ਦਾਨ ਉਤਸਵ ਵਿੱਚ ਯੋਗਦਾਨ ਪਾਇਆ ਹੈ, ਜੋ ਕਿ ਸ਼ਲਾਘਾਯੋਗ ਹੈ। ਇਸ ਦੌਰਾਨ ਏ.ਡੀ.ਸੀ. ਕਮ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ, ਸਹਾਇਕ ਕਮਿਸ਼ਨਰ ਅਨੀਸ਼ ਬਾਂਸਲ ਅਤੇ ਮੇਅਰ ਰਾਮਪਾਲ ਉੱਪਲ ਨੇ ਬਾਬਾ ਬਾਲਕ ਨਾਥ ਸੇਵਾ ਸਮਿਤੀ ਅਤੇ ਗੁਰਦੀਪ ਸਿੰਘ ਕੰਗ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਦਾਨ ਉਤਸਵ ਦਾ ਮੁੱਖ ਉਦੇਸ਼ ਸ਼ਹਿਰ ਦੇ ਨਾਗਰਿਕਾਂ ਵਿੱਚ ਦਇਆ ਅਤੇ ਦਾਨ ਦੀ ਭਾਵਨਾ ਫੈਲਾਉਣਾ ਹੈ। ਤਾਂ ਜੋ ਵੱਧ ਤੋਂ ਵੱਧ ਸਮਰੱਥ ਲੋਕ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ। ਇਸ ਦਾਨ ਉਤਸਵ ਵਿੱਚ ਜੋ ਵੀ ਸਮੱਗਰੀ ਇਕੱਠੀ ਕੀਤੀ ਜਾਵੇਗੀ, ਉਹ ਲੋੜਵੰਦ ਲੋਕ ਫਗਵਾੜਾ ਦੇ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ, ਕਾਰਪੋਰੇਸ਼ਨ ਦੇ ਲਾਇਬ੍ਰੇਰੀ ਹਾਲ ਅਤੇ ਹਦੀਆਬਾਦ ਵਿੱਚ ਬਣੇ ਵੰਡ ਕੇਂਦਰਾਂ ਤੋਂ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਡਿਪਟੀ ਮੇਅਰ ਵਿੱਕੀ ਸੂਦ, ਆਪ ਨੇਤਾ ਗੁਰਦੀਪ ਸਿੰਘ ਦੀਪਾ, ਸੰਮਤੀ ਦੇ ਸਰਪ੍ਰਸਤ ਐਸ.ਪੀ. ਬਸਰਾ, ਰਾਮ ਮੁਖੀਜਾ, ਕਾਰਪੋਰੇਸ਼ਨ ਫਗਵਾੜਾ ਦੇ ਐਮ.ਈ., ਆਈ.ਈ.ਸੀ. ਮਾਹਿਰ ਪੂਜਾ ਸ਼ਰਮਾ, ਸੀ.ਐਸ.ਓ. ਗੁਰਿੰਦਰ ਸਿੰਘ, ਸੀ.ਐਸ.ਆਈ. ਅਜੈ ਕੁਮਾਰ, ਹਿਤੇਸ਼ ਸ਼ਰਮਾ ਆਦਿ ਮੌਜੂਦ ਸਨ।

ਬਾਬਾ ਬਾਲਕ ਨਾਥ ਸੇਵਾ ਸਮਿਤੀ ਨੇ ਨਗਰ ਨਿਗਮ ਵਲੋਂ ਆਯੋਜਿਤ ਦਾਨ ਉਤਸਵ ‘ਚ ਭੇਂਟ ਕੀਤੇ ਕੱਪੜੇ * ਮੇਅਰ ਰਾਮਪਾਲ ਉੱਪਲ ਅਤੇ ਨਿਗਮ ਕਮਿਸ਼ਨਰ ਨੇ ਕੀਤੀ ਸ਼ਲਾਘਾ. ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:129 Total: 96965