ā: ਫਗਵਾੜਾ,10 ਜੁਲਾਈ ( ਵਿਨੋਦ ਸ਼ਰਮਾ/ ਕੁਲਦੀਪ ਸਿੰਘ ਨੂਰ ) ਬੀਤੇ ਕਈ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਵਿੱਚ ਪੈ ਰਹੇ ਭਾਰੀ ਮੀਂਹ ਦੇ ਚੱਲਦਿਆਂ ਸੂਬੇ ਵਿਚ ਹੜ੍ਹ ਨੁਮਾਂ ਹਾਲਾਤ ਬਣੇ ਹੋਏ ਹਨ ਜਿਸਨੂੰ ਦੇਖਦਿਆਂ ਹੋਇਆ ਬਿਸਤ ਦੁਆਬ ਨਹਿਰ ਨੂੰ ਆਲਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੁਕਮਾਂ ਤਹਿਤ ਨਹਿਰੀ ਵਿਭਾਗ ਦੇ ਐਕਸੀਅਨ ਅਮਿਤ ਵੱਲੋਂ ਆਪਣੀ ਸਾਰੀ ਟੀਮ ਨੂੰ ਲੈ ਕੇ ਪਾਸ਼ਟਾਂ ਨਜ਼ਦੀਕ ਨਹਿਰ ਨੂੰ ਤੋੜਕੇ ਪਾਣੀ ਦਾ ਵਹਾਅ ਪੇਂਡੂ ਖੇਤਰਾਂ ਵੱਲ ਨੂੰ ਕੱਢਣ ਲੱਗੇ ਸੀ। ਇਸ ਸਾਰੀ ਘਟਨਾ ਦੀ ਜਾਣਕਾਰੀ ਸਰਕਲ ਪ੍ਰਧਾਨ ਹਰਦੀਪ ਸਿੰਘ ਬੰਟੀ, ਪਿੰਡ ਪਾਸ਼ਟਾਂ ਦੇ ਪੰਚਾਇਤ ਮੈਂਬਰ ਮਨਿੰਦਰ ਸਿੰਘ ਪਿੰਡ ਪਾਸ਼ਟਾਂ ਦੇ ਸਰਪੰਚ ਹਰਜੀਤ ਸਿੰਘ, ਸਰਪੰਚ ਅੰਮ੍ਰਿਤਪਾਲ ਸਿੰਘ ਰਵੀ ਰਾਵਲਪਿੰਡੀ ਨੂੰ ਲੱਗੀ ਤਾਂ ਉਨ੍ਹਾਂ ਨੇ ਤੁਰੰਤ ਮੌਕੇ ਤੇ ਪਹੁੰਚਕੇ ਨਹਿਰੀ ਵਿਭਾਗ ਦੇ ਐਕਸੀਅਨ ਅਮਿਤ ਸੱਭਰਵਾਲ ਨਾਲ ਗੱਲਬਾਤ ਕਰਦੇ ਹੋਏ ਨਹਿਰ ਨਾ ਤੋੜਣ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਨਹਿਰ ਦਾ ਪਾਣੀ ਪਿੰਡ ਵਲ ਨੂੰ ਕਢਦੇ ਹਨ ਤਾਂ ਕਈ ਪਿੰਡ ਪਾਣੀ ਦੀ ਚਪੇਟ ਵਿੱਚ ਆ ਜਾਣਗੇ ਜਿਸ ਨਾਲ ਫਸਲਾਂ ਨੂੰ ਵੀ ਨੁਕਸਾਨ ਹੋਵੇਗਾ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਹੀ ਫਸਲਾ ਪਾਨੀ ਵਿਚ ਡੁਬਿਆ ਹਨ ਮੈਕੇ ਤੇ ਕਿਸਾਨਾਂ ਨੇ ਟੁਟੀ ਨਹਿਰ ਤੇ ਮਿਟੀ ਪਾ ਕੇ ਨਹਿਰ ਨੂੰ
ਬੰਦ ਕੀਤਾ ਨਹਿਰੀ ਵਿਭਾਗ ਦੇ ਐਕਸੀਅਨ ਅਮਿਤ ਸੱਭਰਵਾਲ ਨੇ ਕਿਹਾ ਕਿ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰਖਦਿਆਂ ਨਹਿਰ ਨੂੰ ਤੋੜਿਆ ਨਹੀਂ ਜਾਵੇਗਾ ਦੂਜੇ ਪਾਸੇ ਨਾਇਬਤਹਿਸੀਲਦਾਰ ਪਵਨ ਸ਼ਰਮਾ ਨੇ ਕਿਹਾ ਕਿ ਨਹਿਰ ਨੂੰ ਤੋੜਿਆ ਨਹੀਂ ਜਾਵੇਗਾ
ਪਾਸ਼ਟਾਂ ਨਜ਼ਦੀਕ ਬਿਸਤ ਦੁਆਬ ਨਹਿਰ ਤੋੜਣ ਨੂੰ ਲੈ ਕੇ ਹੋਇਆ ਹੰਗਾਮਾ
- : ਮੌਕੇ ਤੇ ਪੁੱਜੇ ਨਾਇਬ ਤਹਿਸੀਲਦਾਰ ਪਵਨ
ਸ਼ਰਮਾ ਅਤੇ ਪੁਲਿਸ