ਦੁਸਾਂਝ ਕਲਾਂ …ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਮਈ ਦਿਵਸ ਨੂੰ ਸਮਰਪਿਤ ਇਕ ਵਿਸ਼ਾਲ ਕਵੀ ਦਰਬਾਰ ਅਤੇ ਪੁਸਤਕ ਰਿਲੀਜ ਸਮਾਰੋਹ ਅਰਬਨ ਅਸਟੇਟ ਫਗਵਾੜਾ ਵਿਖੇ ਕਰਵਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨ ਮੰਡਲ ਵਿਚ ਸਭਾ ਦੇ ਪ੍ਰਧਾਨ ਸ. ਸੋਹਣ ਸਿੰਘ ਭਿੰਡਰ, ਜਨਰਲ ਸਕੱਤਰ ਰਾਮ ਪ੍ਰਕਾਸ਼ ਟੋਨੀ, ਬੀਬਾ ਕੁਲਵੰਤ, ਰਵਿੰਦਰ ਸਿੰਘ ਚੋਟ, ਸੀਤਲ ਰਾਮ ਬੰਗਾ, ਪ੍ਰੌ. ਸੰਧੂ ਵਰਿਆਣਵੀ ਆਦਿ ਸ਼ਾਮਿਲ ਹੋਏ। ਇਸ ਸਮੇਂ ਹਾਜ਼ਰ ਕਵੀਆਂ ਨੇ ਜਿਨ੍ਹਾਂ ਵਿੱਚ ਬੀਬਾ ਕੁਲਵੰਤ, ਰਾਮ ਪ੍ਰਕਾਸ਼ ਟੋਨੀ, ਰਵਿੰਦਰ ਸਿੰਘ ਚੋਟ, ਸੋਹਣ ਸਿੰਘ ਭਿੰਡਰ, ਮਾਂ . ਸੀਤਲ ਰਾਮ ਬੰਗਾ, ਨਿਰਮਲ ਸਿੰਘ ਬੱਲ, ਬਲਕਾਰ ਕਟਾਰਿਆ , ਪ੍ਰੋ . ਇੰਦਰਜੀਤ ਸਿੰਘ ਬਾਸੂ, ਪ੍ਰੇਮ ਸਿੰਘ ਤੀਰ , ਸੰਧੂ ਵਰਿਆਣਵੀ, ਮਨੋਜ ਫਗਵਾੜਵੀ, ਸੁਖਦੇਵ ਸਿੰਘ ਗੰਢਮ , ਬਲਦੇਵ ਰਾਜ ਕੋਮਲ, ਰਿੱਖੀ ਰੰਧਾਵਾ ਆਦਿ ਨੇ ਮਈ ਦਿਵਸ ਨਾਲ ਸਬੰਧਤ ਆਪੋ ਆਪਣੀ ਤਾਜ਼ਾ ਰਚਨਾਵਾਂ ਸੁਣਾ ਕੇ ਵਾਹ ਵਾਹ ਖੱਟੀ।ਇਸ ਸਮੇ ਸੋਹਣ ਸਿੰਘ ਭਿੰਡਰ ਨੇ ਕਿਹਾ ਕਿ ਅੱਜ ਰਾਮ ਪ੍ਰਕਾਸ਼ ਟੋਨੀ ਵਲੋਂ ਲਿਖੀ ਪੁਸਤਕ ” ਆਈਨਾ ਇੰਝ ਬੋਲਿਆ “, ਰਿਲੀਜ਼ ਕਰਕੇ ਅਸੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿਉਂ ਕਿ ਇਸ ਪੁਸਤਕ ਵਿਚਲੀਆਂ ਕਵਿਤਾਵਾ ਦੱਬੇ ਕੁੱਚਲੇ ਮਜ਼ਦੂਰ ਲੋਕਾਂ ਦੀ ਜ਼ਿੰਦਗੀ ਦੀ ਬਾਤ ਪਾਉਂਦੀਆਂ ਹਨ ਅਤੇ ਕਿਰਤੀ ਦੀ ਜ਼ਿੰਦਗੀ ਨੂੰ ਹੂਬ -ਹੂਬ ਦਰਸਾਉਦੀਆ ਹਨ।। ਇਸ ਸਮੇਂ ਮਜ਼ਦੂਰ ਕਵੀ ਰਿੱਖੀ ਰੰਧਾਵਾ ਨੂੰ ਵੀ ਮਜ਼ਦੂਰ ਦਿਵਸ਼ ਮੌਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਰਵਿੰਦਰ ਸਿੰਘ ਚੋਟ ਵਲੋਂ ਸਰਕਾਰ ਵਲੋਂ ਨਵੇਂ ਬਣਾਏ ਕਾਨੂੰਨ ਬਾਰੇ ਵਿਸਥਾਰਪੂਰਵਕ ਦਿੱਤੀ ਅਤੇ ਦੱਸਿਆ ਕਿ ਪਹਿਲੇ ਕਾਨੂੰਨ ਨਾਲੋਂ ਨਵਾਂ ਕਾਨੂੰਨ ਬਹੁਤ ਮਾੜਾ ਹੈ। ਪ੍ਰੌ. ਸੰਧੂ ਵਰਿਆਣਵੀ ਨੇ ਵੀ ਕਿਰਤ ਕਾਨੂੰਨ ਅਤੇ ਮਜ਼ਦੂਰ ਦਿਵਸ਼ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਗੁਰਦਾਵਰ ਬੰਗਾ, ਨਿਰਮਲ ਪਾਲ ਸਿੰਘ ਸਰਪੰਚ, ਕੇ , ਕੇ ਕੰਡਾ, ਜੋਗਾ ਸਿੰਘ ਜੋਹਲ, ਆਰ, ਐਮ ,ਅਰੋੜਾ ਆਦਿ ਨੇ ਆਏ ਕਵੀਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸੋਹਣ ਸਿੰਘ ਭਿੰਡਰ ਨੇ ਬਾਖੂਬੀ

ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਕੰਮੀਆਂ ਦੇ ਵਿਹੜੇ ਦੀ ਬਾਤ ਪਾਉਂਦੀ ਪੁਸਤਕ ” ਆਈਨਾ ਇੰਝ ਬੋਲਿਆ ” ਕੀਤੀ ਲੋਕ ਅਰਪਣ……phagwara express news vinod Sharma
Visits:182 Total: 44888