ਫਗਵਾੜਾ ਦੇ ਬਾਬਾ ਵਧੀਆ ਵਿਖੇ ਸਰਕਾਰੀ ਜ਼ਮੀਨ ਤੇ ਲਿਆ ਪ੍ਰਸ਼ਾਸਨ ਨੇ ਕਬਜ਼ਾ ਮੌਕੇ ਤੇ ਬਣਿਆ ਮਾਹੌਲ ਤਣਾਅਪੂਰਨ… ਫਗਵਾੜਾ ਐਕਸਪ੍ਰੈਸ ਨਿਊਜ਼ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ

पंजाब
Spread the love
Visits:608 Total: 45040
  1. ਫਗਵਾੜਾ ਦੇ ਬਾਬਾ ਗਧੀਆ ਵਿਖੇ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦੋਂ ਨਾਇਬ ਤਹਿਸੀਲਦਾਰ ਪਵਨ ਸ਼ਰਮਾ ਨੇ ਇੱਕ ਧਿਰ ਤੋਂ ਪੁਲਸ ਦੀ ਮਦਦ ਨਾਲ ਸਰਕਾਰੀ ਸੜਕ ਦਾ ਕਬਜਾ ਲੈ ਲਿਆ। ਮੌਕੇ ਤੇ ਕਬਜ਼ਾ ਲੈਂਦੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਤਹਿਸੀਲਦਾਰ ਮੁਤਾਬਕ ਵਿਰੋਧੀ ਧਿਰ ਜਿਸ ਰਕਬੇ ਤੇ ਆਪਣਾ ਹੱਕ ਜਤਾ ਰਹੀ ਹੈ ਉਹ ਰਕਵਾ ਨਗਰ ਨਿਗਮ ਦੀ ਮਾਲਕੀ ਹੈਂ ਵਿਰੋਧੀ ਧਿਰ ਵੱਲੋਂ ਸਟੇ ਆਰਡਰ ਦੀ ਕਾਪੀ ਜੋ ਪੇਸ਼ ਕੀਤੀ ਉਸ ਵਿੱਚ ਝਗੜੇ ਵਾਲੇ ਜਗ੍ਹਾ ਦਾ ਖਸਰਾ ਨੰਬਰ ਦਾ ਜਿਕਰ ਨਹੀ ਹੈ। ਪਰ ਨਿਧੀ ਸ਼ਰਮਾ ਪੁਤਰੀ ਕੁਲਦੀਪ ਸ਼ਰਮਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ ਸਾਡੀ ਜੱਦੀ ਜਮੀਨ ਹੈ। ਕੁਝ ਬੰਦਿਆਂ ਨੇ ਪ੍ਰਸ਼ਾਸ਼ਨ ਨਾਲ ਮਿਲ ਕੇ ਸਾਡੇ ਨਾਲ ਧੱਕੇਸ਼ਾਹੀ ਕੀਤੀ ਸਾਡੀ ਜ਼ਮੀਨ ਵਿਚ ਲੱਗੇ ਰੁੱਖਾਂ ਨੂੰ ਵੀ ਖੁਰਦ ਬੁਰਦ ਕਰ ਦਿੱਤਾ ਹੈਂ ਜਿਸ ਦੀ ਕੀਮਤ ਲੱਖਾ ਚ ਹੈਂ ਮੌਕੇ ਤੇ ਤਸਹੀਲਦਾਰ ਨੇ ਸੜਕ ਦਾ ਕੰਮ ਸ਼ੁਰੂ ਕਰਵਾਇਆ ਪੁਲਿਸ ਦੀ ਮਦਦ ਨਾਲ ਮਾਹੌਲ ਨੂੰ ਸ਼ਾਂਤ ਕੀਤਾ ਸੂਤਰਾਂ ਦਾ ਪਤਾ ਲੱਗਾ ਹੈ ਕਿ ਬਾਬਾ ਗਧੀਆ ਵਿਖੇ ਲੋਕਾਂ ਨੇ ਹੋਰ ਵੀ ਕਈ ਨਜਾਇਜ ਕਬਜ਼ੇ ਕੀਤੇ ਹਨ ਜੋ ਕਿ ਨਗਰ ਨਿਗਮ ਦਾ ਧਿਆਨ ਵਿੱਚ ਸਮੇਂ ਸਮੇਂ ਤੇ ਲਿਖ਼ਤ ਤੌਰ ਤੇ ਵੀ ਲਿਆਂਦਾ ਗਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਮਾਮਲਾ ਹੁਣ ਵੀ ਵਿਚਾਰਧੀਨ ਦਸਿਆ ਜਾ ਰਿਹਾ ਹੈਂ । ਨਗਰ ਨਿਗਮ ਵੱਲੋਂ ਕਬਜਾ ਲੈਕੇ ਕੁਝ ਘੰਟਿਆ ਵਿਚ ਬਣੀ ਸੜਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Leave a Reply

Your email address will not be published. Required fields are marked *