: ਮੈਡਮ ਮਨਪ੍ਰੀਤ ਕੌਰ ਭੋਗਲ ਜੀ ਦੀ ਪ੍ਰਧਾਨਗੀ ਹੇਠ ਚੱਲ ਰਹੇ ਰਾਮਗੜ੍ਹੀਆ ਕਾਲਜ, ਫਗਵਾੜਾ ਵਿਖੇ ਅੱਜ 20 ਜੁਲਾਈ 2023 ਨੂੰ ਰਾਮਗੜ੍ਹੀਆ ਕਾਲਜ ਦੇ ਵੇਟ ਲਿਫਟਿੰਗ ਸੈਂਟਰ ਵਿੱਚ ਭਾਰਤੀ ਫੇਰੀ ਸਮੇਂ ਪ੍ਰੈਕਟਿਸ ਕਰਨ ਵਾਲੀ ਵਿਦਿਆਰਥਣ ਮਿਸ ਏਂਜਲ ਬਿਲਨ (ਕੈਨੇਡਾ) ਗੋਲਡ ਮੈਡਲਿਸਟ ਜੂਨੀਅਰ ਕਾਮਨ ਵੈੱਲਥ ਚੈਪੀਅਨਸ਼ਿਪ (ਨੋਇਡਾ ਦਿੱਲੀ 2023) ਨੇ ਆਪਣੀਆਂ ਯਾਦਾਂ ਤਾਜ਼ਾ ਕਰਨ ਹਿੱਤ ਕਾਲਜ ਦੇ ਵੇਟ ਲਿਫਟਿੰਗ ਹਾਲ ਵਿੱਚ ਹਾਜ਼ਰੀ ਲਗਵਾਈ। ਕਾਲਜ ਦੇ ਐਨ ਸੀ ਸੀ ਕੈਡਿਟ ਵੱਲੋਂ ਉਸਨੂੰ ਸਕੌਟ ਕੀਤਾ ਗਿਆ।ਰਾਮਗੜ੍ਹੀਆ ਕਾਲਜ ਵੇਟ ਲਿਫਟਿੰਗ ਸੈਂਟਰ ਵੱਲੋਂ ਉਸਨੂੰ ਸ਼ਾਇੰਨਿੰਗ ਸਟਾਰ ਆਫ਼ ਵੇਟ ਲਿਫਟਿੰਗ ਸੈਂਟਰ ਖਿਤਾਬ ਨਾਲ ਨਵਾਜ਼ਿਆ ਗਿਆ। ਕਾਲਜ ਪਿ੍ੰਸੀਪਲ ਡਾ. ਮਨਜੀਤ ਸਿੰਘ ਵੱਲੋਂ ਉਸਦੀ ਵਿਸ਼ੇਸ਼ ਉਪਲੱਬਧੀ ਲਈ ਮੁਬਾਰਕ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਖਿਡਾਰਨ ਦਾ ਪਿਛੋਕੜੵ ਪੰਜਾਬ ਹੈ। ਇਹ ਖਿਡਾਰਨ ਤੇ ਇਸਦੀਆਂ ਦੋਵੇਂ ਵੱਡੀਆਂ ਭੈਣਾਂ ਹੈਲੀਨਾ ਬਿਲੀਨ ਤੇ ਜ਼ੀਨਤ ਬਿਲਨ ਵੇਟ ਲਿਫਟਿੰਗ ਦੀਆਂ ਖਿਡਾਰਨਾਂ ਹਨ। ਇਹ ਤਿੰਨੋਂ ਭੈਣਾਂ ਕਾਲਜ ਦੇ ਵੇਟ ਲਿਫਟਿੰਗ ਸੈਂਟਰ ਵਿੱਚ ਭਾਰਤ ਫੇਰੀ ਸਮੇਂ ਪ੍ਰੈਕਟਿਸ ਕਰਨ ਲਈ ਆਉਂਦੀਆਂ ਰਹੀਆਂ ਹਨ ਇਨ੍ਹਾਂ ਤਿੰਨਾਂ ਵੱਲੋਂ ਬਿ੍ਛਪਾਲ ਸਿੰਘ ਭੋਗਲ ਯਾਦਗਾਰੀ ਵੇਟ ਲਿਫਟਿੰਗ ਚੈਪੀਅਨਸ਼ਿਪ ਵਿੱਚ ਵੀ ਭਾਗ ਲਿਆ ਗਿਆ ਸੀ। ਉਸ ਸਮੇਂ ਮੌਜੂਦਾ ਗੋਲਡ ਮੈਡਲਿਸਟ ਸਿਰਫ਼ 8 ਸਾਲ ਦੀ ਸੀ। ਹੁਣ ਜਿੱਥੇ ਇਹ ਖਿਡਾਰਨ 15 ਸਾਲ ਦੀ ਹੈ ਤੇ ਜੂਨੀਅਰ ਯੂਥ 17 ਸਾਲਾ ਲੜਕੀਆਂ ਨਾਲ ਮੁਕਾਬਲੇ ਵਿੱਚੋਂ ਅਵੱਲ ਰਹੀ ਹੈ ਉੱਥੇ 20 ਸਾਲ ਦੀਆਂ ਖਿਡਾਰਨਾਂ ਨਾਲ ਮੁਕਾਬਲੇ ਵਿੱਚ ਵੀ ਅਵੱਲ ਰਹੀ ਹੈ। ਦੋ ਗੋਲਡ ਮੈਡਲ ਹਾਸਿਲ ਕਰਨ ਵਾਲੀ ਖਿਡਾਰਨ ਏਂਜਲ ਨੇ ਰਾਮਗੜ੍ਹੀਆ ਕਾਲਜ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਅਤੇ ਹੋਰ ਮਿਹਨਤ ਕਰਕੇ ਅਗਲੇਰੀਆਂ ਮੰਜ਼ਿਲਾਂ ਫਤਿਹ ਕਰਨ ਦਾ ਵਾਅਦਾ ਵੀ ਕੀਤਾ। ਇਸ ਮੌਕੇ ਸਮੂਹ ਕਾਲਜ ਸਟਾਫ਼ ਟੀਚਿੰਗ ਤੇ ਨਾਨ ਟੀਚਿੰਗ ਹਾਜ਼ਰ ਸੀ। ਇਸ ਦੇ ਨਾਲ ਏਂਜਲ ਦੀਆਂ ਦੋਵੇਂ ਵੱਡੀਆਂ ਭੈਣਾਂ ਹੈਲੀਨਾ ਤੇ ਜ਼ੀਨਤ ਦੇ ਨਾਲ ਉਨ੍ਹਾਂ ਦੇ ਨਾਨੀ ਸ੍ਰੀ ਮਤੀ ਸੁਰਜੀਤ ਕੌਰ ਨੇ ਵੀ ਕਾਲਜ ਵਿੱਚ ਸ਼ਿਰਕਤ ਕੀਤੀ। ਸ. ਤਾਰਾ ਸਿੰਘ ਅਰਜੁਨਾ ਅਵਾਰਡੀ, ਸ. ਗੁਰਨਾਮ ਸਿੰਘ ਕੋਚ, ਸੰਦੀਪ ਕੁਮਾਰ ਓਲੰਪੀਅਨ (ਭਾਰਤ ਕੈਂਪ) , ਸ. ਸੁਲੱਖਣ ਸਿੰਘ, ਸ. ਸੇਵਾ ਸਿੰਘ, ਸ. ਹਰਮਿੰਦਰ ਸਿੰਘ (ਬਸਰਾ ਸਿਟੀ ਕੇਬਲ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਇਸ ਆਯੋਜਨ ਨੂੰ ਹੋਰ ਵਿਸ਼ੇਸ਼ਤਾ ਪ੍ਰਦਾਨ ਕੀਤੀ।
:

ਰਾਮਗੜ੍ਹੀਆ ਕਾਲਜ਼ ਵਿਖੇ ਮਿਸ ਏਂਜਲ ਬਿਲਨ (ਕੈਨੇਡਾ) ਗੋਲਡ ਮੈਡਲਿਸਟ ਜੂਨੀਅਰ ਕਾਮਨ ਵੈੱਲਥ ਚੈਪੀਅਨਸ਼ਿਪ (ਨੋਇਡਾ ਦਿੱਲੀ 2023) :ਨੂੰ ਸ਼ਾਇੰਨਿੰਗ ਸਟਾਰ ਆਫ਼ ਵੇਟ ਲਿਫਟਿੰਗ ਸੈਂਟਰ ਖਿਤਾਬ ਨਾਲ ਨਵਾਜ਼ਿਆ…. ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:128 Total: 45153