ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਨੇ ਕਨੇਡਾ ਦੀਆਂ ਜੱਮਪਲ ਤਿੰਨ ਵੇਟ ਲਿਫਟਰ ਭੈਣਾਂ ਨੂੰ ਦਿੱਤਾ ‘ਮਾਣ ਪੰਜਾਬ ਦਾ’ ਅਵਾਰਡ
* ਪੰਦਰਾਂ ਸਾਲਾ ਏਂਜਲ ਨੇ ਭਾਰਤ ‘ਚ ਜਿੱਤੇ ਦੋ ਗੋਲਡ ਮੈਡਲ
ਫਗਵਾੜਾ…..ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਵਲੋਂ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਫਾਰ ਪੀਪਲਜ਼ ਦੇ ਸਹਿਯੋਗ ਨਾਲ ਇਕ ਸਨਮਾਨ ਸਮਾਗਮ ਦਾ ਆਯੋਜਨ ਮੁਹੱਲਾ ਪ੍ਰੇਮਪੁਰਾ ਵਿਖੇ ਕੀਤਾ ਗਿਆ। ਸਮਾਗਮ ਦੌਰਾਨ ਦਿੱਲੀ ਐਨ.ਸੀ.ਆਰ. ਦੇ ਨੋਇਡਾ (ਯੂ.ਪੀ.) ਵਿੱਚ ਆਯੋਜਿਤ ਜੂਨੀਅਰ ਅਤੇ ਯੂਥ ਕਾਮਨਵੈਲਥ ਵੇਟ ਲਿਫਟਿੰਗ ਚੈਂਪੀਅਨਸ਼ਿਪ ‘ਚ ਦੋ ਗੋਲਡ ਮੈਡਲ ਜਿੱਤਣ ਵਾਲੀ ਕਨੇਡਾ ਦੀ ਜੱਮਪਲ ਵੇਟ ਲਿਫਟਰ ਏਂਜਲ ਬਿਲੇਨ ਅਤੇ ਉਸਦੀਆਂ ਦੋ ਹੋਰ ਵੇਟ ਲਿਫਟਰ ਭੈਣਾਂ ਜੀਨਤ ਬਿਲੇਨ ਤੇ ਹਲੀਨਾ ਬਿਲੇਨ ਨੂੰ ‘ਮਾਣ ਪੰਜਾਬ ਦਾ’ ਅਵਾਰਡ ਨਾਲ ਸਨਮਾਨਤ ਕੀਤਾ ਗਿਆ। ਸਮਾਗਮ ਦੌਰਾਨ ਏਂਜਲ ਦੇ ਪਿਤਾ ਅਤੇ ਰੁਸਤਮ ਰੈਸਲਿੰਗ ਕਲੱਬ (ਸਰੀਂ) ਕਨੇਡਾ ਦੇ ਪ੍ਰਧਾਨ ਹਰਜੀਤ ਸਿੰਘ ਰਾਏ ਪੁਰ ਡੱਬਾ ਨੇ ਦੱਸਿਆ ਕਿ ਉਹਨਾਂ ਦਾ ਪਿਛੋਕੜ ਪੰਜਾਬ ਦੇ ਰਾਏਪੁਰ ਡੱਬਾ ਨਾਲ ਜੁੜਿਆ ਹੈ। ਉਹਨਾਂ ਦੀਆਂ ਤਿੰਨੇ ਧੀਆਂ ਸਰੀਂ (ਕਨੇਡਾ) ਦੀਆਂ ਜੱਮਪਲ ਹਨ ਜਿਹਨਾਂ ਨੂੰ ਬਚਪਨ ਤੋਂ ਹੀ ਵੇਟ ਲਿਫਟਿੰਗ ਦਾ ਸ਼ੋਂਕ ਸੀ। ਅਮਰੀਕਾ ਤੇ ਯੁਰੋਪ ਦੇ ਕਈ ਮੁਲਕਾਂ ਵਿਚ ਇਹਨਾਂ ਧੀਆਂ ਨੇ ਕਈ ਖਿਤਾਬ ਹਾਸਲ ਕੀਤੇ ਹਨ। ਭਾਰਤ ‘ਚ ਪਹਿਲੀ ਵਾਰ ਨੋਇਡਾ ਵਿਖੇ ਆਯੋਜਿਤ ਪ੍ਰਤੀਯੋਗਿਤਾ ‘ਚ ਹਿੱਸਾ ਲਿਆ। ਜਿੱਥੇ ਪੰਦਰਾਂ ਸਾਲ ਦੀ ਏਂਜਲ ਨੇ ਦੋ ਗੋਲਡ ਮੈਡਲ ਜਿੱਤੇ ਹਨ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਨੇ ਏਂਜਲ ਨੂੰ ਉਸਦੀ ਪ੍ਰਾਪਤੀ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਦੀਆਂ ਧੀਆਂ ਦੁਨੀਆ ਦੇ ਕਿਸੇ ਵੀ ਹਿੱਸੇ ‘ਚ ਕਿਉਂ ਨਾ ਜੰਮੀਆਂ ਤੇ ਪਲੀਆਂ ਹੋਣ ਪਰ ਉਹ ਆਪਣੇ ਪੰਜਾਬੀ ਹੋਣ ਦਾ ਸਬੂਤ ਆਪਣੀ ਕਿਸੇ ਨਾ ਕਿਸੇ ਕਲਾ ਰਾਹੀਂ ਜਰੂਰ ਦਿੰਦੀਆਂ ਹਨ। ਇਹਨਾਂ ਤਿੰਨੇ ਧੀਆਂ ਤੇ ਸਾਰੇ ਪੰਜਾਬ ਨੂੰ ਬੜਾ ਮਾਣ ਹੈ। ਇਸ ਤੋਂ ਪਹਿਲਾਂ ਫਾਉਂਡੇਸ਼ਨ ਦੇ ਪ੍ਰਧਾਨ ਡਾ. ਦਰਸ਼ਨ ਕਟਾਰੀਆ ਨੇ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸਟੇਜ ਦੀ ਸੇਵਾ ਨਿਭਾਉਂਦੇ ਹੋਏ ਸਲਵਿੰਦਰ ਸਿੰਘ ਜੱਸੀ ਨੇ ਅਖੀਰ ‘ਚ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੁਸਨ ਲਾਲ, ਡਾ. ਅਸ਼ਵਨੀ ਕੁਮਾਰ, ਅਵਤਾਰ ਸਿੰਘ ਰੰਧਾਵਾ, ਅਵਤਾਰ ਅੰਬੇਡਕਰੀ, ਸੁਰਜੀਤ ਕੌਰ ਬਸਰਾ, ਹਰਜੋਤ ਸਿੰਘ, ਰਮਨ ਆਦਿ ਹਾਜਰ ਸਨ।

ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਨੇ ਕਨੇਡਾ ਦੀਆਂ ਜੱਮਪਲ ਤਿੰਨ ਵੇਟ ਲਿਫਟਰ ਭੈਣਾਂ ਨੂੰ ਦਿੱਤਾ ‘ਮਾਣ ਪੰਜਾਬ ਦਾ’ ਅਵਾਰਡ * ਪੰਦਰਾਂ ਸਾਲਾ ਏਂਜਲ ਨੇ ਭਾਰਤ ‘ਚ ਜਿੱਤੇ ਦੋ ਗੋਲਡ ਮੈਡਲ….. ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:240 Total: 46750