. ਅਵਤਾਰ ਸਿੰਘ ਖੰਡਾ ਪੱਤਰਕਾਰ ਦਾ ਇੰਗਲੈਡ ਵਿਚ ਸਾਜ਼ਸੀ ਢੰਗ ਨਾਲ ਅਕਾਲ ਚਲਾਣਾ ਹੋ ਜਾਣਾ ਅਤਿ ਦੁੱਖਦਾਇਕ : ਟਿਵਾਣਾ ਸਮੁੱਚਾ ਖ਼ਾਲਸਾ ਪੰਥ ਸੁਹਿਰਦਤਾ ਨਾਲ ਇਸ ਸੰਕਟ ਦੀ ਘੜੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ-ਪੀਰੀ ਦੇ ਫਲਸਫੇ ਹੇਠ ਤੁਰੰਤ ਇਕੱਤਰ ਹੋਵੇ …. Phagwara express news vinod Sharma and kuldeep Singh Noor

फगवाड़ा
Spread the love
Visits:98 Total: 79335

 

ਫ਼ਤਹਿਗੜ੍ਹ ਸਾਹਿਬ, 15 ਜੂਨ ( ) “ਸ. ਅਵਤਾਰ ਸਿੰਘ ਖੰਡਾ ਨੌਜ਼ਵਾਨ, ਨਿਧੱੜਕ ਖਿਆਲਾਂ ਦੇ ਨਿਰਪੱਖਤਾ ਨਾਲ ਆਪਣੀ ਰਿਪੋਰਟਿੰਗ ਕਰਨ ਵਾਲੇ ਇਸ ਨੌਜ਼ਵਾਨ ਦਾ ਬਰਤਾਨੀਆ ਵਿਚ ਅਚਾਨਕ ਅਕਾਲ ਚਲਾਣਾ ਹੋ ਜਾਣਾ ਜਿਥੇ ਸਮੁੱਚੇ ਖ਼ਾਲਸਾ ਪੰਥ ਲਈ ਅਤਿ ਦਰਦਨਾਕ ਤੇ ਪੀੜ੍ਹਾ ਵਾਲਾ ਹੈ, ਉਥੇ ਉਨ੍ਹਾਂ ਦੇ ਹੋਏ ਇਸ ਅਕਾਲ ਚਲਾਣੇ ਨੂੰ ਅੱਜ ਸਮੁੱਚਾ ਖ਼ਾਲਸਾ ਪੰਥ ਡੂੰਘੀਆਂ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਣਾ ਇਹ ਸਾਬਤ ਕਰਦਾ ਹੈ ਕਿ ਇੰਡੀਆ ਦੇ ਹੁਕਮਰਾਨ ਅਤੇ ਏਜੰਸੀਆ ਕਿਸ ਤਰ੍ਹਾਂ ਸਾਡੇ ਅਗਾਹਵਾਧੂ ਕੌਮੀ ਖਿਆਲਾਤਾਂ ਦੀ ਮਾਲਕ ਨੌਜ਼ਵਾਨੀ ਅਤੇ ਆਗੂਆਂ ਨੂੰ ਸਾਜਿ਼ਸ ਦਾ ਸਿ਼ਕਾਰ ਬਣਾ ਰਹੀ ਹੈ, ਇਹ ਸਮੁੱਚੇ ਖ਼ਾਲਸਾ ਪੰਥ ਦੇ ਸੂਝਵਾਨ ਪੰਥਦਰਦੀਆਂ, ਬੁੱਧੀਜੀਵੀਆਂ ਅਤੇ ਸਿਆਸੀ ਆਗੂਆਂ ਤੇ ਸਰਗਰਮ ਪਾਰਟੀਆਂ ਦੀ ਇਕ ਸਾਂਝੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਇਸ ਹੋਏ ਅਕਾਲ ਚਲਾਣੇ ਦੇ ਸੱਚ ਨੂੰ ਕੌਮਾਂਤਰੀ ਪੱਧਰ ਦੀਆਂ ਯੂਰਪਿੰਨ ਮੁਲਕਾਂ ਦੀਆਂ ਖੂਫੀਆ ਏਜੰਸੀਆ ਦੀ ਵਰਤੋ ਕਰਕੇ ਸੱਚ ਨੂੰ ਸਾਹਮਣੇ ਲਿਆਂਦਾ ਜਾਵੇ । ਜੇਕਰ ਇਸ ਪਿੱਛੇ ਹਿੰਦੂਤਵ ਹੁਕਮਰਾਨਾਂ ਤੇ ਏਜੰਸੀਆ ਦਾ ਹੱਥ ਸਾਹਮਣੇ ਆਵੇ, ਤਾਂ ਇਸ ਗੱਲ ਨੂੰ ਕੌਮਾਂਤਰੀ ਜਥੇਬੰਦੀ ਯੂ.ਐਨ.ਓ, ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਂਚ ਹਿਊਮਨਰਾਈਟਸ ਅਤੇ ਸਮੁੱਚੇ ਜਮਹੂਰੀਅਤ ਅਤੇ ਅਮਨ ਪਸ਼ੰਦ ਮੁਲਕਾਂ ਦੇ ਧਿਆਨ ਵਿਚ ਲਿਆਉਦੇ ਹੋਏ ਇੰਡੀਆ ਦੇ ਸਾਜਿਸਕਾਰੀ ਹੁਕਮਰਾਨਾਂ ਨੂੰ ਕੌਮਾਂਤਰੀ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਦਿਵਾਈਆ ਜਾਣ ਤਾਂ ਕਿ ਮੁਤੱਸਵੀ ਹਿੰਦੂਤਵ ਹੁਕਮਰਾਨ ਅਜਿਹੇ ਸਾਜਸੀ ਢੰਗਾਂ ਰਾਹੀ ਵਾਰ-ਵਾਰ ਕਦੀ ਦੀਪ ਸਿੰਘ ਸਿੱਧੂ, ਕਦੀ ਸਿੱਧੂ ਮੂਸੇਵਾਲਾ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਹੁਣ ਸ. ਅਵਤਾਰ ਸਿੰਘ ਖੰਡਾ ਵਰਗੀਆਂ ਕੌਮੀ ਸਖਸੀਅਤਾਂ ਤੇ ਆਗੂਆ ਨੂੰ ਆਉਣ ਵਾਲੇ ਸਮੇ ਵਿਚ ਨਿਸ਼ਾਨਾਂ ਬਣਾਉਣ ਵਿਚ ਕਾਮਯਾਬ ਨਾ ਹੋ ਸਕਣ ਤੇ ਸਮੁੱਚੀ ਸਿੱਖ ਕੌਮ ਅਜਿਹੀਆ ਸਾਜਿਸਾਂ ਤੋ ਸੁਚੇਤ ਰਹਿ ਸਕੇ ।”

ਇਸ ਦੁੱਖ ਦਾ ਪ੍ਰਗਟਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਅਵਤਾਰ ਸਿੰਘ ਖੰਡਾ ਨੌਜਵਾਨ ਪੱਤਰਕਾਰ ਆਗੂ ਦੇ ਹੋਏ ਅਕਾਲ ਚਲਾਣੇ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਵਿਛੜੀ ਪਵਿੱਤਰ ਕੌਮੀ ਨੇਕ ਆਤਮਾ ਦੀ ਸ਼ਾਂਤੀ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਹਾਰਦਿਕ ਅਰਦਾਸ ਕਰਦੇ ਹੋਏ ਕੀਤਾ । ਉਨ੍ਹਾਂ ਕਿਹਾ ਕਿ ਜੋ ਇਹ ਸਿੱਖ ਕੌਮ ਨੂੰ ਅਤਿ ਪੀੜ੍ਹਾ ਅਤੇ ਦੁੱਖ ਦੇਣ ਵਾਲੀ ਗੱਲ ਸਾਹਮਣੇ ਆਈ ਹੈ ਅਤੇ ਹਿੰਦੂਤਵ ਹੁਕਮਰਾਨ, ਏਜੰਸੀਆ ਪੰਜਾਬ ਸੂਬੇ, ਪੰਜਾਬੀਆਂ, ਪੰਜਾਬੀ ਵਿਰਸੇ-ਵਿਰਾਸਤ ਅਤੇ ਸਿੱਖ ਕੌਮ ਨੂੰ ਇਖਲਾਕੀ ਅਤੇ ਸਮਾਜਿਕ ਤੌਰ ਤੇ ਖ਼ਤਮ ਕਰਨ ਲਈ ਡੂੰਘੀਆ ਸਾਜਿਸਾਂ ਉਤੇ ਅਮਲ ਕਰਦੇ ਆ ਰਹੇ ਹਨ, ਉਸ ਲਈ ਕੇਵਲ ਸਮੁੱਚੀ ਸਿੱਖ ਕੌਮ ਦਾ ਗੰਭੀਰ ਹੋਣਾ ਹੀ ਅਤਿ ਜ਼ਰੂਰੀ ਨਹੀ ਹੋ ਗਿਆ ਬਲਕਿ ਜੋ ਸਰਬੱਤ ਖ਼ਾਲਸਾ ਦੇ ਫੈਸਲੇ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2015 ਵਿਚ ਚੁਣੇ ਗਏ ਐਕਟਿੰਗ ਜਥੇਦਾਰ ਧਿਆਨ ਸਿੰਘ ਮੰਡ ਨੇ ਅਤਿ ਗੰਭੀਰਤਾ ਨਾਲ ਸੰਜ਼ੀਦਾ ਹੋ ਕੇ ਸਮੁੱਚੀ ਸਿੱਖ ਕੌਮ ਦੀ ਧੁਰ ਆਤਮਾ ਤੋ ਹਰ ਖੇਤਰ ਵਿਚ ਏਕਤਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਖੁੱਲ੍ਹਾ ਖੱਤ ਲਿਖਦੇ ਹੋਏ ਇਸ ਗੰਭੀਰ ਵਿਸੇ ਨੂੰ ਖੁੱਲ੍ਹੀਆਂ ਵਿਚਾਰਾਂ ਕਰਦੇ ਹੋਏ ਕੌਮ ਨੂੰ ‘ਮੀਰੀ-ਪੀਰੀ’ ਦੇ ਮਹਾਨ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਕੌਮੀ ਮਨੁੱਖਤਾ ਪੱਖੀ ਫਲਸਫੇ ਦੀ ਅਗਵਾਈ ਵਿਚ ਇਕੱਤਰ ਹੋਣ ਦੀ ਗੁਹਾਰ ਲਗਾਈ ਹੈ । ਉਸ ਉਤੇ ਤਖ਼ਤ ਸਾਹਿਬਾਨਾਂ ਉਤੇ ਬਿਰਾਜਮਾਨ ਸਖਸੀਅਤਾਂ, ਕੌਮੀ ਬੁੱਧੀਜੀਵੀਆਂ, ਪੰਥ ਦਾ ਡੂੰਘਾਂ ਦਰਦ ਰੱਖਣ ਵਾਲੇ ਲੇਖਕਾਂ, ਸੰਪਾਦਕਾਂ, ਸਿਆਸੀ ਆਗੂਆਂ, ਪਾਰਟੀਆਂ, ਸੰਗਠਨਾਂ ਆਦਿ ਸਭ ਨੂੰ ਧੜੇ ਪਾਲਣ ਦੀ ਸੌੜੀ ਸੋਚ ਤੋ ਉਪਰ ਉੱਠਕੇ ਸਮੁੱਚੇ ਖ਼ਾਲਸਾ ਦੀ ਅਤੇ ਮਨੁੱਖਤਾ ਦੀ ਬਿਹਤਰੀ ਲਈ ਹਰ ਕੀਮਤ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਇਕੱਤਰ ਕਰਨ ਲਈ ਸੁਹਿਰਦਤਾ ਨਾਲ ਅਮਲ ਕਰਨੇ ਬਣਦੇ ਹਨ । ਤਾਂ ਕਿ ਖ਼ਾਲਸਾ ਪੰਥ ਦੀ ਸੂਝਵਾਨ ਨੌਜਵਾਨੀ ਅਤੇ ਦੂਰਅੰਦੇਸ਼ੀ ਰੱਖਣ ਵਾਲੀਆ ਸਖਸੀਅਤਾਂ ਸ਼ਹੀਦ ਭਾਈ ਦੀਪ ਸਿੰਘ ਸਿੱਧੂ ਅਤੇ ਡਿਬਰੂਗੜ੍ਹ ਜੇਲ੍ਹ ਵਿਚ ਸਾਜਿਸ ਰਾਹੀ ਬੰਦੀ ਬਣਾਏ ਗਏ ਭਾਈ ਅੰਮ੍ਰਿਤਪਾਲ ਸਿੰਘ ਵਰਗੀਆਂ ਮਨੁੱਖਤਾ ਪੱਖੀ ਆਤਮਾਵਾ ਨੂੰ ਹਿੰਦੂਤਵ ਹੁਕਮਰਾਨ ਅਤੇ ਏਜੰਸੀਆ ਨਿਸ਼ਾਨਾਂ ਬਣਾਉਣ ਵਿਚ ਕਾਮਯਾਬ ਨਾ ਹੋ ਸਕਣ । ਜੋ ਖ਼ਾਲਸਾ ਪੰਥ ਦੇ ਵਿਸਾਲ ਵੇਹੜੇ ਵਿਚ ਵਿਸਾਲਤਾ ਰਾਹੀ ‘ਸਰਬੱਤ ਦੇ ਭਲੇ’ ਦੇ ਮਿਸਨ ਅਧੀਨ ਕੇਵਲ ਪੰਜਾਬ-ਇੰਡੀਆ ਵਿਚ ਹੀ ਨਹੀ ਬਲਕਿ ਸਮੁੱਚੇ ਸੰਸਾਰ ਨੂੰ ਇਸ ਵੱਡਮੁੱਲੀ ਸੋਚ ਦੇ ਵਲਗਣ ਵਿਚ ਲੈਦੇ ਹੋਏ ਸਮੁੱਚੀ ਮਨੁੱਖਤਾ ਦੀ ਹਰ ਪੱਖੋ ਬਿਹਤਰੀ ਹੋ ਸਕੇ ਅਤੇ ਕੋਈ ਵੀ ਤਾਕਤ ਸਾਡੀ ਸਰਬਉੱਚ ਸੰਸਥਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਮੀਰੀ-ਪੀਰੀ ਦੇ ਮਹਾਨ ਫਲਸਫੇ ਨੂੰ ਨਿਸ਼ਾਨਾਂ ਬਣਾਕੇ ਸਾਡੀ ਸੋਚ ਤੇ ਅਮਲ ਨੂੰ ਨੁਕਸਾਨ ਨਾ ਪਹੁੰਚਾ ਸਕੇ ।

ਸ. ਟਿਵਾਣਾ ਨੇ ਜਿਥੇ ਸਮੁੱਚੇ ਸੰਗਠਨਾਂ, ਪਾਰਟੀਆਂ, ਧੜਿਆਂ, ਸਖਸੀਅਤਾਂ, ਪੰਥਦਰਦੀਆਂ ਤੋ ਇਹ ਉਮੀਦ ਪ੍ਰਗਟ ਕੀਤੀ ਕਿ ਉਹ ਅੱਜ ਤੋ ਹੀ ਇਸ ਕੌਮੀ ਏਕਤਾ ਦੇ ਮਿਸਨ ਵਿਚ ਸੰਜੀਦਗੀ ਨਾਲ ਜੁੱਟਕੇ ਆਪਣੀਆ ਜਿੰਮੇਵਾਰੀਆ ਨੂੰ ਹੀ ਪੂਰਨ ਹੀ ਕਰਨਗੇ ਬਲਕਿ ਖਾਲਸਾ ਪੰਥ ਨੂੰ ਲੰਮੇ ਸਮੇ ਤੋ ਸਾਜਸੀ ਢੰਗਾਂ ਰਾਹੀ ਦਰਪੇਸ ਆ ਰਹੇ ਹਕੂਮਤੀ ਮਸਲਿਆ ਨੂੰ ਦ੍ਰਿੜਤਾ ਤੇ ਇਰਾਦੇ ਨਾਲ ਖਤਮ ਕਰਨ ਵਿਚ ਭੂਮਿਕਾ ਨਿਭਾਉਣਗੇ । ਸ. ਟਿਵਾਣਾ ਨੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਇਹ ਅਰਜੋਈ ਵੀ ਕੀਤੀ ਕਿ ਸਮੁੱਚੇ ਖਾਲਸਾ ਪੰਥ ਉਤੇ ਅਕਾਲ ਪੁਰਖ ਮਿਹਰ ਕਰਨ ਤੇ ਉਹ ਸਭ ਧਿਰਾਂ, ਧੜਿਆ, ਸੰਗਠਨਾਂ, ਵਿਦਵਾਨਾਂ, ਬੁੱਧੀਜੀਵੀਆਂ ਅਤੇ ਨੌਜਵਾਨ ਆਗੂਆ ਨੂੰ ਮੀਰੀ ਪੀਰੀ ਦੇ ਫਸਲਫੇ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਅਸਥਾਂਨ ਤੇ ਇਕੱਤਰ ਕਰਨ ਵਿਚ ਆਪਣੀ ਮਿਹਰ ਭਰੀ ਨਜਰ ਰੱਖਣ ਤਾਂ ਕਿ ਖਾਲਸਾ ਪੰਥ ਫਿਰ ਤੋ ਮੀਰੀ ਪੀਰੀ ਦੇ ਮਹਾਨ ਸਿਧਾਂਤ ਨੂੰ ਕੌਮਾਂਤਰੀ ਪੱਧਰ ਤੇ ਉਜਾਗਰ ਕਰਦੇ ਹੋਏ ਸਮੁੱਚੀ ਮਨੁੱਖਤਾ ਦੀ ਬਿਨ੍ਹਾਂ ਕਿਸੇ ਭੇਦਭਾਵ ਤੋ ਬਿਹਤਰੀ ਕਰਨ ਦੇ ਫਰਜਾਂ ਦੀ ਪੂਰਤੀ ਕਰਦਾ ਰਹੇ ।

Leave a Reply

Your email address will not be published. Required fields are marked *