ਭਗਤ ਜਵਾਲਾ ਦਾਸ ਕੁਟੀਆ ਪਿੰਡ ਲੱਖਪੁਰ ਵਿਖੇ ਸ਼ਰਧਾ ਨਾਲ ਮਨਾਇਆ ਸੰਗਰਾਂਦ ਦਾ ਦਿਹਾੜਾ ਭਾਈ ਅੰਮ੍ਰਿਤਪਾਲ ਸਿੰਘ ਨੇ ਸਰਵਣ ਕਰਵਾਇਆ ਕਥਾ ਕੀਰਤਨ… PHAGWARA express news vinod Sharma and kuldeep Singh Noor

फगवाड़ा
Spread the love
Visits:89 Total: 80022

ਫਗਵਾੜਾ 15 ਜੂਨ ( ) 108 ਬ੍ਰਹਮ ਗਿਆਨੀ ਭਗਤ ਜਵਾਲਾ ਦਾਸ ਜੀ ਕੁਟੀਆ ਪਿੰਡ ਲੱਖਪੁਰ ਤਹਿਸੀਲ ਫਗਵਾੜਾ ਵਿਖੇ ਹਾੜ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਹੈਡ ਗ੍ਰੰਥੀ ਭਾਈ ਅੰਮਿਤਪਾਲ ਸਿੰਘ ਨੇ ਸਰਬੱਤ ਦੇ ਭਲੇ ਅਤੇ ਸੁਖ ਸ਼ਾਂਤੀ ਦੀ ਅਰਦਾਸ ਕੀਤੀ। ਉਪਰੰਤ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਹਾੜ ਮਹੀਨੇ ਦੀ ਸੰਗਰਾਂਦ ਦੀ ਵਧਾਈ ਦਿੱਤੀ। ਚਾਹ ਪਕੌੜਿਆਂ ਦੀ ਸੇਵਾ ਅਤੇ ਗੁਰੂ ਕਾ ਲੰਗਰ ਸੇਵਾਦਾਰਾਂ ਵਲੋਂ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੰਤੋਖ ਸਿੰਘ, ਰੇਸ਼ਮ ਸਿੰਘ, ਸੇਵਾ ਸਿੰਘ, ਰਣਜੀਤ ਸਿੰਘ, ਮਲਕੀਤ ਸਿੰਘ, ਬਲਬੀਰ ਸਿੰਘ, ਦਵਿੰਦਰ ਲੱਖਪੁਰ, ਜਸਵਿੰਦਰ ਸਿੰਘ, ਦਲਜੀਤ ਸਿੰਘ, ਰਾਮਸਰਨ, ਸੰਦੀਪ ਸਿੰਘ, ਜਸਕਰਨ ਸਿੰਘ, ਭਿੰਦਾ, ਬੱਬੂ ਢੰਡਵਾਲ, ਬਲਜਿੰਦਰ ਸਿੰਘ, ਰੋਹਿਤ ਪੂਨੀ, ਬਲਕਰਨ, ਰਮਨ ਨੰਬਰਦਾਰ, ਜੱਸੀ ਪੰਚ, ਸਿਮਰਨ, ਦਵਿੰਦਰ ਸਿੰਘ, ਹਰਜੋਤ ਸਿੰਘ, ਜਸ਼ਨਪ੍ਰੀਤ, ਰਾਣਾ ਯੂ.ਏ.ਈ., ਅਮਿਤ ਔਜਲਾ, ਪਰਮਜੀਤ ਪੰਮਾ, ਮੋਹਨ ਸਿੰਘ, ਸਤਪਾਲ, ਗੁਰਮੀਤ ਸਿੰਘ ਗੋਗੀ ਆਦਿ ਹਾਜਰ ਸਨ।

Leave a Reply

Your email address will not be published. Required fields are marked *